ਪਰਮਿੰਦਰ ਸਿੰਘ ਥਿੰਦ, ਫਿਰੋਜ਼ਪੁਰ : ਬੁੱਧਵਾਰ ਦੇਰ ਸ਼ਾਮ ਜ਼ਲਿ੍ਹਾ ਫ਼ਾਜ਼ਲਿਕਾ ਦੇ ਜਲਾਲਾਬਾਦ ਵਿਖੇ ਬਲਾਸਟ ਹੋਏ ਮੋਟਰਸਾਈਕਲ ਨਾਲ ਫਿਰੋਜ਼ਪੁਰ ਦੇ ਸਰਹੱਦੀ ਪਿੰਡ ਝੁੱਗੇ ਨਿਹੰਗਾਂ ਵਾਲੇ ਦੇ 19 ਸਾਲਾ ਨੌਜਵਾਨ ਬਲਵਿੰਦਰ ਸਿੰਘ ਉਰਫ ਬਿੰਦਰ ਦੇ ਚੀਥੜੇ ਉੱਡ ਗਏ ਸਨ । ਵੀਰਵਾਰ ਦੁਪਹਿਰ ਗੁਰੂ ਗੋਬਿੰਦ ਸਿੰਘ ਮੈਡੀਕਲ ਕਾਲਜ ਫਰੀਦਕੋਟ ਦੇ ਫੋਰੈਂਸਿੰਕ ਡਿਪਾਰਟਮੈਂਟ ਵਿਚ ਮੈਡੀਕਲ ਬੋਰਡ ਵੱਲੋਂ ਲਾਸ਼ ਦਾ ਪੋਸਟਮਾਰਟ ਕੀਤਾ ਗਿਆ, ਫੋਰੇਸਿੰਕ ਟੀਮ ਵਿਚ ਡਾਕਟਰ ਰਾਜੀਵ ਜੋਸ਼ੀ, ਡਾਕਟਰ ਅਸ਼ਵਨੀ ਕੁਮਾਰ, ਡਾਕਟਰ ਰਵਦੀਪ ਧਾਲੀਵਾਲ ਅਤੇ ਇਕ ਹੋਰ ਡਾਕਟਰ ਨੇ ਬਾਡੀ ਦਾ ਪੋਸਟਮਾਰਟਮ ਕਰਕੇ ਲਾਸ਼ ਵਾਰਸਾਂ ਦੇ ਹਵਾਲੇ ਕਰ ਦਿੱਤੀ। ਡਾਕਟਰਾਂ ਵੱਲੋਂ ਦੱਸਿਆ ਜਾ ਰਿਹਾ ਹੈ ਕਿ ਘਟਨਾ ਦੇ ਕਾਰਨਾਂ ਦਾ ਸਹੀ ਪਤਾ ਪੋਸਟਮਾਰਟਮ ਅਤੇ ਪੁਲਿਸ ਦੀ ਫੋਰੇਸਿੰਕ ਟੀਮ ਵੱਲੋਂ ਜੁਟਾਏ ਗਏ ਤੱਥਾਂ ਦੇ ਮਿਲਣ ਤੋਂ ਹੀ ਮਿਲੇਗਾ, ਇਸ ਦੀ ਰਿਪੋਰਟ ਆਉਣ ਵਿਚ ਅਜੇ ਥੋੜਾ ਸਮਾਂ ਲੱਗੇਗਾ। ਉਧਰ ਮੈਡੀਕਲ ਕਾਲਜ ਵਿਖੇ ਹੀ ਮੌਜ਼ੂਦ ਮਿ੍ਤਕ ਬਲਵਿੰਦਰ ਦੇ ਪਿਤਾ ਅਤੇ ਰਿਸ਼ਤੇਦਾਰਾਂ ਨੇ ਦੱਸਿਆ ਕਿ ਉਨਾਂ੍ਹ ਨੂੰ ਤਾਂ ਵਿਸ਼ਵਾਸ਼ ਹੀ ਨਹੀਂ ਹੋ ਰਿਹਾ ਕਿ ਉਨਾਂ੍ਹ ਦਾ ਛੋਟਾ ਲੜਕਾ ਹੁਣ ਇਸ ਦੁਨੀਆਂ ਵਿਚ ਨਹੀਂ ਰਿਹਾ। 