ਪੱਤਰ ਪ੍ਰਰੇਰਕ, ਅਰਨੀਵਾਲਾ : ਵਿਧਾਨ ਸਭਾ ਹਲਕਾ ਜਲਾਲਾਬਾਦ ਦੀ ਜ਼ਿਮਨੀ ਚੋਣ ਦੇ ਕਾਂਗਰਸ ਪਾਰਟੀ ਦੇ ਉਮੀਦਵਾਰ ਰਮਿੰਦਰ ਸਿੰਘ ਆਵਲਾ ਦੇ ਹੱਕ 'ਚ ਖੇਡ ਮੰਤਰੀ ਪੰਜਾਬ ਰਾਣਾ ਗੁਰਮੀਤ ਸਿੰਘ ਸੋਢੀ, ਸਾਬਕਾ ਸੰਸਦ ਮੈਂਬਰ ਸ਼ੇਰ ਸਿੰਘ ਘੁਬਾਇਆ, ਸਾਬਕਾ ਮੰਤਰੀ ਹੰਸ ਰਾਜ ਜੋਸਨ, ਰਾਜ ਬਖਸ਼ ਕੰਬੋਜ ਵੱਲੋਂ ਜਲਾਲਾਬਾਦ ਹਲਕੇ ਪਿੰਡ ਚੱਕ ਜਾਨੀਸਰ, ਚੱਕ ਸੁਹੇਲੇਵਾਲਾ, ਝੂੱਗੀਆਂ ਨੰਦ ਸਿੰਘ, ਜੰਡਵਾਲਾ, ਚੱਕ ਪੰਜ ਕੋਹੀ, ਚੱਕ ਕਬਰ ਵਾਲਾ, ਰੋੜਾਵਾਲਾ ਉਰਫ ਤਾਰੇਵਾਲਾ, ਚੱਕ ਰੋੜਾਵਾਲਾ ਉਰਫ ਤੰਬੂਵਾਲਾ, ਚੱਕ ਰੋਹੀਵਾਲਾ, ਰੱਤਾ ਖੇੜਾ, ਤੇਲੂਪੁਰਾ ਨਵਾਂ ਆਦਿ ਪਿੰਡਾਂ 'ਚ ਚੁਣਾਣੀ ਜਨ ਸੰਭਾਵਾਂ ਦਾ ਆਯੋਜਨ ਕਰਕੇ ਚੋਣ ਪ੍ਰਚਾਰ ਕੀਤਾ ਗਿਆ। ਇਸ ਮੌਕੇ ਸੰਬੋਧਨ ਕਰਦੇ ਹੋਏ ਰਾਣਾ ਗੁਰਮੀਤ ਸਿੰਘ ਸੋਢੀ ਨੇ ਕਿਹਾ ਕਿ ਜੇਕਰ ਜਲਾਲਾਬਾਦ ਹਲਕੇ ਦੀ ਤਰੱਕੀ ਚਾਹੁੰਦੇ ਹੋ ਤਾਂ ਇਸ ਜਿਮਨੀ ਚੋਣ 'ਚ ਕਾਂਗਰਸ ਦਾ ਵਿਧਾਇਕ ਬਣਾਇਆ ਜਾਵੇ ਜੋ ਇਸ ਹਲਕੇ ਦੇ ਵਿਕਾਸ ਲਈ ਵਿਧਾਨ ਸਭਾ 'ਚ ਲੋਕਾਂ ਦੇ ਮਸਲਿਆਂ ਨੂੰ ਉਠਾ ਸਕੇਗਾ। ਸੋਢੀ ਨੇ ਕਿਹਾ ਨੌਜਵਾਨਾਂ ਦੇ ਲਈ ਰੁਜ਼ਗਾਰ ਦਾ ਪ੍ਰਬੰਧ ਕਰਨ ਲਈ ਇਸ ਇਲਾਕੇ ਵਿਚ ਇੰਡਸਟਰੀ ਲਿਆਉਣ ਦੇ ਯਤਨ ਕੀਤੇ ਜਾਣਗੇ। ਇਸ ਮੌਕੇ ਸਾਬਕਾ ਸੰਸਦ ਮੰਬਰ ਸ਼ੇਰ ਸਿੰਘ ਘੁਬਾਇਆ ਨੇ ਸੰਬੋਧਨ ਕਰਦੇ ਹੋਏ ਰਮਿੰਦਰ ਆਵਲਾ ਦੇ ਹੱਕ ਵਿਚ ਪ੍ਰਚਾਰ ਕੀਤਾ ਅਤੇ ਇਸ ਹਲਕੇ ਦੇ ਸਰਵ ਪੱਖੀ ਵਿਕਾਸ ਲਈ ਕਾਂਗਰਸ ਦੇ ਉਮੀਦਵਾਰ ਨੂੰ ਜਿਤਾਉਣ ਦੀ ਅਪੀਲ ਕੀਤੀ। ਇਸ ਦੌਰਾਨ ਸਾਬਕਾ ਮੰਤਰੀ ਹੰਸ ਰਾਜ ਜੋਸਨ ਨੇ ਕਿਹਾ ਕਿ ਬੀਤੀਆਂ ਵਿਧਾਨ ਸਭਾ ਚੋਣਾਂ ਦੌਰਾਨ ਕੀਤੇ ਵਾਅਦਿਆਂ ਨੂੰ 70 ਪ੍ਰਤੀਸ਼ਤ ਪੂਰੇ ਕੀਤੇ ਗਏ ਹਨ ਅਤੇ ਜੋ 30 ਪ੍ਰਤੀਸ਼ਤ ਵਾਅਦੇ ਵੀ ਇਨ੍ਹਾਂ ਚੋਣਾਂ ਦੇ ਬਾਅਦ ਕੈਪਟਨ ਸਰਕਾਰ ਵੱਲੋਂ ਕਰ ਦਿੱਤੇ ਜਾਣਗੇ। ਰਮਿੰਦਰ ਸਿੰਘ ਆਵਲਾ ਨੇ ਕਿਹਾ ਕਿ ਵਿਕਾਸ ਕਰਵਾਉਣ ਸਰਕਾਰਾਂ ਦਾ ਮੁੱਢਲਾ ਫਰਜ ਬਣਦਾ ਹੈ ਅਤੇ ਉਹ ਇਸ ਹਲਕੇ ਦਾ ਵਿਧਾਇਕ ਬਣਨ ਉਪਰੰਤ ਇਲਾਕੇ ਦੇ ਲੋਕਾਂ ਨਾਲ ਚਟਾਨ ਬਣ ਕੇ ਖੜ੍ਹਨਗੇ ਅਤੇ ਇਥੋਂ ਦੇ ਲੋਕ ਜੋ ਚਾਹੁੰਣਗੇ, ਉਹੋ ਹੋਵੇਗਾ ਅਤੇ ਹਰ ਦੁੱਖ ਸੁੱਖ ਵੇਲੇ ਖੜ੍ਹਾਂਗਾ।