ਕੇਵਲ ਅਹੂਜਾ, ਮੱਖੂ : ਕੋਰੋਨਾ ਵਾਇਰਸ ਕਾਰਨ ਪੰਜਾਬ 'ਚ ਕਰਫਿਊ ਲੱਗਿਆ ਹੋਣ ਕਾਰਨ ਲੋਕ ਘਰਾਂ ਵਿਚ ਰਹਿ ਰਹੇ ਹਨ ਅਤੇ ਦਿਹਾੜੀਦਾਰ ਮਜ਼ਦੂਰਾਂ ਦਾ ਕੰਮ ਬੰਦ ਹੋਣ ਕਾਰਨ ਮਜ਼ਦੂਰਾਂ ਨੂੰ ਦੋ ਵਕਤ ਦੀ ਰੋਟੀ ਬਣਾਉਣਾ ਮੁਸ਼ਕਿਲ ਹੋ ਗਿਆ। ਡੇਰਾ ਬਾਬਾ ਮਸਤ ਕਰਮ ਚੰਦ ਬਾਠਾਂ ਵਾਲਾ ਮਖੂ ਅਤੇ ਹੋਰ ਸੰਸਥਾਂ ਵੱਲੋਂ ਲੋੜਵੰਦਾਂ ਤਕ ਲੰਗਰ ਤਿਆਰ ਕਰ ਕੇ ਪਹੁੰਚਾਇਆ ਜਾ ਰਿਹਾ ਹੈ ਤਾਂ ਕਿ ਕਰਫਿਊ ਦੌਰਾਨ ਕੋਈ ਵੀ ਵਿਅਕਤੀ ਭੁੱਖਾ ਨਾ ਰਹੇ। ਡੇਰਾ ਬਾਬਾ ਮਸਤ ਕਰਮ ਚੰਦ ਬਾਠਾਂ ਵਾਲਾ ਮਖੂ ਦੇ ਸੇਵਾਦਾਰਾਂ ਵੱਲੋਂ ਲੋੜਵੰਦਾਂ ਤੱਕ ਪਹੁੰਚਾਇਆ ਜਾ ਰਿਹਾ ਲੰਗਰ ਨੂੰ ਦੇਖਦੇ ਹੋਏ ਦਾਨੀ ਸੱਜਣਾਂ ਵੱਲੋਂ ਲੰਗਰ ਵਾਸਤੇ ਡੇਰਾ ਵਿਖੇ ਰਾਸ਼ਨ ਪਹੁੰਚਾਇਆ ਜਾ ਰਿਹਾ ਹੈ। ਇਸ ਮੁਹਿੰਮ ਤਹਿਤ ਸਟੇਟ ਬੈਂਕ ਆਫ ਪਟਿਆਲਾ ਬਰਾਂਚ ਮੁੰਡੀ ਛੂਰੀ ਮਾਰਾਂ ਦੇ ਮੈਨੇਜਰ ਦਵਿੰਦਰ ਸਿੰਘ, ਫੀਲਡ ਅਫਸਰ ਦੀਪਕ ਕੁਮਾਰ ਵੱਲੋਂ ਲੋੜਵੰਦਾਂ ਲਈ ਲੰਗਰ ਤਿਆਰ ਕਰਨ ਲਈ ਰਾਸ਼ਨ ਡੇਰਾ ਬਾਬਾ ਮਸਤ ਕਰਮ ਚੰਦ ਬਾਠਾਂ ਵਾਲਾ ਮਖੂ ਵਿਖੇ ਪਹੰੁਚਾਇਆ ਗਿਆ। ਇਸ ਮੌਕੇ ਡੇਰਾ ਦੇ ਮੁੱਖ ਗ੍ੰਥੀ ਬਾਬਾ ਤਰਸੇਮ ਸਿੰਘ, ਨਰਿੰਦਰ ਮਹਿਤਾ ਐੱਮਸੀ, ਨਵੀਨ ਗਰੋਵਰ ਐੱਮਸੀ, ਸੇਵਾਦਾਰ ਗੁਰਦੇਵ ਸਿੰਘ ਮਹਿਤਾ, ਰਜਿੰਦਰ ਸਿੰਘ ਕੁੱਕੂ, ਅਨਿਲ ਧਵਨ, ਰਮੇਸ਼ ਬਜਾਜ, ਜੱਜ ਮਹਿਤਾ, ਕੁਲਦੀਪ ਸਿੰਘ ਬੰਟੀ ਨਾਰੰਗ ਆਦਿ ਵੱਲੋਂ ਮੈਨੇਜਰ ਦਵਿੰਦਰ ਸਿੰਘ, ਫੀਲਡ ਅਫਸਰ ਦੀਪਕ ਕੁਮਾਰ ਨੂੰ ਸਰੋਪਾ ਭੇਂਟ ਕੀਤਾ ਗਿਆ।