19 ਸਾਲਾ, ਦਸਵੀਂ ਪਾਸ ਬਿੰਦਰ ਸਿੰਘ ਜਲਾਲਾਬਾਦ ਆਪਣੀ ਭੂਆ ਨੂੰ ਮਿਲਣ ਦੀ ਗੱਲ ਕਹਿ ਕੇ ਘਰ ਤੋਂ ਬੁੱਧਵਾਰ ਦੀ ਸ਼ਾਮ ਗਿਆ ਸੀ, ਅਜਿਹਾ ਕੁਝ ਘੰਟੇ ਵਿਚ ਕੀ ਕੁਝ ਹੋ ਗਿਆ, ਕਿ ਉਸ ਦਾ ਨਵਾਂ ਮੋਟਰਸਾਈਕਲ ਤਾਂ ਸਲਾਮਤ ਹੈ, ਪਰ ਕਿਸੇ ਹੋਰ ਦੇ ਮੋਟਰਸਾਈਕਲ ਹਾਦਸੇ ਵਿਚ ਬਿੰਦਰ ਦੇ ਚਿੱਥੜੇ ਉੱਡ ਗਏ ਹਨ, ਇਹ ਸਮਝ ਵਿਚ ਹੀ ਨਹੀਂ ਆ ਰਿਹਾ ਹੈ। ਜਸਵੰਤ ਨੇ ਦੱਸਿਆ ਕਿ ਰਾਤ ਉਨਾਂ੍ਹ ਨੂੰ ਪੁਲਿਸ ਦਾ ਫੋਨ ਆਇਆ ਕਿ ਤੁਹਾਡੇ ਬੱਚੇ ਦਾ ਐਕਸੀਡੈਂਟ ਹੋ ਗਿਆ ਹੈ, ਤੁਸੀ ਫਰੀਦਕੋਟ ਮੈਡੀਕਲ ਹਸਪਤਾਲ ਪਹੁੰਚ ਜਾਓ। ਰਾਤ ਇਥੇ ਪਹੁੰਚਣ ''ਤੇ ਪਤਾ ਲੱਗਾ ਕਿ ਮੇਰੇ ਲੜਕੇ ਦੇ ਸਰੀਰ ਦੇ ਚਿੱਥੜੇ ਉੱਡ ਗਏ ਹਨ। ਸਾਨੂੰ ਤਾਂ ਵਿਸਵਾਸ਼ ਨਹੀਂ ਹੋ ਰਿਹਾ ਕਿ ਇਹ ਸਭ ਕੁਝ ਕਿਵੇਂ ਹੋਇਆ, ਉਨਾਂ੍ਹ ਦਾ ਲੜਕਾ ਬੇਹੱਦ ਸਿੱਧਾ ਸੀ, ਆਪਣੇ ਕੰਮ ਨਾਲ ਮਤਲਬ ਰੱਖਦਾ ਸੀ, ਉਹ ਕੋਈ ਨਸ਼ਾ ਵੀ ਨਹੀਂ ਕਰਦਾ ਸੀ, ਪੂਰਾ ਪਿੰਡ ਉਸ ਦੀ ਤਾਰੀਫ ਕਰਦਾ ਸੀ। ਉਨਾਂ੍ਹ ਨੇ ਪੁਲਿਸ ਪ੍ਰਸਾਸਨ ਤੋਂ ਮੰਗ ਕੀਤੀ ਕਿ ਘਟਨਾ ਦੀ ਪੂਰੀ ਜਾਂਚ ਹੋਣੀ ਚਾਹੀਦੀ ਹੈ, ਤਾਂ ਕਿ ਸੱਚਾਈ ਤੋਂ ਪਰਦਾ ਉੱਠੇ ਅਤੇ ਜੋ ਦੋਸ਼ੀ ਹਨ ਉਨਾਂ੍ਹ ਨੂੰ ਸਖਤ ਤੋਂ ਸਖਤ ਕਾਰਵਾਈ ਹੋਵੇ। । ਏਐੱਸਆਈ ਮੁਖਤਿਆਰ ਸਿੰਘ ਇੰਚਾਰਜ ਸਦਰ ਜਲਾਲਾਬਾਦ, ਏਐੱਸਆਈ ਭਜਨ ਲਾਲ ਅਤੇ ਗੁਰਮੀਤ ਸਿੰਘ ਨੇ ਮਿ੍ਤਕ ਦਾ ਪੋਸਟਮਾਰਟਮ ਕਰਵਾ ਕੇ ਲਾਸ਼ ਨੂੰ ਵਾਰਸਾਂ ਦੇ ਹਵਾਲੇ ਕਰ ਦਿੱਤਾ ਗਿਆ।