ਫੋਟੋ ਫਾਈਲ: 02 ਐੱਫਜੈੱਡਆਰ 13

ਸਟਾਫ ਰਿਪੋਰਟਰ, ਫਿਰੋਜ਼ਪੁਰ : ਪੰਜਾਬ ਮੈਡੀਕਲ ਲੈਬ ਟੈਕਨੀਸ਼ੀਅਨ ਐਸੋਸੀਏਸ਼ਨ ਦੇ ਸੱਦੇ 'ਤੇ ਜ਼ਿਲ੍ਹਾ ਪ੍ਰਧਾਨ ਮਨੋਜ ਗਰੋਵਰ ਦੀ ਅਗਵਾਈ ਵਿਚ ਜ਼ਿਲ੍ਹੇ ਭਰ ਦੇ ਸਾਰੇ ਲੈਬਾਰਟਰੀ ਟੈਕਨੀਸ਼ੀਅਨਾਂ ਐਸੋਸੀਏਸ਼ਨ ਨੇ ਆਪਣੀਆਂ ਹੱਕੀ ਮੰਗਾ ਨੂੰ ਲੈ ਕੇ ਮੁਕੰਮਲ ਹੜਤਾਲ ਕਰਕੇ ਰੋਸ਼ ਪ੍ਰਦਰਸ਼ਨ ਕੀਤਾ। ਜਾਣਕਾਰੀ ਦਿੰਦਿਆਂ ਜ਼ਿਲ੍ਹਾ ਜਨਰਲ ਸਕੱਤਰ ਰਾਕੇਸ਼ ਗਿੱਲ ਨੇ ਕਿਹਾ ਕਿ ਲੈਬਾਰਟਰੀ ਟੈਕਨੀਸ਼ੀਅਨਾਂ ਦੀ ਮੁੱਖ ਮੰਗਾਂ ਜਿਵੇ ਕਿ ਲੈਬਾਰਟਰੀਆਂ ਦਾ ਨਿੱਜੀਕਰਨ ਦਾ ਫੈਸਲਾ ਸਰਕਾਰ ਵਾਪਸ ਲਵੇ ਅਤੇ ਮੁਲਾਜ਼ਮਾਂ ਦੀ ਘਾਟ ਨੂੰ ਪੂਰਾ ਕਰਕੇ ਲੈਬਾਰਟਰੀਆਂ ਦਾ ਕੰਮ 24 ਘੰਟੇ ਚਲਾਇਆ ਜਾਵੇ, ਕੱਚੇ ਮੁਲਾਜ਼ਮ ਪੱਕੇ ਕੀਤੇ ਜਾਣ, ਸਰਕਾਰ ਪੇ ਕਮਿਸ਼ਨ ਦੀ ਰਿਪੋਰਟ ਵਿਚ ਸੋਧ ਕਰਕੇ ਲਾਗੂ ਕਰੇ, ਸੈਂਟਰ ਦੇ ਲਾਗੂ ਕੀਤੇ ਸਕੇਲਾਂ ਨੂੰ ਰੱਦ ਕੀਤਾ ਜਾਵੇ, ਪਰਖ ਕਾਲ ਸਮਾਂ ਦੋ ਸਾਲ ਕਰਕੇ ਪੁਰੀ ਤਨਖਾਹ ਦਿਤੀ ਜਾਵੇ। 2004 ਤੋਂ ਬਾਅਦ ਭਾਰਤੀ ਹੋਏ ਮੁਲਾਜ਼ਮਾਂ ਤੇ ਪੁਰਾਣੀ ਪੈਨਸ਼ਨ ਸਕੀਮ ਲਾਗੂ ਕੀਤੀ ਜਾਵੇ। ਅੱਜ ਦੇ ਰੋਸ ਧਰਨੇ ਵਿਚ ਵੱਖ ਵੱਖ ਜਥੇਬੰਦੀਆਂ ਨੇ ਸ਼ਮੂਲੀਅਤ ਕੀਤੀ। ਵੱਖ ਵੱਖ ਬਿਲਾਰਿਆ ਨੇ ਸੰਬੋਧਨ ਕਰਦਿਆਂ ਕਿਹਾ ਕਿ ਜੇਕਰ ਸਰਕਾਰ ਦਾ ਰਵੱਈਆ ਮੁਲਾਜ਼ਮਾਂ ਪ੍ਰਤੀ ਅੜੀਅਲ ਰਿਹਾ ਤਾਂ ਮਜ਼ਬੂਰ ਹੋ ਕੇ ਐਮਰਜੈਂਸੀ ਸੇਵਾਵਾਂ ਵੀ ਬੰਦ ਕੀਤੀਆਂ ਜਾਣਗੀਆਂ। ਜਿਸ ਦੀ ਦੀ ਨਿਰੋਲ ਜ਼ਿੰਮੇਵਾਰੀ ਸਰਕਾਰ ਦੀ ਹੋਵੇਗੀ। ਇਸ ਮੌਕੇ ਅਰੁਣ ਸ਼ਰਮਾ, ਸੁਧੀਰ ਅਲਗਜੈਂਡਰ, ਰਜਨੀ ਓਬਰਾਏ, ਅਮਨਦੀਪ ਮਹਿਤਾ,ਰਾਧੇ ਸ਼ਾਮ, ਨੀਨਾ ਚਾਵਲਾ, ਰਸ਼ਮੀ ਸ਼ਰਮਾ ਆਦਿ ਹਾਜ਼ਰ ਸਨ।