ਸਟਾਫ ਰਿਪੋਰਟਰ,ਫਾਜ਼ਿਲਕਾ : ਜਿਵੇ ਜਿਵੇਂ ਨਗਰ ਨਿਗਮਾਂ ਅਤੇ ਨਗਰ ਪੰਚਾਇਤਾਂ ਦੀਆਂ ਚੋਣਾਂ ਨਜ਼ਦੀਕ ਆ ਰਹੀਆਂ ਹਨ, ਹਰ ਮੰਡੀਆਂ ਅਤੇ ਸ਼ਹਿਰਾਂ 'ਚ ਸਾਰੇ ਹੀ ਵਰਗਾਂ ਦੇ ਲੋਕ ਆਪਣੇ ਸਮਾਜ ਦੀ ਏਕਤਾ ਦਿਖਾ ਕੇ ਆਪਣਾ ਆਪਣਾ ਸ਼ਕਤੀ ਪ੍ਰਦਰਸ਼ਨ ਕਰ ਰਹੇ ਹਨ। ਇਸੇ ਹੀ ਕੜੀ ਦੇ ਤਹਿਤ ਬੀਤੀ ਰਾਤ ਮੰਡੀ ਅਰਨੀਵਾਲਾ 'ਚ ਆਰੋੜ-ਵੰਸ਼ ਸਮਾਜ ਵੱਲੋਂ ਸ਼੍ਰੋਮਣੀ ਅਕਾਲੀ ਦਲ ਦੇ ਸ਼ਹਿਰੀ ਪ੍ਰਧਾਨ ਪ੍ਰਤਾਪ ਭਟੇਜਾ ਅਤੇ ਕਾਂਗਰਸ ਪਾਰਟੀ ਦੇ ਸੀਨੀਅਰ ਆਗੂ ਡਾ : ਬੀਡੀ ਕਾਲੜਾ ਅਤੇ ਅਸ਼ੋਕ ਕੁਮਾਰ ਬੱਤਰਾ ਸਾਬਕਾ ਸਰਪੰਚ ਦੀ ਅਗਵਾਈ 'ਚ ਮੰਡੀ ਯੂਨੀਅਨ ਦਾ ਗੰਠਨ ਕੀਤਾ ਗਿਆ, ਜਿਸ 'ਚ ਯੂਨੀਅਨ ਦੇ ਚੇਅਰਮੈਨ ਦੇਸ ਰਾਜ ਚੁੱਘ ਪ੍ਰਧਾਨ ਮਨੋਹਰ ਲਾਲ ਬੱਤਰਾ, ਉਪ ਪ੍ਰਧਾਨ ਰਾਮੇਸ਼ ਕੁਮਾਰ ਤਰੀਕਾ,ਖਜਾਨਚੀ ਰਾਜਿੰਦਰ ਕੁਮਾਰ(ਪੱਪੂ ਬੱਠਲਾ) ਅਤੇ ਹੋਰ ਛੇ ਕਮੇਟੀ ਮੈਂਬਰਾਂ ਦੀ ਵੀ ਚੋਣ ਸਰਬਸੰਮਤੀ ਨਾਲ ਸਾਰੇ ਹੀ ਆਰੋੜਾ ਸਮਾਜ ਦੇ ਲੋਕਾਂ ਵੱਲੋਂ ਕੀਤੀ ਗਈ। ਇਸ ਮੌਕੇ ਦਰਸ਼ਨ ਲਾਲ ਚੱਕਤੀ, ਖਰੈਤ ਲਾਲ ਤਰੀਕਾ, ਰਮੇਸ਼ ਕੁਮਾਰ ਦੂਮੜਾ, ਸ਼ੁਰੇਸ਼ ਕੁਮਾਰ ਬੱਠਲਾ, ਗੁਰਲਾਲ ਠਕਰਾਲ, ਅਸ਼ੋਕ ਕੁਮਾਰ ਬਜਾਜ, ਹਰਬੰਸ ਲਾਲ ਕਾਲੜਾ ਆਦਿ ਮੌਜੂਦ ਸਨ।