ਗੁਰਦਰਸ਼ਨ ਚੰਦ, ਮੰਡੀ ਰੋੜਾ ਵਾਲੀ : ਜਲਾਲਾਬਾਦ ਦੇ ਬਲਾਕ ਅਰਨੀਵਾਲਾ ਦੀ ਰੇਖਾ ਰਾਣੀ ਨੂੰ ਕਾਂਗਰਸ ਪਾਰਟੀ ਦੇ ਵਿਧਾਇਕ ਰਮਿੰਦਰ ਆਵਲਾ ਵੱਲੋਂ ਵਾਇਸ ਚੇਅਰਮੈਨ ਬਣਾਉਣ 'ਤੇ ਰੇਖਾ ਰਾਣੀ ਅਤੇ ਪਾਰਟੀ ਵਰਕਰਾਂ ਸਮੇਤ ਵਿਧਾਇਕ ਰਮਿੰਦਰ ਆਵਲਾ ਦੇ ਗ੍ਹਿ ਵਿਖੇ ਧੰਨਵਾਦ ਕੀਤਾ। ਇਸ ਮੌਕੇ ਜਸਬੀਰ ਆਵਲਾ ਵੱਲੋਂ ਬਲਾਕ ਅਰਨੀਵਾਲਾ ਸੇਖ਼ ਸੁਭਾਨ ਦੀ ਚੁਣੇ ਗਈ ਵਾਇਸ ਚੇਅਰਮੈਨਰ ਰੇਖਾ ਰਾਣੀ ਤੇ ਬਿੱਟੂ ਚਿਮਨੇ ਵਾਲਾ ਦਾ ਮੂੰਹ ਮਿੱਠਾ ਕਰਵਾ ਕੇ ਵਧਾਈ ਦਿੱਤੀ। ਇਸ ਮੌਕੇ ਪਿੰਡ ਚਿਮਨੇ ਵਾਲਾ ਤੋਂ ਸਰਪੰਚ ਗੁਰਪ੍ਰਰੀਤ ਸਿੰਘ (ਵਿੱਕੀ) ਮੈਂਬਰ ਪੰਚਾਇਤ ਸੰਦੀਪ ਜਟਾਣਾ, ਬੀਰਬਲ ਰਾਮ ਨੰਬਰਦਾਰ, ਮਨਪ੍ਰਰੀਤ ਸਿੰਘ ਬਰਾੜ, ਗੁਰਦੇਵ ਸਿੰਘ ਧਾਲੀਵਾਲ, ਬਲਜੀਤ ਸਿੰਘ ਸਿੰਘ ਧਾਲੀਵਾਲ, ਪ੍ਰਦੀਪ ਕੁਮਾਰ, ਜੌੜਕੀ ਅੰਧੇ ਵਾਲੀ ਸਰਪੰਚ ਮਹਿਪਾਲ ਸਿੰਘ (ਗੋਰਾ), ਮੈਂਬਰ ਪੰਚਾਇਤ ਜਗਦੀਪ ਸਿੰਘ, ਮਨਪ੍ਰਰੀਤ ਸਿੰਘ ਬੋਪਾਰਾਏ, ਸਤਿਨਾਮ ਸਿੰਘ (ਗੱਗੂ), ਖਿਉ ਵਾਲਾ ਬੋਦਲਾ ਤੋਂ ਸੀਨੀਅਰ ਕਾਂਗਰਸ ਆਗੂ ਰੂਪ ਸਿੰਘ, ਨੰਬਰਦਾਰ ਹਰਭਜਨ ਲਾਲ, ਸਾਹਿਬਜਾਦਾ ਅਜੀਤ ਨਗਰ ਤੋਂ ਸਰਪੰਚ ਸੰਦੀਪ ਸਿੰਘ, ਮਲਕੀਤ ਸਿੰਘ, ਸਰਪੰਚ ਰਘੂਬੀਰ ਸਿੰਘ ਜੈਮਲਵਾਲਾ ਤੋਂ ਇਲਾਵਾ ਪਰਿਵਾਰਕ ਮੈਂਬਰ ਗੁਰਮੇਲ ਸਿੰਘ (ਸਹੁਰਾ) ਸਿੱਕਾ ਸਿੰਘ, ਪ੍ਰਦੀਪ ਸਿੰਘ (ਬਿੱਟੂ) ਨੇ ਆਵਲਾ ਪਰਿਵਾਰ ਤੇ ਵਿਧਾਇਕ ਰਮਿੰਦਰ ਸਿੰਘ ਆਵਲਾ, ਜਲਾਲਾਬਾਦ ਤੇ ਜ਼ਿਲ੍ਹਾ ਪ੍ਰਧਾਨ ਰੰਜਮ ਕਾਮਰਾ, ਸੰਦੀਪ ਜਾਖੜ 'ਤੇ ਸਮੁੱਚੀ ਕਾਂਗਰਸ ਲੀਡਰਸ਼ਿਪ ਦਾ ਕੋਟੀ ਕੋਟੀ ਧੰਨਵਾਦ ਕਰਦਿਆ ਹੋਏ ਵਿਸ਼ਵਾਸ਼ ਦਿਵਾਇਆ ਕਿ ਪਾਰਟੀ ਵੱਲੋਂ ਦਿੱਤੀ ਹੋਈ ਜ਼ਿੰਮੇਵਾਰੀ ਨੂੰ ਤਨ-ਮਨ ਨਾਲ ਨਿਭਾਉਣਗੇ।