ਸੁਖਵਿੰਦਰ ਥਿੰਦ/ਸਤਨਾਮ ਸਿੰਘ, ਜਲਾਲਾਬਾਦ : ਜਲਾਲਾਬਾਦ ਜ਼ਿਮਨੀ ਚੋਣ ਦੇ ਸ਼੍ਰੋਮਣੀ ਅਕਾਲੀ ਦਲ ਅਤੇ ਭਾਜਪਾ ਦੇ ਉਮੀਦਵਾਰ ਡਾ.ਰਾਜ ਸਿੰਘ ਡਿੱਬੀਪੁਰਾ ਨੇ ਕਾਂਗਰਸ ਉਮੀਦਵਾਰ ਰਮਿੰਦਰ ਸਿੰਘ ਆਵਲਾ 'ਤੇ ਦੋਸ਼ ਲਗਾਏ ਗਏ ਹਨ ਕਿ ਲੋਕਾਂ ਨੂੰ ਵੋਟਾਂ ਪਾਉਣ ਲਈ ਪੈਸੇ ਅਤੇ ਸ਼ਰਾਬ ਦੇ ਲਾਲਚ ਦਿੱਤੇ ਗਏ ਹਨ, ਜੋ ਕਾਂਗਰਸ ਦੀ ਬੁਖਲਾਹਟ ਦੀ ਨਿਸ਼ਾਨੀ ਹੈ। ਡਾ.ਰਾਜ ਸਿੰਘ ਨੇ ਕਿਹਾ ਕਿ ਉਨ੍ਹਾਂ ਵੱਲੋਂ ਪੋਲਿੰਗ ਬੂਥ ਨੰਬਰ 30 ਸ਼ਿਵਾਲਿਕ ਸਕੂਲ ਤੋਂ ਇਕ ਵਿਅਕਤੀ ਨੂੰ ਪੈਸੇ ਵੰਡਦੇ ਫੜਿਆ ਗਿਆ ਹੈ, ਜਿਸਨੂੰ ਸਾਡੇ ਵੱਲੋਂ ਥਾਣਾ ਸਿਟੀ ਹਵਾਲੇ ਕਰ ਦਿੱਤਾ ਗਿਆ ਹੈ। ਕਾਬੂ ਕੀਤੇ ਗਏ ਵਿਅਕਤੀ ਕੋਲੋ ਕਿਨ੍ਹੇ ਪੈਸੇ ਸਨ, ਇਸ ਬਾਰੇ ਕੋਈ ਪਤਾ ਨਹੀਂ ਚੱਲ ਸੱਕਿਆ ਹੈ।

==================

ਕੀ ਕਹਿੰਦੇ ਹਨ ਆਜ਼ਾਦ ਉਮੀਦਵਾਰ ਜਗਦੀਪ ਗੋਲਡੀ ਕੰਬੋਜ

ਕਾਂਗਰਸ ਤੋਂ ਟਿਕਟ ਨਾ ਮਿਲਣ 'ਤੇ ਬਾਗੀ ਹੋ ਕੇ ਚੋਣ ਲੜ ਰਹੇ ਆਜ਼ਾਦ ਉਮੀਦਵਾਰ ਜਗਦੀਪ ਗੋਲਡੀ ਕੰਬੋਜ ਨੇ ਦੋਸ਼ ਲਾਇਆ ਕਿ ਪ੍ਰਸ਼ਾਸਨ ਸੁੱਤਾ ਪਿਆ ਹੈ ਅਤੇ ਕਾਂਗਰਸ ਉਮੀਦਵਾਰ ਪੈਸੇ ਦੇ ਦਮ 'ਤੇ ਚੋਣ ਲੜ ਰਿਹਾ ਹੈ। ਹਰ ਬੂਥ 'ਤੇ ਕਾਂਗਰਸੀ ਉਮੀਦਵਾਰ ਦੇ ਬੰਦਿਆ ਨੇ ਕਬਜ਼ਾ ਕੀਤਾ ਹੋਇਆ ਹੈ। ਸ਼ਰੇਆਮ ਵੋਟਰਾਂ ਨੂੰ ਸ਼ਰਾਬ ਤੇ ਪੈਸੇ ਦਾ ਲਾਲਚ ਦਿੱਤਾ ਜਾ ਰਿਹਾ ਹੈ।

ਜਦੋਂ ਇਸ ਸੰਬਧੀ ਜਲਾਲਾਬਾਦ ਦੇ ਡੀਐੱਸਪੀ ਅਮਰਜੀਤ ਸਿੰਘ ਨਾਲ ਗੱਲਬਾਤ ਕੀਤੀ ਤਾਂ ਉਨ੍ਹਾਂ ਕਿਹਾ ਕਿ ਇਸ ਮਾਮਲੇ ਦੀ ਜਾਂਚ ਚਲ ਰਹੀ ਹੈ ਜਾਂਚ 'ਚ ਜੋ ਵੀ ਸਾਹਮਣੇ ਆਇਆ ਬਣਦੀ ਕਾਰਵਾਈ ਕਰ ਦਿੱਤੀ ਜਾਵੇਗੀ।