v> ਭੁਪਿੰਦਰ ਨਰੂਲਾ, ਮਮਦੋਟ : ਬੀਐਸਐਫ਼ 29 ਬਟਾਲੀਅਨ ਨੇ ਸਰਹੱਦ ਪਾਰ ਖੇਤੀ ਕਰਕੇ ਵਾਪਿਸ ਆ ਰਹੇ ਕਿਸਾਨ ਦੇ ਟਰੈਕਟਰ ਵਿੱਚੋਂ ਵੱਖ ਵੱਖ ਛੇ ਪੈਕਟਾਂ ਵਿੱਚ ਬੰਦ 1.270 ਕਿਲੋਗ੍ਰਾਮ ਹੈਰੋਇਨ ਬਰਾਮਦ ਹੈ ਜਿਸ ਨੂੰ ਬੀਐਸਐਫ ਦੇ ਜਵਾਨਾਂ ਨੇ ਆਪਣੀ ਹਿਰਾਸਤ ਵਿਚ ਲੈ ਲਿਆ ਹੈ।

ਜਾਣਕਾਰੀ ਮੁਤਾਬਕ ਹਿੰਦ-ਪਾਕਿ ਸੀਮਾ 'ਤੇ ਸਥਿਤ ਚੌਂਕੀ ਬੀ ਓ ਪੀ ਜਗਦੀਸ਼ ਦੇ ਤਾਰੋਂ ਪਾਰ ਕਿਸਾਨ ਟਰੈਕਟਰ ਸਮੇਤ ਖੇਤੀ ਪਾਰ ਕਰਨ ਲਈ ਕੰਡਿਆਲੀ ਤਾਰ ਦੇ ਪਾਰ ਗਿਆ ਹੋਇਆ ਸੀ ਅਤੇ ਅੱਜ ਦੇਰ ਸ਼ਾਮ ਜਦੋਂ ਵਾਪਸੀ ਦੇ ਦੌਰਾਨ ਡਿਊਟੀ 'ਤੇ ਤੈਨਾਤ ਜਵਾਨਾਂ ਨੇ ਉਸਦੀ ਅਤੇ ਉਸਦੇ ਟਰੈਕਟਰ ਦੀ ਤਲਾਸ਼ੀ ਲਈ ਤਾਂ ਟਰੈਕਟਰ ਦੇ ਵਿੱਚ ਬਣੀ ਗੁਪਤ ਥਾਂ ਅੰਦਰ 6 ਪੈਕਟਾਂ ਵਿਚ ਲੁਕਾ ਕੇ ਰੱਖੀ ਹੈਰੋਇਨ ਬਰਾਮਦ ਕੀਤੀ ਗਈ। ਹਿਰਾਸਤ ਵਿੱਚ ਲਿਆ ਗਿਆ ਕਿਸਾਨ ਪਿੰਡ ਹਬੀਬਵਾਲ ਦਾ ਦੱਸਿਆ ਜਾ ਰਿਹਾ ਹੈ। ਖ਼ਬਰ ਲਿਖੇ ਜਾਣ ਤੱਕ ਉਸ ਤੋਂ ਅਗਲੀ ਪੁੱਛ ਗਿੱਛ ਕੀਤੀ ਜਾ ਰਹੀ ਸੀ।

Posted By: Susheel Khanna