ਸੋਮ ਪ੍ਰਕਾਸ਼/ਸਚਿਨ ਮਿੱਢਾ, ਜਲਾਲਾਬਾਦ : ਕੇਂਦਰ ਸਰਕਾਰ ਵੱਲੋਂ ਲਿਆਂਦੇ ਗਏ ਖੇਤੀਬਾੜੀ ਬਿੱਲ ਖ਼ਿਲਾਫ਼ ਸ਼੍ਰੋਮਣੀ ਅਕਾਲੀ ਦਲ ਬਾਦਲ ਵੱਲੋਂ ਹਲਕਾ ਇੰਚਾਰਜ ਸਤਿੰਦਰਜੀਤ ਸਿੰਘ ਮੰਟਾ ਦੀ ਅਗਵਾਈ ਹੇਠ ਸ਼ਹੀਦ ਊਧਮ ਸਿੰਘ ਚੌਂਕ ਨਜਦੀਕ ਰੋਸ਼ ਧਰਨਾ ਦਿੱਤਾ ਗਿਆ। ਇਸ ਮੌਕੇ ਅਸ਼ੋਕ ਅਨੇਜਾ, ਪੇ੍ਮ ਵਲੇਚਾ, ਮਾ. ਬਲਵਿੰਦਰ ਗੁਰਾਇਆ, ਦਵਿੰਦਰ ਬੱਬਲ, ਪੂਰਨ ਮੁਜੈਦੀਆ, ਰਮਨ ਸੰਧੂ, ਡਾ. ਜੰਗੀਰ ਸਿੰਘ, ਚਿਮਨ ਜੋਸਨ, ਕੁਲਵਿੰਦਰ ਸਿੰਘ, ਰਸ਼ਪਾਲ ਸਿੰਘ ,ਕਰਮਬੀਰ ਸਿੰਘ ਗੁਰਾਇਆ, ਗੁਰਵੈਦ ਸਿੰਘ ਕਾਠਗੜ੍ਹ,ਬੂੜ ਸਿੰਘ, ਲਖਵਿੰਦਰ ਸਿੰਘ ਰੋਹੀਵਾਲਾ, ਲਾਡੀ ਧਵਨ, ਗੁਰਦੇਵ ਆਲਮਕੇ, ਸੁਖਪਾਲਵੀਰ ਮਦਾਨ, ਟਿੱਕਣ ਪਰੂਥੀ, ਹਰਭਜਨ ਕੰਬੋਜ, ਸੁਰਿੰਦਰ ਕਮਰਾ ਪੱਪੀ, ਰਜਿੰਦਰ ਕੰਬੋਜ ਪੱਪੂ ਤੇ ਹੋਰ ਆਗੂ ਮੌਜੂਦ ਸਨ। ਇਸ ਮੌਕੇ ਸਤਿੰਦਰਜੀਤ ਸਿੰਘ ਮੰਟਾ ਕਿਹਾ ਕਿ ਸ਼ਿਅਦ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਦੇ ਨਿਰਦੇਸ਼ਾਂ ਹੇਠ ਖੇਤੀਬਾੜੀ ਬਿੱਲ ਦੇ ਵਿਰੋਧ 'ਚ ਰੋਸ ਪ੍ਰਦਰਸ਼ਨ ਕੀਤਾ ਗਿਆ। ਮੰਟਾਂ ਨੇ ਕਿਹਾ ਕਿ ਸ਼ਿਅਦ ਕਿਸਾਨਾਂ ਤੇ ਮਜਦੂਰਾਂ ਦੀ ਪਾਰਟੀ ਹੈ ਅਤੇ ਕਿਸਾਨਾਂ ਦੇ ਹੱਕਾਂ ਲਈ ਉਨ੍ਹਾਂ ਨੂੰ ਜੋ ਵੀ ਭਵਿੱਖ 'ਚ ਫੈਸਲੇ ਲੈਣੇ ਪਏ ਤਾਂ ਉਨ੍ਹਾਂ ਫੈਸਲਿਆਂ ਨੂੰ ਲੈਣ ਲਈ ਬਾਦਲ ਪਰਿਵਾਰ ਪਿੱਛੇ ਨਹੀਂ ਹਟੇਗਾ। ਉਨ੍ਹਾਂ ਕਿਹਾ ਕਿ ਸੁਖਬੀਰ ਸਿੰਘ ਬਾਦਲ ਨੇ ਲੰਬਾਂ ਸਮਾਂ ਜਲਾਲਾਬਾਦ ਹਲਕੇ ਤੋਂ ਵਾਂਗਡੋਰ ਸੰਭਾਲੀ ਹੈ ਅਤੇ ਇਥੋਂ ਦੇ ਲੋਕਾਂ ਤੋਂ ਉਮੀਂਦ ਹੈ ਕਿ ਭਵਿੱਖ 'ਚ ਜੋ ਵੀ ਕਿਸਾਨਾਂ ਦੇ ਹੱਕਾਂ ਲਈ ਪ੍ਰਰੋਗਰਾਮ ਉਲੀਕਿਆ ਜਾਵੇਗਾ ਉਸ 'ਚ ਸਾਥ ਦੇਣਗੇ।