ਰਵੀ ਮੌਂਗਾ, ਗੂਰੂਹਰਸਹਾਏ (ਫਿਰੋਜ਼ਪੁਰ) : ਪੰਜਾਬ ਸਰਕਾਰ ਵੱਲੋਂ ਭ੍ਰਿਸ਼ਟਾਚਾਰ ਖਿਲਾਫ਼ ਵਿੱਢੀ ਮੁਹਿੰਮ ਤਹਿਤ ਅੱਜ ਵਿਜੀਲੈਂਸ ਵੱਲੋਂ ਵੱਡੀ ਕਾਰਵਾਈ ਕਰਦਿਆਂ ਪੀਐੱਸਪੀਸੀਐੱਲ ਗੁਰੂਹਰਸਹਾਏ ਦੇ ਇਕ ਜੇਈ ਨੂੰ 20000 ਰੁਪਏ ਦੀ ਰਿਸ਼ਵਤ ਲੈਣ ਦੇ ਦੋਸ਼ ਤਹਿਤ ਗਿ੍ਰਫ਼ਤਾਰ ਕੀਤਾ।

ਪ੍ਰਾਪਤ ਜਾਣਕਾਰੀ ਅਨੁਸਾਰ ਪਿੰਡ ਕੁਟੀ ਵਾਸੀ ਦਲੀਪ ਸਿੰਘ ਪੁੱਤਰ ਮਾਹਣਾ ਸਿੰਘ ਦਾ ਦੋਸ਼ ਸੀ ਕਿ ਜੇਈ ਬਖਸ਼ੀਸ਼ ਸਿੰਘ ਨੇ ਕਿਸੇ ਕੰਮ ਲਈ ਉਸ ਕੋਲੋਂ ਰਿਸ਼ਵਤ ਵਜੋਂ 20 ਹਜ਼ਾਰ ਰੁਪਏ ਵਸੂਲੇ ਸਨ, ਜਿਸਦੇ ਸਬੂਤ ਵਜੋਂ ਉਸ ਕੋਲ ਜੇਈ ਨਾਲ ਰਿਸ਼ਵਤ ਲੈਣ ਦੀਆਂ ਰਿਕਾਰਡਿੰਗ ਅਤੇ ਹੋਰ ਸਬੂਤ ਸਨ, ਜਿਸ ਨੂੰ ਦਲੀਪ ਸਿੰਘ ਨੇ ਵਿਜੀਲੈਂਸ ਨੂੰ ਬਤੌਰ ਸਬੂਤ ਪੇਸ਼ ਕੀਤਾ ਸੀ, ਜਿਸ ਤਹਿਤ ਕਾਰਵਾਈ ਕਰਦਿਆਂ ਵਿਜੀਲੈਂਸ ਦੇ ਅਧਿਕਾਰੀਆਂ ਨੇ ਜੇਈ ਬਖਸ਼ੀਸ਼ ਸਿੰਘ ਨੂੰ ਪੀਐੱਸਪੀਸੀਐੱਲ ਦਫਤਰ ਗੁਰੂਹਰਸਹਾਏ ਤੋਂ ਗਿ੍ਰਫਤਾਰ ਕੀਤਾ।

Posted By: Jagjit Singh