ਪੱਤਰ ਪ੍ਰਰੇਰਕ, ਜਲਾਲਾਬਾਦ : ਸ਼ਹਿਰ ਦੇ ਨਾਲ ਲੱਗਦੀ ਬਸਤੀ ਟਿਵਾਨਾ ਕਲਾਂ ਦੇ ਸਰਕਾਰੀ ਪ੍ਰਰਾਇਮਰੀ ਸਕੂਲ 'ਚ ਪੰਚਾਇਤ ਵੱਲੋਂ ਬੱਚਿਆਂ ਦੀ ਤਕਨੀਕੀ ਸਿੱਖਿਆ 'ਚ ਵਾਧਾ ਕਰਨ ਦੇ ਮਕਸਦ ਨਾਲ ਸਰਪੰਚ ਬਲਵਿੰਦਰ ਸਿੰਘ ਅਤੇ ਸਮੂਹ ਪੰਚਾਇਤ ਮੈਂਬਰ ਚਮਨ ਸਿੰਘ ਮਹਿੰਦਰ ਸਿੰਘ, ਹਰਜਿੰਦਰ ਸਿੰਘ, ਸੋਨੂੰ,ਗੁਰਮੀਤ ਸਿੰਘ ਵੱਲੋਂ ਸਮਾਰਟ ਟੀਵੀ ਭੇਂਟ ਕੀਤਾ ਗਿਆ। ਇਸ ਮੌਕੇ ਸਕੂਲ ਦੀ ਮੁੱਖ ਅਧਿਆਪਿਕਾ ਵੀਨਾ ਰਾਣੀ ਅਤੇ ਸਮੂਹ ਸਟਾਫ ਵੰਦਨਾ, ਗੁਰਜਿੰਦਰ, ਜਸਵਿੰਦਰ ,ਰੇਖਾ, ਜਸਪਾਲ ਅਤੇ ਮਨਜੀਤ ਨੇ ਪੰਚਾਇਤ ਦਾ ਧੰਨਵਾਦ ਕੀਤਾ। ਇਸ ਮੌਕੇ ਸਰਪੰਚ ਬਲਵਿੰਦਰ ਸਿੰਘ ਨੇ ਕਿਹਾ ਕਿ ਭਵਿੱਖ 'ਚ ਵੀ ਬੱਚਿਆਂ ਦੀ ਸਿੱਖਿਆ ਨੂੰ ਬੇਹਤਰ ਕਰਨ ਲਈ ਜੋ ਉਪਰਾਲੇ ਪੰਚਾਇਤ ਵੱਲੋਂ ਵਲੋਂ ਲੋੜੀਦੇ ਹੋਣਗੇ। ਇਸ ਮੌਕੇ ਸਕੂਲ ਮੁੱਖ ਅਧਿਆਪਕਾ ਵੀਨਾ ਰਾਣੀ ਨੇ ਕਿਹਾ ਕਿ ਬੱਚਿਆਂ ਨੂੰ ਸਮਾਰਟ ਟੀਵੀ ਮਿਲਣ ਨਾਲ ਆਧੂਨਿਕ ਤਕਨੀਕ ਰਾਹੀਂ ਸਿੱਖਿਆ ਮਿਲੇਗੀ ਅਤੇ ਸਰਕਾਰੀ ਸਕੂਲ ਦੇ ਬੱਚੇ ਦੂਜੇ ਸਕੂਲਾਂ ਦੀ ਤਰ੍ਹਾਂ ਸਿੱਖਿਆ ਪ੍ਰਰਾਪਤ ਕਰ ਸਕਣਗੇ।