ਸਟਾਫ ਰਿਪੋਰਟਰ, ਫਿਰੋਜ਼ਪੁਰ : ਕ੍ਾਂਤੀਕਾਰੀ ਕਿਸਾਨ ਯੂਨੀਅਨ ਦੇ ਆਗੂ ਗੁਰਮੀਤ ਸਿੰਘ ਮਹਿਮਾ ਨੇ ਦੱਸਿਆ ਕਿ ਪਿਛਲੇ ਦਿਨੀਂ ਗੁਰੂ ਗੋਬਿੰਦ ਸਿੰਘ ਮੈਡੀਕਲ ਕਾਲਜ ਵਿਚ ਡਾਕਟਰ ਅੌਰਤ ਨਾਲ ਜਿਨਸੀ ਸੋਸ਼ਣ ਕੀਤਾ ਗਿਆ ਸੀ । ਅੌਰਤ ਡਾਕਟਰ ਨੂੰ ਇਨਸਾਫ ਦਿਵਾਉਣ ਲਈ ਜਿਨਸੀ ਸੋਸ਼ਣ ਵਿਰੁੱਧ ਕਮੇਟੀ ਬਣੀ ਹੋਈ ਸੀ, ਕਿਉਂਕਿ ਜ਼ਿਲ੍ਹਾ ਪ੍ਰਸ਼ਾਸਨ ਅੌਰਤ ਨੂੰ ਇਨਸਾਫ ਨਹੀਂ ਦੇ ਰਿਹਾ ਸੀ। ਨਾ ਤਾਂ ਕੋਈ ਸ਼ਿਕਾਇਤ ਲਿਖੀ ਜਾ ਰਹੀ ਸੀ ਅਤੇ ਨਾ ਹੀ ਪੁਲਿਸ ਦੋਸ਼ੀ ਨੂੰ ਗਿ੍ਫਤਾਰ ਕਰ ਰਹੀ ਸੀ। ਅੌਰਤ ਡਾਕਟਰ ਨੂੰ ਇਨਸਾਫ਼ ਦਿਵਾਉਣ ਲਈ ਅੱਜ ਵੱਖ ਵੱਖ ਜਥੇਬੰਦੀਆਂ ਵੱਲੋਂ ਵੱਡਾ ਇਕੱਠ ਕੀਤਾ ਗਿਆ ਸੀ , ਇਕੱਠ ਬਾਜ਼ਾਰਾਂ ਵਿਚ ਦੀ ਮਾਰਚ ਕਰਦਾ ਹੋਇਆ ਡੀਸੀ ਦਫ਼ਤਰ ਪਹੁੰਚਿਆ ਤਾਂ ਪੁਲਿਸ ਪ੍ਰਸ਼ਾਸਨ ਨੇ ਅੱਗੇ ਬੈਰੀਕੇਟ ਲਾ ਕੇ ਕੱਠ ਨੂੰ ਪਿੱਛੇ ਹੀ ਰੋਕ ਦਿੱਤਾ ਤੇ ਪਾਣੀ ਦੀਆਂ ਵਾਛੜਾਂ ਕਰਦਿਆਂ ਅੱਥਰੂ ਗੈਸ ਸੁੱਟੇ ਗਏ। ਇਸ ਦੌਰਾਨ ਪੁਲਿਸ ਪ੍ਰਸ਼ਾਸਨ ਨੇ ਲਾਠੀਚਾਰਜ ਕਰਕੇ ਅੌਰਤਾਂ ਮਰਦਾਂ ਕਿਸਾਨਾਂ ਨੌਜਵਾਨਾਂ ਨੂੰ ਸੜਕਾਂ 'ਤੇ ਭਜਾ ਭਜਾ ਕੇ ਕੁੱਟਿਆ, ਜਿਸ ਦੀ ਕ੍ਾਂਤੀਕਾਰੀ ਕਿਸਾਨ ਯੂਨੀਅਨ ਪੰਜਾਬ ਨਿਖੇਧੀ ਕਰਦੀ ਹੈ। ਮਹਿਮਾ ਨੇ ਦੱਸਿਆ ਕਿ ਇਕੱਲੇ ਫਰੀਦਕੋਟ ਹੀ ਨਹੀਂ ਪੂਰੇ ਪੰਜਾਬ ਵਿੱਚ ਗੁੰਡਾ ਰਾਜ ਹੋ ਗਿਆ ਹੈ । ਪੰਜਾਬ ਸਰਕਾਰ ਅਤੇ ਪੁਲਸ ਪ੍ਰਸ਼ਾਸਨ ਮਿਲ ਕੇ ਗੁੰਡਿਆਂ ਨੂੰ ਸ਼ਹਿ ਦੇ ਰਿਹਾ ਹੈ ਤੇ ਖੁੱਲ੍ਹੀ ਛੁੱਟੀ ਦੇ ਰਿਹਾ ਕਿ ਅੌਰਤਾਂ ਦਾ ਸੋਸ਼ਣ ਕਰੋ , ਕੋਈ ਤੁਹਾਨੂੰ ਗਿ੍ਫ਼ਤਾਰ ਨਹੀਂ ਕਰੇਗਾ ਜੋ ਇਹ ਗੁੰਡਾ ਤੰਤਰ ਵੱਧ ਲਾਮਬੰਦੀ ਕਰਦੇ ਹੋਏ ਅਗਲੇ ਕੋਲ ਹੋਰ ਵੱਡੇ ਹੋਣਗੇ , ਉਹ ਕੈਪਟਨ ਸਰਕਾਰ ਹਰ ਮਸਲੇ ਤੇ ਫੇਲ ਹੋ ਚੁੱਕੀ ਹੈ ਫਰੀਦਕੋਟ ਹੀ ਨਹੀਂ ਪੂਰੇ ਪੰਜਾਬ ਵਿੱਚ ਭਾਰਤ ਵਿੱਚ ਧੀਆਂ ਭੈਣਾਂ ਅੌਰਤਾਂ ਸੁਰੱਖਿਅਤ ਨਹੀਂ ਹਨ।