ਤੀਰਥ ਸਨ੍ਹੇਰ, ਜ਼ੀਰਾ (ਫਿਰੋਜ਼ਪੁਰ)

ਕਿਸਾਨ ਮਜ਼ਦੂਰ ਸੰਘਰਸ਼ ਕਮੇਟੀ ਪੰਜਾਬ ਦੀ ਅਗਵਾਈ ਹੇਠ ਸੂਬਾ ਕੌਰ ਕਮੇਟੀ ਮੈਂਬਰ ਰਾਣਾ ਰਣਬੀਰ ਸਿੰਘ ਠੱਠਾ, ਜੋਨ ਪ੍ਰਧਾਨ ਅਮਨਦੀਪ ਸਿੰਘ ਕੱਚਰ ਭੰਨ, ਬਲਰਾਜ ਸਿੰਘ ਫੇਰੋਕੇ ਤੇ ਜ਼ਿਲ੍ਹਾ ਪ੍ਰਰੈੱਸ ਸਕੱਤਰ ਸੁਖਵੰਤ ਸਿੰਘ ਲੋਹਕਾ ਦੀ ਅਗਵਾਈ ਵਿਚ ਅੱਜ ਜ਼ੀਰਾ ਦੇ ਮੇਨ ਚੌਂਕ ਵਿਚ ਕੇਂਦਰ ਦੀ ਭਾਜਪਾ ਸਰਕਾਰ ਦਾ ਪੁਤਲਾ ਫੂਕਿਆ ਗਿਆ। ਜ਼ੋਨ ਪ੍ਰਰੈੱਸ ਸਕੱਤਰ ਸਾਹਿਬ ਸਿੰਘ ਕੋਹਾਲਾ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਕੇਂਦਰ ਦੀ ਭਾਜਪਾ ਸਰਕਾਰ ਜਦੋਂ ਤੋਂ ਸੱਤਾ ਵਿੱਚ ਆਈ। ਉਦੋਂ ਤੋਂ ਲਗਾਤਾਰ ਦੇਸ਼ ਦੀ ਸੰਪਤੀ ਅਤੇ ਸੰਸਥਾਵਾਂ ਇਕ ਇਕ ਕਰਕੇ ਬੜੀ ਤੇਜ਼ੀ ਨਾਲ ਕਾਰਪੋਰੇਟ ਹੱਥਾਂ ਵਿੱਚ ਸੌਂਪ ਰਹੀ ਹੈ ਤੇ ਬਹੁਤ ਜਲਦੀ ਦੇਸ਼ ਨੂੰ ਪ੍ਰਰਾਈਵੇਟ ਲਿਮਟਿਡ ਕੰਪਨੀ ਦਾ ਨਾਮ ਦੇ ਦਿੱਤਾ ਜਾਵੇਗਾ। ਦੇਸ਼ ਦੀ ਸੰਮਤੀ ਰੇਲ ਏਅਰਲਾਈਨ ਹਵਾਈ ਅੱਡੇ ਬਿਜਲੀ ਬੀਮਾ ਕੰਪਨੀਆਂ ਸਮੇਤ ਸਾਰੇ ਪਬਲਿਕ ਸੈਕਟਰ ਅੱਜ ਪ੍ਰਰਾਈਵੇਟ ਨਿੱਜੀ ਹੱਥਾਂ ਵਿੱਚ ਜਾ ਚੁੱਕੇ ਹਨ ਤੇ ਹੁਣ ਸਰਵਉੱਚ ਸੰਸਥਾ ਫੌਜ ਨੂੰ ਵੇਚਣ ਦੀ ਮਨਸ਼ਾ ਨਾਲ ਅਗਨੀਪੱਥ ਯੋਜਨਾ ਲਿਆਂਦੀ ਗਈ ਹੈ। ਜਿਸ ਨਾਲ ਦੇਸ਼ ਦੀ ਸੁਰੱਖਿਆ ਨੂੰ ਗੰਭੀਰ ਖ਼ਤਰਾ ਪੈਦਾ ਹੋ ਗਿਆ ਹੈ। ਦੇਸ਼ ਦਾ ਹਰ ਇਕ ਨੌਜਵਾਨ ਤੇ ਚਿੰਤਕ ਆਦਮੀ ਕੇਂਦਰ ਸਰਕਾਰ ਦੀ ਇਸ ਨੀਤੀ ਖ਼ਿਲਾਫ਼ ਸੜਕਾਂ ਤੇ ਆ ਕੇ ਸੰਘਰਸ਼ ਕਰ ਰਿਹਾ ਹੈ। ਕਿਸਾਨ ਤੇ ਜਵਾਨ ਦੇਸ਼ ਦੀ ਰੀੜ੍ਹ ਦੀ ਹੱਡੀ ਹਨ ਤੇ ਦੇਸ਼ ਦੇ ਕਰੋੜਾਂ ਬੇਰੁਜ਼ਗਾਰਾਂ ਨੌਜਵਾਨਾਂ ਨਾਲ ਦੇਸ਼ ਭਰ ਦੇ ਕਿਸਾਨ ਡਟ ਕੇ ਖੜ੍ਹੇ ਹਨ। ਮੋਦੀ ਦੀ ਇਸ ਦੇਸ਼ ਮਾਰੂ ਨੀਤੀ ਤੇ ਅਗਨੀਪੱਥ ਯੋਜਨਾ ਖਿਲਾਫ ਕੇਂਦਰ ਦੀ ਮੋਦੀ ਸਰਕਾਰ ਖਿਲਾਫ ਪੁਤਲਾ ਫੂਕ ਕੇ ਜ਼ੋਰਦਾਰ ਵਿਰੋਧ ਕੀਤਾ ਗਿਆ ਤੇ ਐਲਾਨ ਕੀਤਾ ਕਿ ਕੁਝ ਦਿਨਾਂ ਵਿਚ ਜ਼ਿਲ੍ਹੇ ਕਮੇਟੀ ਦੀ ਮੀਟਿੰਗ ਲਗਾ ਕੇ ਅੰਦੋਲਨ ਦੀ ਅਗਲੀ ਰਣਨੀਤੀ ਉਲੀਕੀ ਜਾਵੇਗੀ ਤੇ ਕਿਸੇ ਵੀ ਕੀਮਤ 'ਤੇ ਦੇਸ਼ ਦੀ ਸੁਰੱਖਿਆ ਨਾਲ ਖਿਲਵਾੜ ਨਹੀਂ ਹੋਣ ਦਿੱਤਾ ਜਾਵੇਗਾ। ਇਸ ਸਮੇਂ ਵੱਖ ਵੱਖ ਪਿੰਡਾਂ ਤੋਂ ਆਏ ਆਗੂ ਮਹਿਤਾਬ ਸਿੰਘ ਕਚਰਭੱਨ, ਸੁਖਵਿੰਦਰ ਸਿੰਘ ਕੁਹਾਲਾ, ਰਣਜੀਤ ਸਿੰਘ ਬੂਲੇ, ਬਿਕਰਮਜੀਤ ਸਿੰਘ ਕਮਾਲਗੜ੍ਹ, ਗੁਰਮੀਤ ਸਿੰਘ ਚੱਬਾ, ਸਾਧੂ ਸਿੰਘ ਸੰਤੂਵਾਲਾ, ਪ੍ਰਦੀਪ ਿਢੱਲੋਂ ਜ਼ੀਰਾ, ਦਵਿੰਦਰ ਸਿੰਘ ਗੋਲੂ, ਜੋਗਿੰਦਰ ਸਿੰਘ, ਜਗਤਾਰ ਸਿੰਘ ਲੌਹੁਕਾ ਆਦਿ ਆਗੁੂ ਹਾਜ਼ਰ ਸਨ।