ਪੱਤਰ ਪ੫ੇਰਕ, ਗੁਰੂਹਰਸਹਾਏ : ਇਸਤਰੀ ਅਤੇ ਬਾਲ ਵਿਕਾਸ ਵਿਭਾਗ ਪੰਜਾਬ ਵੱਲੋਂ ਸ਼ੁਰੂ ਕੀਤੀ ਬੇਟੀ ਬਚਾਓ ਬੇਟੀ ਪੜ੍ਹਾਓ ਮੁਹਿੰਮ ਤਹਿਤ ਅੱਜ ਬਲਾਕ ਗੁਰੂਹਰਸਹਾਏ ਨਾਲ ਸਬੰਧਤ ਸਾਰੀਆਂ ਆਂਗਨਵਾੜੀ ਵਰਕਰਾਂ, ਹੈਲਪਰਾਂ ਵੱਲੋਂ ਇਤਿਹਾਸਿਕ ਸਥਾਨ ਡੇਰਾ ਭਜਨਗੜ੍ਹ ਗੋਲੂ ਕਾ ਮੋੜ ਵਿਖੇ ਸੁਖਮਨੀ ਸਾਹਿਬ ਦੇ ਪਾਠ ਕਰਵਾ ਕੇ ਬੇਟੀਆਂ ਦੀ ਸੁੱਖ ਦੀ ਕਾਮਨਾ ਕੀਤੀ ਗਈ। ਛੇ ਸਾਲ ਤੋਂ ਘੱਟ ਬੱਚੀਆਂ ਨੂੰ ਸਨਮਾਨਿਤ ਕਰਕੇ ਮਾਪਿਆਂ ਦਾ ਮਨੋਬਲ ਉੱਚਾ ਕਰਨ ਦਾ ਉਪਰਾਲਾ ਕੀਤਾ ਗਿਆ। ਇਸ ਤੋਂ ਬਾਅਦ ਬੱਚੀਆਂ ਦੀ ਜਾਗੋ ਕੱਢ ਕੇ ਪਿੰਡ ਵਿਚ ਬੇਟੀ ਬਚਾਓ ਬੇਟੀ ਪੜ੍ਹਾਓ ਜਗੋ ਆਈ ਆ ਦਾ ਹੋਕਾ ਦਿੱਤਾ ਗਿਆ। ਬੱਚੀਆਂ ਨੂੰ ਸਨਮਾਨਿਤ ਕਰਨ ਮੌਕੇ ਸੀਡੀਪੀਓ ਰਤਨਦੀਪ ਸੰਧੂ, ਸਰਪੰਚ ਬਲਦੇਵ ਰਾਜ, ਜਗਦੀਸ਼ ਥਿੰਦ ਨੰਬਰਦਾਰ ਨੇ ਸਰਕਾਰ ਅਤੇ ਸਮਾਜਿਕ ਸੰਗਠਨਾਂ ਵੱਲੋਂ ਕੀਤੇ ਜਾ ਰਹੇ ਅਜਿਹੇ ਉਪਰਾਲਿਆਂ ਨੂੰ ਚੰਗੀ ਮੁਹਿੰਮ ਕਰਾਰ ਦਿੰਦਿਆਂ ਕਿਹਾ ਕਿ ਹੁਣ ਬੇਟੀਆਂ ਪ੫ਤੀ ਆਮ ਲੋਕਾਂ ਦਾ ਨਜ਼ਰੀਆ ਬਦਲ ਰਿਹਾ ਹੈ। ਲੜਕੀਆਂ ਪੜ੍ਹ ਲਿਖ ਕੇ ਉੱਚੇ ਅਹੁਦਿਆਂ ਤੇ ਪਹੁੰਚ ਕੇ ਮਾਂ ਬਾਪ ਦਾ ਨਾਮ ਉੱਚਾ ਕਰ ਰਹੀਆਂ ਹਨ। ਇਸ ਮੌਕੇ ਕਿਹਾ ਗਿਆ ਕਿ ਅੱਜ ਮਾਪੇ ਨਵੀਆਂ ਜੰਮੀਆਂ ਪੁੱਤਰੀਆਂ ਦੀ ਲੋਹੜੀ ਵੀ ਮਨਾਉਣ ਲੱਗੇ ਹਨ। ਇਸ ਮੌਕੇ ਦੱਸਿਆ ਗਿਆ ਕਿ ਰਾਜ ਭਰ ਵਿਚ ਆਂਗਣਵਾੜੀ ਵਰਕਰਾਂ ਪਿੰਡ ਪਿੰਡ ਜਾ ਕੇ ਸੁਖਮਨੀ ਸਾਹਿਬ ਦੇ ਪਾਠ ਕਰਵਾਉਣ ਉਪਰੰਤ ਭਰੂਣ ਹੱਤਿਆ ਨਾ ਕਰਨ ਲਈ ਲੋਕਾਂ ਨੂੰ ਸੰਦੇਸ਼ ਦੇਣ ਦਾ ਕੰਮ ਕਰ ਰਹੀਆਂ ਹਨ। ਇਸ ਮੌਕੇ ਸੁਪਰਵਾਈਜ਼ਰ ਸੰਤੋਸ਼ ਰਾਣੀ, ਪ੫ਕਾਸ਼ ਕੌਰ, ਕੁਲਬੀਰ ਕੌਰ, ਭਗਵਾਨ ਕੌਰ, ਵਿਜੈ ਕੁਮਾਰ ਥਿੰਦ ਪ੫ਧਾਨ ਸ੫ੀ ਭਜਨਗੜ੍ਹ ਬਲੱਡ ਡੋਨਰ ਅਤੇ ਵੈੱਲਫੇਅਰ ਸੁਸਾਇਟੀ, ਬਲਵੀਰ ਚੰਦ ਸਾਬਕਾ ਸਰਪੰਚ, ਬਗੀਚਾ ਰਾਮ ਸੰਧਾ, ਬਲਦੇਵ ਰਾਜ ਰੁਕਨਾ ਬਸਤੀ, ਹਰਜਿੰਦਰ ਕੁਮਾਰ ਪੰਧੂ ਪੰਚ, ਸੋਹਨ ਸਿੰਘ ਲਹਿਰੀ ਪੰਚ, ਸੁਖਦੇਵ ਰਾਜ ਥਿੰਦ ਪੰਚ ਤੋਂ ਇਲਾਵਾ ਸਮੂਹ ਬਲਾਕ ਦੀਆਂ ਹੈਲਪਰਾਂ ਹਾਜ਼ਰ ਸਨ।