ਰਾਜੇਸ਼ ਢੰਡ, ਜ਼ੀਰਾ : ਵਿਧਾਇਕ ਕੁਲਬੀਰ ਸਿੰਘ ਜ਼ੀਰਾ ਦੀ ਅਗਵਾਈ 'ਚ 50 ਲੱਖ ਰੁਪਏ ਦੀ ਅਨੁਮਾਨਤ ਲਾਗਤ ਨਾਲ ਜ਼ੀਰਾ ਸ਼ਹਿਰ ਦੇ ਵੱਖ-ਵੱਖ ਵਾਰਡਾਂ ਵਿਚ ਅਧੂਰੇ ਪਏ ਵਿਕਾਸ ਦੇ ਕੰਮ ਸ਼ੁਰੂ ਕਰਵਾਏ ਗਏ ਹਨ ਅਤੇ ਇਹ ਸਿਲਸਿਲਾ ਲਗਾਤਾਰ ਜਾਰੀ ਰਹੇਗਾ। ਇਨ੍ਹਾਂ ਸ਼ਬਦਾਂ ਦਾ ਪ੍ਰਗਟਾਵਾ ਨਗਰ ਕੌਂਸਲ ਜ਼ੀਰਾ ਦੀ ਪ੍ਰਧਾਨ ਮੈਡਮ ਸਰਬਜੀਤ ਕੌਰ ਅਤੇ ਉਨ੍ਹਾਂ ਦੇ ਪਤੀ ਗੁਰਪ੍ਰਰੀਤ ਸਿੰਘ ਜੱਜ ਨੇ ਜ਼ੀਰਾ ਵਿਖੇ ਪੱਤਰਕਾਰਾਂ ਨੂੰ ਵੇਰਵੇ ਸਹਿਤ ਜਾਣਕਾਰੀ ਦਿੰਦਿਆਂ ਕੀਤਾ। ਉਨ੍ਹਾਂ ਦੱਸਿਆ ਕਿ ਸੇਮਨਾਲਾ ਮੱਲੋਕੇ ਰੋਡ ਨੂੰ ਅੰਡਰ ਗਰਾਊਂਡ ਕਰਨ ਲਈ 25.50 ਲੱਖ ਰੁਪਏ, ਵਾਰਡ ਨੰਬਰ 10 ਗਲੀ ਹਰਪ੍ਰਰੀਤ ਕੌਰ ਐੱਮਸੀ ਵਾਲੀ ਤੇ 2.50 ਲੱਖ, ਗਲੀ ਅਵਾਨ ਰੋਡ ਤੋਂ ਕੋਟ ਈਸੇ ਖ਼ਾਂ ਰੋਡ ਵਾਲੀ 'ਤੇ 3.50 ਲੱਖ, ਫਿਰੋਜ਼ਪੁਰ ਰੋਡ, ਆਦਰਸ਼ ਨਗਰ, ਅਮਨ ਵਿਜ਼ਨ ਵਾਲੀ ਗਲੀ ਤੇ 5 ਲੱਖ, ਗਲੀ ਗੁੱਗਾ ਮੰਦਰ ਵਾਲੀ ਤੇ 3 ਲੱਖ, ਗਲੀ ਮੇਨ ਕੁੰਨਾਂ ਵਾਲੀ ਬਸਤੀ ਤੇ 5 ਲੱਖ ਜਦਕਿ ਵਾਰਡ ਨੰਬਰ 12, ਗੁਰੂ ਤੇਗ ਬਹਾਦਰ ਨਗਰ ਗੁਦਾਮਾਂ ਦੇ ਪਿਛਲੀ ਗਲੀ ਤੇ 4.80 ਲੱਖ ਰੁਪਏ ਖਰਚ ਕਰਕੇ ਇਨ੍ਹਾਂ ਕੰਮਾਂ ਨੂੰ ਮੁਕੰਮਲ ਕੀਤਾ ਜਾਵੇਗਾ। ਉਨ੍ਹਾਂ ਦੱਸਿਆ ਕਿ ਜਿਹੜੀਆਂ ਖਸਤਾ ਹਾਲਤ ਗਲੀਆਂ ਪੱਕੀਆਂ ਕਰਨ ਸਬੰਧੀ ਜਿਵੇਂ ਜਿਵੇਂ ਵੱਖ-ਵੱਖ ਵਾਰਡਾਂ ਦੇ ਲੋਕਾਂ ਵੱਲੋਂ ਮੰਗ ਕੀਤੀ ਜਾ ਰਹੀ ਹੈ, ਉਨ੍ਹਾਂ ਨੂੰ ਤਰਤੀਬਵਾਰ ਪੱਕਾ ਕੀਤਾ ਜਾ ਰਿਹਾ ਹੈ ਅਤੇ ਕਿਸੇ ਨਾਲ ਵੀ ਕੋਈ ਭੇਦਭਾਵ ਨਹੀਂ ਕੀਤਾ ਜਾ ਰਿਹਾ।