ਹਰਦੀਪ ਮਦਾਨ, ਜਲਾਲਾਬਾਦ : ਡਾ. ਵਿਮਲ ਜੋਲੀ ਨੂੰ ਪਦਉਨਤ ਹੋਣ ਉਪਰੰਤ ਸੀਨੀਅਰ ਵੈਟਨਰੀ ਅਫਸਰ ਫਾਜ਼ਿਲਕਾ ਬਣਿਆ ਗਿਆ ਹੈ। ਡਾ.ਰਾਕੇਸ਼ ਕੁਮਾਰ ਗਰੋਵਰ ਡਿਪਟੀ ਡਾਇਰੈਕਟਰ ਪਸ਼ੂ ਪਾਲਣ ਵਿਭਾਗ ਫਾਜ਼ਿਲਕਾ ਵੱਲੋਂ ਵਿਸ਼ੇਸ਼ ਤੌਰ 'ਤੇ ਬਣਾਈ ਗਈ ਟੀਮ ਡਾ.ਨਰਿੰਦਰ ਪਾਲ ਗਿੱਲ, ਡਾ.ਅਨਿਲ ਪਾਠਕ, ਡਾ.ਅਮਿਤ ਨੈਣ, ਡਾ.ਗੁਰਚਰਨ ਸਿੰਘ, ਡਾ.ਨਿਪੁਨ ਖੁੰਗਰ, ਡਾ.ਲਵਪ੍ਰਰੀਤ ਰੰਧਾਵਾ ਵਲੋਂ ਡਾ.ਵਿਮਲ ਜੋਲੀ ਸੀਨੀਅਰ ਵੈਟਨਰੀ ਅਫਸਰ ਵਜੋ ਪਸ਼ੂ ਹਸਪਤਾਲ ਫਾਜਿਲਕੇ ਵਿਖੇ ਸਵਾਗਤ ਕਰਦੇ ਹੋਏ ਜੁਆਇਨ ਕਰਵਾਇਆ ਗਿਆ। ਇਸ ਮੌਕੇ ਡਾ.ਜੋਲੀ ਨੇ ਪਸ਼ੂ ਪਾਲਣ ਵਿਭਾਗ ਦੀ ਤਰੱਕੀ ਲਈ ਜੀਆ ਜਾਨ ਨਾਲ ਕੰਮ ਕਰਨ ਦਾ ਭਰੋਸਾ ਦਿੱਤਾ ਅਤੇ ਕਿਹਾ ਕਿ ਸਾਰੀ ਤਹਿਸੀਲ ਦੇ ਵੈਟਨਰੀ ਅਫਸਰ, ਵੈਟਨਰੀ ਇੰਸਪੈਕਟਰ,ਪਸ਼ੂ ਪਾਲਕਾਂ ਦੇ ਵੈਲਫੇਅਰ ਵਾਸਤੇ ਵੱਧ ਚੱੜ ਕੇ ਕੰਮ ਕਰਨ ਅਤੇ ਬਰਸਾਤਾਂ ਸ਼ੁਰੂ ਹੋਣ ਤੋਂ ਪਹਿਲਾਂ ਪਹਿਲਾਂ ਗੱਲਘੋਟੂ ਅਤੇ ਮੂੰਹ ਖੁਰ ਵਰਗੀਆਂ ਭਿਅਨਕ ਪਸ਼ੂਆਂ ਦੀਆਂ ਬੀਮਾਰੀਆਂ ਦੀ ਵੈਕਸੀਨੇਸ਼ਨ ਦਾ ਕੰਮ ਮੁਕੰਮਲ ਕਰ ਲੈਣ। ਇਸਦੇ ਨਾਲ ਹੀ ਉਨ੍ਹਾਂ ਨੇ ਪਸ਼ੂ ਪਾਲਕਾਂ ਨੂੰ ਡਿਪਟੀ ਡਾਇਰਕੈਟਰ ਪਸ਼ੂ ਪਾਲਣ ਡਾ.ਰਾਕੇਸ਼ ਗਰੋਵਰ ਦਾ ਸੁਨੇਹਾ ਲਾਉਂਦੇ ਹੋਏ ਮਗਨਰੇਗਾ ਅਧੀਨ ਪਸ਼ੂ ਪਾਲਕਾਂ ਲਈ ਜੋ ਸ਼ੈਂਡ ਉਸਾਰੇ ਜਾਣੇ ਹਨ, ਉਨ੍ਹਾਂ ਦੀ ਲਿਸਟ ਡਿਪਟੀ ਡਾਇਰੈਕਟਰ ਪਸ਼ੂ ਪਾਲਣ ਦਫਤਰ 'ਚ ਪਹੁੰਚ ਗਈ ਹੈ ਅਤੇ ਸਬੰਧਤ ਵੈਟਨਰੀ ਅਫਸਰਾਂ ਨੂੰ ਅਗਲੀ ਕਾਰਵਾਈ ਲਈ ਇਹ ਲਿਸਟ ਜਲਦੀ ਹੀ ਪਹੁੰਚਾ ਦਿੱਤੀ ਜਾਵੇਗੀ।