ਕੇਵਲ ਅਹੂਜਾ, ਮੱਖੂ (ਫਿਰੋਜ਼ਪੁਰ) : ਪ੍ਰਰਾਚੀਨ ਸ੍ਰੀ ਕਾਲੀ ਮਾਤਾ ਮੰਦਰ ਮੱਖੂ ਦੇ ਨਵਨਿਰਮਾਣ ਕਰਨ ਤੋਂ ਬਾਅਦ ਮੰਦਰ ਵਿਚ 1008 ਮਹਾਮੰਡਲੇਸ਼ਵਰ ਸਵਾਮੀ ਕਮਲ ਪੂਰੀ ਜੀ ਮਹਾਰਾਜ ਦੇ ਆਸ਼ੀਰਵਾਦ ਸਦਕਾ ਭਗਵਾਨ ਸ੍ਰੀ ਗਣੇਸ਼ ਜੀ, ਸ਼ਿਵਿਲੰਗ, ਸ਼ਿਵ ਪਰਿਵਾਰ, ਰਾਮ ਦਰਬਾਰ, ਸ੍ਰੀ ਰਾਧਾ ਕ੍ਰਿਸ਼ਨ, ਮਹਾਂਮਾਈ ਕਾਲੀ ਮਾਤਾ, ਦੁਰਗਾ ਮਾਤਾ, ਸੰਤੋਸ਼ੀ ਮਾਤਾ, ਸ਼ੀਤਲਾ ਮਾਤਾ ਦੀਆਂ ਮੂਰਤੀਆਂ ਦੀ ਸਥਾਪਨਾ ਕੀਤੀ ਗਈ। ਮੂਰਤੀਆਂ ਸਥਾਪਨਾ ਕਰਨ ਤੋਂ ਪਹਿਲਾਂ ਮੰਦਰ ਵਿਚ ਸਵਾਮੀ ਕਮਲ ਪੁਰੀ ਜੀ ਅਤੇ ਵੱਖ ਵੱਖ ਮੰਦਰਾਂ ਦੇ ਪੁਜਾਰੀਆਂ ਵੱਲੋਂ ਮੂਰਤੀ ਪੂਜਨ ਅਤੇ ਹਵਨ ਯੱਗ ਬਹੁਤ ਹੀ ਸ਼ਰਧਾ ਭਾਵਨਾ ਨਾਲ ਕੀਤਾ ਗਿਆ। ਇਸ ਮੌਕੇ ਵਿਧਾਨ ਸਭਾ ਹਲਕਾ ਜ਼ੀਰਾ ਤੋ ਆਮ ਆਦਮੀ ਪਾਰਟੀ ਦੇ ਵਿਧਾਇਕ ਨਰੇਸ਼ ਕਟਾਰੀਆ, ਰਾਮਦੇਵ ਮਾਨਕਟਾਲਾ ਦਿੱਲੀ ਵਾਲਿਆਂ ਵੱਲੋਂ ਵਿਸ਼ੇਸ਼ ਤੌਰ 'ਤੇ ਹਾਜ਼ਰੀ ਲਵਾਈ ਗਈ। ਪ੍ਰਰਾਚੀਨ ਸ੍ਰੀ ਕਾਲੀ ਮਾਤਾ ਮੰਦਰ ਵਿਚ ਮੂਰਤੀ ਸਥਾਪਨਾ ਮੌਕੇ ਭਾਰੀ ਗਿਣਤੀ ਵਿਚ ਸੰਗਤਾਂ ਵੱਲੋ ਹਾਜ਼ਰੀ ਲਵਾਈ ਗਈ। ਇਸ ਮੌਕੇ ਸਵਾਮੀ ਕਮਲ ਪੁਰੀ ਜੀ ਵੱਲੋਂ ਮੰਦਰ ਵਿਚ ਪਹੁੰਚੀ ਹੋਈ ਸੰਗਤ ਨੂੰ ਪ੍ਰਵਚਨ ਸੁਣਾ ਕੇ ਨਿਹਾਲ ਕੀਤਾ ਗਿਆ। ਇਸ ਮੌਕੇ ਪ੍ਰਰਾਚੀਨ ਸ੍ਰੀ ਕਾਲੀ ਮਾਤਾ ਮੰਦਰ ਮੱਖੂ ਦੇ ਪੁਜਾਰੀ ਜਗਦੀਸ਼ ਦੂਬੇ, ਪ੍ਰਧਾਨ ਮਨਮੋਹਨ ਗਰੋਵਰ, ਪਵਨ ਕਟਾਰੀਆ ਕਾਲਾ, ਮੁਕੇਸ਼ ਚੋਪੜਾ, ਨਰਿੰਦਰ ਕਟਾਰੀਆ 'ਆਪ' ਆਗੂ, ਪਵਨ ਕਟਾਰੀਆ ਯੂਥ ਆਗੂ 'ਆਪ', ਰਵੀ ਚੋਪੜਾ ਐਮਸੀ, ਰਕੇਸ਼ ਕਾਲੜਾ ਪ੍ਰਧਾਨ ਸ੍ਰੀ ਸਨਾਤਨ ਧਰਮ ਸਭਾ ਮੱਖੂ, ਸੰਜੀਵ ਅਹੂਜਾ ਸਰਪ੍ਰਸਤ, ਜਤਿੰਦਰ ਠੁਕਰਾਲ ਪ੍ਰਧਾਨ ਗਰੀਬ ਦਾਸੀ ਸਾਧੂ ਸੇਵਾ ਆਸ਼ਰਮ ਮੱਖੂ, ਬਲਦੇਵ ਰਾਜ ਕੱਕੜ, ਜੁਗਲ ਕਿਸ਼ੋਰ ਮੋਂਗਲਾ, ਰਿਸ਼ੂ ਖੁਰਾਣਾ, ਉਦੇ ਸ਼ੰਕਰ ਗਰੋਵਰ, ਕੇਵਲ ਧਵਨ, ਸਚਿਨ ਖੁਰਾਣਾ, ਮੁਨੀਸ਼ ਖੁਰਾਣਾ, ਰਾਜੇਸ਼ ਕਟਾਰੀਆ ਗੋਰਾ, ਐਡਵੋਕੇਟ ਕਰਮਵੀਰ ਧਵਨ ਸੰਦੀਪ ਖੁਰਾਣਾ, ਦੀਪਕ ਕਟਾਰੀਆ, ਅੰਕਿਤ ਰੇਲੀਆ, ਬਬਲੂੂ ਗਰੋਵਰ, ਰਿੰਕੀ ਖੁਰਾਣਾ, ਵੀਨੂੰ ਸ਼ਾਹ, ਜੱਜ ਸੇਠੀ, ਚਿਮਨ ਲਾਲ ਕੱਕੜ, ਮਨਦੀਪ ਕਾਲੜਾ, ਨਵਜੋਤ ਠੁਕਰਾਲ, ਰਮੇਸ਼ ਗਾਂਧੀ ਪਿੰਕੀ, ਪ੍ਰਦੀਪ ਕੱਕੜ, ਸਾਗਰ ਕਟਾਰੀਆ, ਵਿੱਕੀ ਖੁਰਾਣਾ, ਨਰੇਸ਼ ਮੌਂਗਲਾ, ਕੁਲਜੀਤ ਮੌਗਲਾ ਇਸ਼ਾਂਤ ਖੁਰਾਣਾ, ਸ਼ਾਮ ਲਾਲ ਖੁਰਾਣਾ, ਖਰੈਤੀ ਰਾਮ ਅਹੂਜਾ, ਸੋਨੂੰ ਕੱਕੜ, ਸਾਜਨ ਕੱਕੜ, ਰਮਨ ਕੱਕੜ, ਕੁਲਦੀਪ ਕੱਕੜ, ਸ਼ਾਮ ਲਾਲ ਛਾਬੜਾ, ਕੇਵਲ ਕ੍ਰਿਸ਼ਨ ਸਚਦੇਵਾ, ਰਾਜਾ ਕੱਕੜ, ਵਰਿੰਦਰ ਸ਼ਰਮਾ ਆਦਿ ਨੇ ਹਾਜ਼ਰੀ ਲਵਾਈ।