ਪਰਮਿੰਦਰ ਸਿੰਘ ਥਿੰਦ, ਫਿਰੋਜ਼ਪੁਰ : ਸ਼ਹਿਰ ਦੀ ਸੰਘਣੀ ਆਬਾਦੀ ਵਾਲੇ ਖੇਤਰ ਵੀਰ ਨਗਰ ਦੇ ਨਜ਼ਦੀਕ ਬਣੇ ਚਾਵਲਾ ਕਰਿਆਨਾ ਸਟੋਰ ਤੋਂ ਸ਼ਨੀਵਾਰ ਦੀ ਸਵੇਰੇ ਦੋ ਮੋਟਰਸਾਈਕਲ ਸਵਾਰ ਲੁਟੇਰੇ ਪਿਸਤੌਲ ਦੀ ਨੋਕ 'ਤੇ ਲੁੱਟ ਦੀ ਵਾਰਦਾਤ ਨੂੰ ਅੰਜ਼ਾਮ ਦੇ ਕੇ ਫਰਾਰ ਹੋ ਗਏ। ਇਥੇ ਇਹ ਦੱਸਣਯੋਗ ਹੈ ਕਿ ਉਕਤ ਖੇਤਰ ਵਿਚ ਕਾਫੀ ਚਹਿਲ ਪਹਿਲ ਰਹਿੰਦੀ ਹੈ। ਲੋਕਾਂ ਦਾ ਕਹਿਣਾ ਹੈ ਕਿ ਉਕਤ ਲੁਟੇਰਿਆਂ ਨੂੰ ਪੁਲਿਸ ਦਾ ਕੋਈ ਡਰ ਨਹੀਂ ਹੈ ਤੇ ਉਹ ਆਏ ਦਿਨ ਲੁੱਟ ਦੀਆਂ ਘਟਨਾਵਾਂ ਨੂੰ ਅੰਜ਼ਾਮ ਦੇ ਰਹੇ ਹਨ। ਘਟਨਾ ਸਬੰਧੀ ਜਾਣਕਾਰੀ ਦਿੰਦੇ ਹੋਏ ਚਾਵਲਾ ਕਰਿਆਨਾ ਸਟੋਰ ਦੇ ਮਾਲਕ ਰਿੰਕੂ ਚਾਵਲਾ ਨੇ ਦੱਸਿਆ ਕਿ ਹਰ ਰੋਜ਼ ਦੀ ਤਰਾਂ੍ਹ ਸ਼ਨੀਵਾਰ ਦੀ ਸਵੇਰ ਉਸ ਨੇ ਆਪਣੀ ਦੁਕਾਨ ਖੋਲ੍ਹੀ ਤੇ ਕਰੀਬ ਸਾਢੇ 6 ਵਜੇ ਜਦ ਉਹ ਕਿਸੀ ਗ੍ਰਾਹਕ ਨੂੰ ਸਾਮਾਨ ਦੇ ਰਿਹਾ ਸੀ ਤਾਂ ਉਥੇ ਅਚਾਨਕ ਮੋਟਰਸਾਈਕਲ ਸਵਾਰ ਦੋ ਨੌਜਵਾਨ ਜਿ੍ਹਨਾਂ ਦੇ ਮੂੰਹ ਬੰਨ੍ਹੇ ਹੋਏ ਸੀ ਅਤੇ ਉਨਾਂ੍ਹ ਦੇ ਕੋਲ ਪਿਸਤੌਲ ਸੀ। ਰਿੰਕੂ ਨੇ ਦੱਸਿਆ ਕਿ ਲੁਟੇਰਿਆਂ ਨੇ ਉਸ ਨੇ ਪਿਸਤੌਲ ਵਿਖਾਉਂਦੇ ਹੋਏ ਉਸ ਦੇ ਕੋਲੋਂ 2000 ਦੀ ਨਕਦੀ ਖੋਹੀ ਅਤੇ ਉਸ ਦੇ ਆਪਣੀ ਸਾਥੀ ਮੋਟਰਸਾਈਕਲ ਸਵਾਰ ਦੇ ਨਾਲ ਬੈਠ ਕੇ ਉਥੋਂ ਫਰਾਰ ਹੋ ਗਏ। ਇਸ ਘਟਨਾ ਦੀ ਜਾਣਕਾਰੀ ਮਿਲਣ 'ਤੇ ਥਾਣਾ ਸਿਟੀ ਮੁਖੀ ਅਤੇ ਡੀਐੱਸਪੀ ਨੇ ਘਟਨਾ ਸਥਾਨ 'ਤੇ ਪਹੁੰਚ ਕੇ ਘਟਨਾ ਦਾ ਜਾਇਜ਼ਾ ਲਿਆ ਅਤੇ ਪੁਲਿਸ ਨੇ ਆਪਣੀ ਅਗਲੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ।