ਪਰਮਿੰਦਰ ਸਿੰਘ ਥਿੰਦ ,ਫਿਰੋਜ਼ਪੁਰ ; ਭਾਰਤੀ ਜਨਤਾ ਪਾਰਟੀ ਦੇ ਫਿਰੋਜ਼ਪੁਰ ਸ਼ਹਿਰੀ ਤੋਂ ਉਮੀਦਵਾਰ ਰਾਣਾ ਗੁਰਮੀਤ ਸਿੰਘ ਸੋਢੀ ਨੂੰ ਭਾਜਪਾ ਦੇ ਮਰਹੂਮ ਸਾਬਕਾ ਸੂਬਾ ਪ੍ਰਧਾਨ ਕਮਲ ਸ਼ਰਮਾ ਦੀ ਧਰਮਪਤਨੀ ਸ਼ਸ਼ੀ ਸ਼ਰਮਾ ਦੀ ਅਗਵਾਈ ਵਿੱਚ ਕਮਲ ਸ਼ਰਮਾ ਦੇ ਸਾਥੀਆਂ ਅਤੇ ਉਨ੍ਹਾਂ ਦੀ ਸਮੁੱਚੀ ਟੀਮ ਨੇ ਚੋਣਾਂ 'ਚ ਭਰਪੂਰ ਮਦਦ ਦੇਣ ਦਾ ਦਾਅਵਾ ਕੀਤਾ । ਸ੍ਰੀਮਤੀ ਸ਼ਸ਼ੀ ਸ਼ਰਮਾ ਦੀ ਅਗਵਾਈ ਵਿਚ ਉਨ੍ਹਾਂ ਦੇ ਗ੍ਰਹਿ ਵਿਖੇ ਇਕੱਤਰ ਹੋਣ ਵਾਲਿਆਂ ਵਿਚ ਕਈ ਸਾਬਕਾ ਜ਼ਿਲ੍ਹਾ ਪ੍ਰਧਾਨ ਸਾਬਕਾ ਚੇਅਰਮੈਨ ਅਤੇ ਪਾਰਟੀ ਦੇ ਉੱਚ ਅਹੁਦੇਦਾਰ ਹਾਜ਼ਰ ਸਨ।

ਇਸ ਤੋਂ ਪਹਿਲਾਂ ਮਰਹੂਮ ਸਾਬਕਾ ਸੂਬਾ ਪ੍ਰਧਾਨ ਕਮਲ ਸ਼ਰਮਾ ਦੀ ਰਿਹਾਇਸ਼ 'ਤੇ ਭਾਜਪਾ ਉਮੀਦਵਾਰ ਰਾਣਾ ਗੁਰਮੀਤ ਸਿੰਘ ਸੋਢੀ ਨੇ ਵਰਕਰ ਮੀਟਿੰਗ ਦੌਰਾਨ ਹਰ ਵਰਕਰ ਦਾ ਸਾਥ ਨਿਭਾਉਣ ਦਾ ਵਾਅਦਾ ਕੀਤਾ। ਇਸ ਮੌਕੇ ਸ਼੍ਰੀਮਤੀ ਸ਼ਸ਼ੀ ਸ਼ਰਮਾ ਨੇ ਆਪਣੇ ਸੈਂਕੜੇ ਵਰਕਰਾਂ ਨਾਲ ਰਾਣਾ ਸੋਢੀ ਨਾਲ ਮੋਢੇ ਨਾਲ ਮੋਢਾ ਜੋੜ ਕੇ ਚੱਲਣ ਦਾ ਐਲਾਨ ਕੀਤਾ। ਉਨ੍ਹਾਂ ਆਖਿਆ ਕਿ ਭਾਜਪਾ ਪਾਰਟੀ ਦੀਆਂ ਨੀਤੀਆਂ ਨੂੰ ਘਰ-ਘਰ ਪਹੁੰਚਾਉਣ ਲਈ ਰਾਣਾ ਸੋਢੀ ਨੂੰ ਚੋਣਾਂ ਵਿੱਚ ਖੁੱਲ੍ਹ ਕੇ ਸਮਰਥਨ ਅਤੇ ਹਰ ਤਰਾਂ ਦੀ ਮਦਦ ਕੀਤੀ ਜਾਵੇਗੀ।

ਉਨ੍ਹਾਂ ਕਿਹਾ ਕਿ ਰਾਣਾ ਸੋਢੀ ਦੇ ਨਾਲ ਉਹ ਖੁੱਲ੍ਹ ਕੇ ਸ਼ਹਿਰ-ਛਾਉਣੀ ਸਮੇਤ ਪਿੰਡਾਂ ਵਿੱਚ ਜਾ ਕੇ ਲੋਕਾਂ ਤੋਂ ਵੋਟਾਂ ਮੰਗਣਗੇ। ਇਸ ਮੌਕੇ ਸ਼੍ਰੀਮਤੀ ਸ਼ਸ਼ੀ ਸ਼ਰਮਾ ਨੇ ਦੱਸਿਆ ਕਿ ਫ਼ਿਰੋਜ਼ਪੁਰ ਵਿੱਚ ਜਿੰਨਾ ਵੀ ਵਿਕਾਸ ਹੋਇਆ ਹੈ, ਉਹ ਕੇਂਦਰੀ ਫੰਡਾਂ ਨਾਲ ਹੀ ਹੋਇਆ ਹੈ ।ਉਨ੍ਹਾਂ ਦੱਸਿਆ ਕਿ ਉਨ੍ਹਾਂ ਦੇ ਪਤੀ ਸਵਰਗਵਾਸੀ ਕਮਲ ਸ਼ਰਮਾ ਦੀ ਬਦੌਲਤ ਹੀ ਫਿਰੋਜ਼ਪੁਰ ਸ਼ਹਿਰ ਨੂੰ ਕੇਂਦਰ ਸਰਕਾਰ ਨੇ ਅਮਰੂਦ ਸ਼ਹਿਰਾਂ ਦੀ ਸੂਚੀ ਵਿੱਚ ਰੱਖਿਆ ਸੀ। ਉਸੇ ਯੋਜਨਾ ਦੇ ਤਹਿਤ ਕੇਂਦਰ ਸਰਕਾਰ ਵੱਲੋਂ ਆਏ ਹਜ਼ਾਰਾਂ ਕਰੋੜ ਰੁਪਏ ਨਾਲ ਹੀ ਫਿਰੋਜ਼ਪੁਰ ਵਿੱਚ ਕੰਮ ਹੋ ਰਹੇ ਹਨ ।ਇਸ ਮੌਕੇ ਸੂਬਾਈ ਭਾਜਪਾ ਆਗੂ ਡੀ ਪੀ ਚੰਦਨ,ਨਗਰ ਕੌਂਸਲ ਫਿਰੋਜ਼ਪੁਰ ਸ਼ਹਿਰ ਦੇ ਸਾਬਕਾ ਪ੍ਰਧਾਨ ਅਸ਼ਵਨੀ ਗਰੋਵਰ , ਸਾਬਕਾ ਜ਼ਿਲ੍ਹਾ ਪ੍ਰਧਾਨ ਦਵਿੰਦਰ ਬਜਾਜ ,ਸਾਬਕਾ ਚੇਅਰਮੈਨ ਮਾਰਕੀਟ ਕਮੇਟੀ ਜੁਗਰਾਜ ਸਿੰਘ ਕਟੋਰਾ ,ਵਪਾਰ ਮੰਡਲ ਦੇ ਪ੍ਰਧਾਨ ਅਸ਼ਵਨੀ ਮਹਿਤਾ ,ਸਾਬਕਾ ਚੇਅਰਮੈਨ ਬਲਾਕ ਸੰਮਤੀ ਬਲਵੰਤ ਸਿੰਘ ਰੱਖਡ਼ੀ, ਕੈਂਟ ਬੋਰਡ ਦੇ ਸਾਬਕਾ ਕੌਂਸਲਰ ਜ਼ੋਰਾ ਸਿੰਘ ਸੰਧੂ, ਕੈਂਟ ਬੋਰਡ ਦੇ ਮੌਜੂਦਾ ਮੈਂਬਰ ਯੋਗੇਸ਼ ਗੁਪਤਾ, ਸਾਬਕਾ ਪ੍ਰਧਾਨ ਨਤਿੰਦਰ ਮੁਖੀਜਾ, ਅਮਨ ਗਿਰਧਰ, ਦਵਿੰਦਰ ਨਾਰੰਗ, ਗੁਰਜੀਤ ਸਿੰਘ ਆਰਿਫ ਕੇ ,ਗੋਬਿੰਦ ਰਾਮ ,ਰਾਜੇਸ਼ ਨੰਦਾ ,ਦਿਨੇਸ਼ ਸ਼ਰਮਾ, ਸੰਜੀਵ ਮੋਨੂੰ ,ਅਮਰਜੀਤ ਸਿੰਘ, ਦਰਸ਼ਨ ਸਿੰਘ ,ਪ੍ਰਦੀਪ ਨੰਦਾ, ਐਡਵੋਕੇਟ ਅਵਿਨਾਸ਼ ਗੁਪਤਾ, ਭਾਜਪਾ ਯੁਵਾ ਮੋਰਚਾ ਦੇ ਪ੍ਰਧਾਨ ਹਰਿੰਦਰ ਕੁਲ ,ਅਸ਼ੋਕ ਮੁਹਾਵਰ ,ਅਤੇ ਕੁਸ਼ ਕਟਾਰੀਆ ਵੀ ਮੌਜੂਦ ਸਨ ।

Posted By: Jagjit Singh