ਬਲਜਿੰਦਰ ਸਿੰਘ ਸਿੱਧੂ, ਗੋਲੂ ਕਾ ਮੋੜ : ਡਾ.ਬਲਬੀਰ ਕੁਮਾਰ ਸੀਨੀਅਰ ਮੈਡੀਕਲ ਅਫਸਰ ਸੀਐੱਚਸੀ ਗੁਰੂਹਰਸਹਾਏ ਦੇ ਦਿਸ਼ਾ-ਨਿਰਦੇਸ਼ਾਂ ਅਨੁਸਾਰ ਕੋਵਿਡ 19 ਨਾਲ ਨਜਿੱਠਣ ਲਈ ਸ਼ਹੀਦ ਊਧਮ ਸਿੰਘ ਕਾਲਜ ਵਿਖੇ ਬਾਹਰਲੇ ਸੂਬਿਆਂ ਨੂੰ ਜਾਣ ਵਾਲੇ ਲੋਕਾਂ ਦੀ ਸਕਰੀਨਿੰਗ ਕਰਨ ਲਈ ਸਿਹਤ ਵਿਭਾਗ ਦੇ ਮੁਲਾਜ਼ਮ ਲਗਾਤਾਰ ਡਿਊਟੀ ਕਰ ਰਹੇ ਹਨ। ਜਿਥੇ ਕਿ ਰੋਜ਼ਾਨਾ ਕੋਵਿਡ 19 ਤਹਿਤ ਸਕਰੀਨਿੰਗ ਕੀਤੀ ਜਾਂਦੀ ਹੈ। ਇਸ ਮੌਕੇ ਡਿਊਟੀ 'ਤੇ ਤੈਨਾਤ ਸਮੂਹ ਟੀਮ ਨੇ ਜਾਣਕਾਰੀ ਦਿੱਤੀ ਕਿ ਉਨ੍ਹਾਂ ਦੁਆਰਾ ਲੋਕਾਂ ਦੀ ਸਕਰੀਨਿੰਗ ਦੇ ਨਾਲ ਨਾਲ ਕੋਵਿਡ 19 ਬਾਰੇ ਵਿਸਥਾਰ ਨਾਲ ਜਾਣਕਾਰੀ ਦਿੱਤੀ ਜਾ ਰਹੀ ਹੈ ਕਿ ਇਹ ਇੱਕ ਲਾਗ ਦੀ ਬਿਮਾਰੀ ਹੈ, ਜਿਹੜੀ ਕਿ ਇਕ ਪ੍ਰਭਾਵਿਤ ਵਿਅਕਤੀ ਤੋਂ ਦੂਜੇ ਤੰਦਰੁਸਤ ਵਿਅਕਤੀ ਤੱਕ ਬੜੀ ਤੇਜ਼ੀ ਨਾਲ ਨੱਕ, ਮੂੰਹ ਵਿੱਚੋਂ ਨਿਕਲਣ ਵਾਲੀਆਂ ਬੂੰਦਾਂ ਰਾਹੀ ਫੈਲਦੀ ਹੈ। ਇਸ ਦੇ ਬਚਾਅ ਲਈ ਬਿਨ੍ਹਾ ਵਜ੍ਹਾ ਘਰਾਂ ਤੋਂ ਬਾਹਰ ਨਾ ਨਿਕਲਿਆ ਜਾਵੇ, ਜੇਕਰ ਕਿਸੇ ਜ਼ਰੂਰੀ ਕੰਮ ਕਾਰਨ ਜਾਣਾ ਪਵੇ ਤਾਂ ਮਾਸਕ, ਚੁੰਨੀ, ਪਰਨੇ, ਰੁਮਾਲ ਆਦਿ ਨਾਲ ਨੱਕ ਅਤੇ ਮੂੰਹ ਨੂੰ ਕਵਰ ਕਰਨਾ ਜ਼ਰੂਰੀ ਹੈ। ਇਸ ਤੋਂ ਇਲਾਵਾ ਵਾਰ ਵਾਰ ਸਾਬਣ ਪਾਣੀ ਨਾਲ ਚੰਗੀ ਤਰ੍ਹਾਂ ਹੱਥ ਧੋਤੇ ਜਾਣ, ਸਾਬਣ, ਪਾਣੀ ਨਾ ਹੋਣ ਤੇ ਸੈਨੇਟਾਇਜਰ ਦੀ ਵਰਤੋਂ ਕੀਤੀ ਜਾਵੇ, ਸਰੀਰਕ ਦੂਰੀ ਬਣਾ ਕੇ ਰੱਖੀ ਜਾਵੇ ਤਾਂ ਜੋ ਇਸ ਭਿਆਨਕ ਮਹਾਮਾਰੀ ਦੀ ਚੇਨ ਨੂੰ ਤੋੜਿਆ ਜਾ ਸਕੇ ਅਤੇ ਦੇਸ਼ ਨੂੰ ਕੋਰੋਨਾ ਮੁਕਤ ਕੀਤਾ ਜਾ ਸਕੇ ਕਿਉਂਕਿ ਬਚਾਓ ਵਿਚ ਹੀ ਬਚਾਅ ਹੈ ਅਤੇ ਸਭ ਮੁੜ ਤੋਂ ਆਮ ਵਾਂਗ ਅਤੇ ਖੁਸ਼ਹਾਲ ਜੀਵਨ ਜੀ ਸਕੀਏ। ਇਸ ਟੀਮ ਵਿਚ ਡਾ. ਹਰਬੰਸ ਲਾਲ, ਡਾ. ਗੁਰਵਿੰਦਰ ਸਿੰਘ, ਡਾ. ਸੋਨੀਆ, ਡਾ. ਪਾਰੁਲ, ਡਾ.ਨੇਹਾ, ਸਾਇਮਨ ਕਮਿਊਨਿਟੀ ਹੈਲਥ ਅਫਸਰ, ਮਲਟੀਪਰਪਜ ਹੈੱਲਥ ਵਰਕਰ ਇੰਦਰਜੀਤ, ਗੁਰਮੀਤ ਸਿੰਘ, ਜਗਤਾਰ ਸਿੰਘ ਆਦਿ ਹਾਜ਼ਰ ਸਨ।