ਤੀਰਥ ਸਨ੍ਹੇਰ, ਜ਼ੀਰਾ : ਹਰ ਸਾਲ ਦੀ ਤਰ੍ਹਾਂ ਪੀਰ ਬਾਬਾ ਨੌਗਜਾ ਦੀ ਦਰਬਾਹ 'ਤੇ ਮੇਲਾ ਪ੍ਰਬੰਧਕ ਕਮੇਟੀ ਅਤੇ ਸਮੂਹ ਸੰਗਤਾਂ ਵੱਲੋ ਬੜੀ ਧੂਮਧਾਮ ਨਾਲ ਮਨਾਇਆ ਗਿਆ, ਜਿਸ ਵਿਚ ਮੁੱਖ਼ ਮਹਿਮਾਨ ਇੰਦਰਜੀਤ ਸਿੰਘ ਜੀਰਾ ਸਾਬਕਾ ਮੰਤਰੀ ਪੰਜਾਬ ਅਤੇ ਕੁਲਬੀਰ ਸਿੰਘ ਟਿੰਮੀ ਚੇਅਰਮੈਨ ਮਾਰਕੀਟ ਕਮੇਟੀ ਜ਼ੀਰਾ ਅਤੇ ਹਰੀਸ਼ ਕੁਮਾਰ ਤਾਂਗਰਾ ਵਾਈਸ ਪ੍ਰਧਾਨ ਨਗਰ ਕੌਸਲ ਜ਼ੀਰਾ ਵਿਸ਼ੇਸ਼ ਤੌਰ 'ਤੇ ਪਹੰੁਚੇ, ਜਿਨ੍ਹਾਂ ਦਾ ਪ੍ਰਬੰਧਕਾਂ ਵੱਲੋਂ ਸਨਮਾਨ ਕੀਤਾ ਗਿਆ। ਮੇਲੇ ਦੌਰਾਨ ਪੀਰਾਂ ਦੇੇ ਝੰਡੇ ਦੀ ਰਸਮ ਪ੍ਰਬੰਧਕ ਕਮੇਟੀ ਵੱਲੋਂ ਕੀਤੀ ਗਈ ਅਤੇ ਚਾਦਰ ਚੜ੍ਹਾਉਣ ਦੀ ਰਸਮ ਘੁਰਕੀ ਪਰਿਵਾਰ ਵੱਲੋਂ ਕੀਤੀ ਗਈ, ਜਿਸ ਵਿਚ ਪੰਜਾਬੀ ਲੋਕ ਗਾਇਕ ਜੀ ਖਾਨ ਅਤੇ ਡਿੰਪਲ ਸ਼ਾਹ ਆਲਮ ਿਫ਼ਰੋਜ਼ਪੁਰ ਵਾਲਿਆਂ ਨੇ ਗੀਤ ਗਾ ਕੇ ਖੂਬ ਰੰਗ ਬੰਨਿਆਂ ਅਤੇ ਆਪਣੀ ਪੀਰਾਂ ਦੀ ਦਰਗਾਹ 'ਤੇ ਹਾਜ਼ਰੀ ਲਵਾਈ। ਇਸ ਮੌਕੇ ਬਲਕਾਰ ਸਿੰਘ ਸਰਪੰਚ ਵਕੀਲਾਂ ਵਾਲਾ, ਗੁਰਪ੍ਰਰੇਮ ਸਿੰਘ ਵਕੀਲਾਂ ਵਾਲਾ, ਗੋਰੀ, ਕੁਲਦੀਪ ਸਿੰਘ, ਗੋਰਾ ਸੋਢੀਵਾਲਾ, ਗੁਰਭਗਤ ਸਿੰਘ ਗਿੱਲ ਨੰਬਰਦਾਰ, ਅਕਾਸ਼ ਸ਼ਰਮਾ, ਸ਼ਮਿੰਦਰ ਸਿੰਘ ਖਿੰਡਾ ਆਦਿ ਨੇੇ ਵੀ ਹਾਜ਼ਰੀ ਭਰੀ। ਇਸ ਮੌਕੇ 'ਤੇ ਪ੍ਰਧਾਨ ਮੰਗਲ ਸਿੰਘ, ਵਿਕਸੀ, ਜਸਪਾਲ ਸਿੰਘ, ਕਰਨ ਕੁਮਾਰ, ਪਵਨ ਕੁਮਾਰ, ਪ੍ਰਦੀਪ ਕੁਮਾਰ, ਮਨੀਸ਼ ਕੁਮਾਰ, ਰਾਕੇਸ਼, ਰਾਹੁਲ, ਨੀਰਜ਼ ਕੁਮਾਰ, ਮੰਨੂੰੂ, ਸੰਦੀਪ, ਦੀਪਕ, ਕਾਕਾ, ਬੰਟੀ, ਸ਼ਿਵ, ਬੱਬੂ ਭੱਟੀ ਆਦਿ ਪ੍ਰਬੰਧਕ ਹਾਜ਼ਰ ਸਨ। ਇਸ ਮੌਕੇੇ 'ਤੇ ਸਮੂਹ ਸੰਗਤਾਂ ਲਈ ਲੰਗਰ ਲਗਾਇਆ ਗਿਆ।