ਪੱਤਰ ਪ੍ਰੇਰਕ, ਜਲਾਲਾਬਾਦ : 220 ਕੇਵੀ ਬਿਜਲੀ ਘਰ ਘੁਬਾਇਆ ਵਿਖੇ ਜ਼ਰੂਰੀ ਕੰਮ ਦੇ ਚਲਦਿਆਂ ਸਵੇਰੇ 9.00 ਵਜੇ ਤੋਂ ਲੈ ਬਾਅਦ ਦੁਪਿਹਰ 3 ਵਜੇ ਤਕ ਵੱਖ-ਵੱਖ 66 ਕੇਵੀ ਫੀਡਰਾਂ ਦੀ ਬਿਜਲੀ ਬੰਦ ਰਹੇਗੀ। ਇਸ ਸੰਬੰਧੀ ਜਾਣਕਾਰੀ ਦਿੰਦੇ ਹੋਏ ਐਸਡੀਓ ਰਮੇਸ਼ ਮੱਕੜ ਨੇ ਦੱਸਿਆ ਕਿ ਬੰਦ ਰਹਿਣ ਵਾਲੇ ਫੀਡਰਾਂ 'ਚ ਢੰਡੀ ਕਦੀਮ, ਨੂਰੇ ਕੇ, ਜੋਧਾ ਭੈਣੀ, ਪੀਰ ਬਖਸ਼ ਚੌਹਾਨ, ਪੰਜੇਕੇ, ਜੀਵਾਂ ਅਰਾਈ, ਬਾਜੇ ਕੇ, ਵੈਰੋਕਾ, ਘਾਗਾ ਫੈਕਟਰੀ, ਪੱਕਾ ਕਾਲੇਵਾਲਾ, ਚੱਕ ਜਾਨੀ ਸਰ ਅਤੇ ਝਾੜੀ ਵਾਲਾ ਅੰਦਰ ਬਿਜਲੀ ਬੰਦ ਰਹੇਗੀ।