ਪਰਮਿੰਦਰ ਸਿੰਘ ਥਿੰਦ, ਫਿਰੋਜ਼ਪੁਰ

ਦੇਵ ਸਮਾਜ ਕਾਲਜ ਫਾਰ ਵੂਮੈਨ ਵਿਖੇ ਸਮਰ ਕੈਂਪ ਰਾਹੀਂ ਵਿਦਿਆਰਥਣਾਂ ਦੀ ਸਖਸੀਅਤ ਨੂੰ ਨਿਖਾਰਨ ਦਾ ਉਪਰਾਲਾ ਕੀਤਾ ਗਿਆ। ਕਾਲਜ ਪ੍ਰਬੰਧਕਾਂ ਵੱਲੋਂ 12ਵੀਂ ਪਾਸ ਵਿਦਿਆਰਥਣਾਂ ਲਈ 10 ਰੋਜ਼ਾ ਮੁਫਤ ਸਮਰ ਕੈਂਪ ਲਗਾਇਆ ਗਿਆ। ਇਸ ਸਮਰ ਕੈਂਪ ਵਿਚ ਲਗਭਗ 40 ਦੇ ਕਰੀਬ ਵਿਦਿਆਰਥਣਾਂ ਨੇ ਭਾਗ ਲਿਆ ਅਤੇ ਆਪਣੀ ਰਚਨਾਤਮਕਤਾ, ਕਲਾ ਦੇ ਹੁਨਰ ਨੂੰ ਨਿਖਾਰਿਆ। ਕਾਲਜ ਦੇ ਚੇਅਰਮੈਨ ਨਿਰਮਲ ਸਿੰਘ ਿਢੱਲੋਂ ਦੀ ਰਹਿਨੁਮਾਈ ਹੇਠ ਅਤੇ ਡਾ. ਸੰਗੀਤਾ, ਕਾਰਜਕਾਰੀ ਪਿੰ੍ਸੀਪਲ ਦੀ ਯੋਗ ਅਗਵਾਈ ਹੇਠ ਕਰਵਾਈ ਗਈ। ਇਸ ਵਰਕਸ਼ਾਪ ਵਿਚ ਵਿਦਿਆਰਥੀਆਂ ਨੇ ਸਖਸ਼ੀਅਤ ਵਿਕਾਸ, ਅੰਗਰੇਜ਼ੀ ਬੋਲਣਾ, ਸਵੈ-ਗਰੋਮਿੰਗ ਤਹਿਤ ਮੇਕਅੱਪ ਅਤੇ ਹੇਅਰ ਸਟਾਈਲ ਬਣਾਉਣਾ, ਵਾਟਰ ਕਲਰ ਪੇਂਟਿੰਗ, ਸਕੈਚਿੰਗ, ਪੇਪਰ ਕਰਾਫਟ ਹੇਠ ਫੁੱਲ ਬਣਾਉਣਾ, ਗਹਿਣੇ ਬਣਾਉਣਾ, ਪਿੰ੍ਟਿੰਗ ਆਦਿ ਦੇ ਹੁਨਰ ਸਿੱਖੇ। ਇਸ ਤੋਂ ਇਲਾਵਾ ਵਿਦਿਆਰਥਣਾਂ ਨੂੰ ਕੰਪਿਊਟਰ ਦਾ ਮੁੱਢਲਾ ਗਿਆਨ ਵੀ ਦਿੱਤਾ ਗਿਆ। ਸੱਭਿਆਚਾਰਕ ਅਫੇਅਰਸ ਦੀ ਡੀਨ ਸ੍ਰੀਮਤੀ ਪਲਵਿੰਦਰ ਕੌਰ ਨੇ ਦੱਸਿਆ ਕਿ ਪ੍ਰਰੀਖਿਆ ਦੌਰਾਨ ਵਿਦਿਆਰਥੀਆਂ ਵਿੱਚ ਬਹੁਤ ਜ਼ਿਆਦਾ ਤਣਾਅ ਹੁੰਦਾ ਹੈ, ਇਸ ਵਿੱਚੋਂ ਬਾਹਰ ਕੱਢਣ ਲਈ ਕਾਲਜ ਵੱਲੋਂ 10 ਦਿਨਾਂ ਦਾ ਮੁਫਤ ਸਮਰ ਕੈਂਪ ਲਗਾਇਆ ਗਿਆ। ਇਸ ਕੈਂਪ ਦੇ ਆਖਰੀ ਦਿਨ ਪੋ੍ਗਰਾਮ ਕਰਵਾਇਆ ਗਿਆ। ਜਿਸ ਵਿਚ ਵਿਦਿਆਰਥਣਾਂ ਨੂੰ ਪਲੇਟਫਾਰਮ ਰਾਹੀਂ ਆਪਣੀ ਪ੍ਰਤਿਭਾ ਦਿਖਾਉਣ ਦਾ ਮੌਕਾ ਮਿਲਿਆ। ਇਸ ਮੌਕੇ ਅੰਗਰੇਜੀ ਵਿਭਾਗ ਦੇ ਡਾ. ਭੂਮੀਦਾ, ਮੈਡਮ ਸਪਨਾ ਬਧਵਾਰ, ਮੈਡਮ ਰਾਬੀਆ, ਕਾਸਮੈਟੋਲੋਜੀ ਵਿਭਾਗ ਤੋਂ ਕਨਿਕਾ ਸਚਦੇਵਾ, ਸੰਗੀਤ ਵਿਭਾਗ ਤੋਂ ਡਾ. ਸੰਦੀਪ ਕੁਮਾਰ, ਆਰਟ ਐਂਡ ਕਰਾਫਟ ਵਿਭਾਗ ਤੋਂ ਸੰਦੀਪ ਸਿੰਘ, ਕੰਪਿਊਟਰ ਵਿਭਾਗ ਤੋਂ ਸੰਜੀਵ ਕੁਮਾਰ ਅਤੇ ਹੋਰ ਕਾਲਜ ਅਧਿਆਪਕ ਮੈਡਮ ਮੋਕਸੀ, ਰਣਜੀਤ ਸਿੰਘ ਆਦਿ ਅਧਿਆਪਕਾਂ ਦਾ ਭਰਪੂਰ ਸਹਿਯੋਗ ਰਿਹਾ।