ਸਟਾਫ ਰਿਪੋਰਟਰ, ਫਿਰੋਜ਼ਪੁਰ : ਪੀਐੱਸਈਬੀ ਇੰਪਲਾਈਜ਼ ਫੈਡਰੇਸ਼ਨ ਪੀ ਤੇ ਐੱਮ ਮੰਡਲ ਫਿਰੋਜ਼ਪੁਰ ਦੀ ਮੀਟਿੰਗ ਸੀਨੀਅਰ ਕਾਰਜਕਾਰੀ ਇੰਜ਼ੀਨੀਅਰ ਪੀ ਤੇ ਐੱਮ ਮੰਡਲ ਫਿਰੋਜ਼ਪੁਰ ਨਾਲ ਮੁਲਾਜ਼ਮ ਮੰਗਾਂ ਸਬੰਧੀ ਹੋਈ। ਮੀਟਿੰਗ ਵਿਚ ਐਕਸੀਅਨ ਪੀ ਤੇ ਐੱਮ ਮੰਡਲ ਫਿਰੋਜ਼ਪੁਰ ਨੇ ਵਿਸਵਾਸ਼ ਦੁਆਇਆ ਕਿ ਮੁਲਾਜ਼ਮ ਮੰਗਾਂ ਕਰਮਚਾਰੀਆਂ ਦੇ ਓਵਰ ਟਾਈਮ ਅਤੇ ਹੋਰ ਮਸਲੇ ਜਲਦੀ ਤੋਂ ਜਲਦੀ ਹੱਲ ਕੀਤੇ ਜਾਣਗੇ। ਕਰਮਚਾਰੀਖ ਦੇ ਉਵਰ ਟਾਈਮ ਜਿਹੜੇ ਕਿ ਦੋ ਸਾਲ ਤੋਂ ਰੁਕੇ ਪਏ ਸਨ। ਐਕਸੀਅਨ ਨੇ ਵਿਸਵਾਸ਼ ਦੁਆਇਆ ਕਿ ਮੁਲਾਜ਼ਮ ਮੰਗਾਂ ਦਾ ਮਸਲਾ ਜਲਦੀ ਤੋਂ ਜਲਦੀ ਹੱਲ ਕੀਤਾ ਜਾਵੇਗਾ। ਜਿਸ ਵਿਚ ਸਰਕਲ ਪ੍ਰਧਾਨ ਅਸ਼ਵਨੀ ਕੁਮਾਰ, ਸਕੱਤਰ ਰਾਕੇਸ਼ ਸੈਣੀ, ਗੁਰਦਿੱਤ ਸਿੰਘ, ਸਤੀਸ਼ ਕੁਮਾਰ, ਲਖਵੀਰ ਸਿੰਘ, ਅਵਤਾਰ ਸਿੰਘ, ਮੁਖਤਿਆਰ ਸਿੰਘ, ਸਰਕਲ ਆਗੂ ਰਾਜੇਸ਼ ਦੱਤਾ ਅਤੇ ਹੋਰ ਵੀ ਆਗੂ ਹਾਜ਼ਰ ਸਨ।