ਸਟਾਫ ਰਿਪੋਰਟਰ, ਫਿਰੋਜ਼ਪੁਰ : ਪਿਛਲੇ ਕਈ ਮਹੀਨਿਆਂ ਤੋਂ ਪੇਟ ਦੀਆਂ ਅੰਤੜੀਆਂ ਦੀ ਬਿਮਾਰੀ ਤੋਂ ਪੀੜਤ ਗਰੀਬ ਪਰਿਵਾਰ ਦੇ ਮੁਖੀ ਦੀ ਸਹਾਇਤਾ ਲਈ ਸਮਾਜ ਸੇਵੀ ਸੰਸਥਾ 'ਮਨੁੱਖਤਾ ਦੀ ਸੇਵਾ ਸਰਬੱਤ ਦਾ ਭਲਾ' ਦੀ ਟੀਮ ਵੱਲੋਂ ਅੱਗੇ ਆਉਂਦਿਆਂ ਪਰਿਵਾਰ ਨੂੰ ਇਕ ਮਹੀਨੇ ਦਾ ਰਾਸ਼ਨ ਅਤੇ ਇਲਾਜ ਲਈ ਨਕਦ ਰਾਸ਼ੀ ਦਿੱਤੀ ਗਈ। ਇਸ ਸਬੰਧੀ ਜਾਣਕਾਰੀ ਦਿੰਦੇ ਹੋਏ ਸੰਸਥਾ ਦੇ ਸੇਵਾਦਾਰ ਸਤਨਾਮ ਸਿੰਘ ਅਤੇ ਬਲਦੇਵ ਸਿੰਘ ਬੱਗੇ ਕੇ ਨੇ ਦੱਸਿਆ ਕਿ ਫਿਰੋਜ਼ਪੁਰ ਦੇ ਪਿੰਡ ਕਾਕੂ ਵਾਲਾ 'ਚ ਰਹਿੰਦੇ ਗਰੀਬ ਪਰਿਵਾਰ ਦਾ ਮੁਖੀ ਅਮਰੀਕ ਸਿੰਘ ਪਿਛਲੇ ਕਈ ਮਹੀਨਿਆਂ ਤੋਂ ਪੇਟ ਦੀਆਂ ਅੰਤੜੀਆਂ ਦੀ ਬਿਮਾਰੀ ਤੋਂ ਪੀੜਤ ਹੈ। ਅਮਰੀਕ ਸਿੰਘ ਦੇ ਚੰਡੀਗੜ੍ਹ ਦੇ ਪੀਜੀਆਈ 'ਚੋਂ ਦੋ ਆਪਰੇਸ਼ਨ ਵੀ ਹੋ ਚੁਕੇ ਹਨ। ਦੋ ਬੱਚੀਆਂ ਦੇ ਇਸ ਬਾਪ ਦੀ ਘਰ ਦੀ ਮਾਲੀ ਹਾਲਤ ਬਹੁਤ ਹੀ ਮਾੜੀ ਹੋਣ ਕਾਰਨ ਇਹ ਆਪਣਾ ਇਲਾਜ ਵੀ ਚੰਗੀ ਤਰ੍ਹਾਂ ਨਹੀਂ ਕਰਵਾ ਸਕਦਾ ਸੀ। ਉਨ੍ਹਾਂ ਦੱਸਿਆ ਕਿ ਸਾਡੀ ਸੰਸਥਾ ਵੱਲੋਂ ਅਮਰੀਕ ਸਿੰਘ ਨੂੰ ਇਲਾਜ ਲਈ ਨਕਦ ਰਾਸ਼ੀ ਅਤੇ ਇਕ ਮਹੀਨੇ ਦਾ ਰਾਸ਼ਨ ਸਹਾਇਤਾ ਵਜੋਂ ਦਿੱਤਾ ਗਿਆ ਹੈ। ਇਸ ਮੌਕੇ ਗੁਰਬਖਸ਼ ਸਿੰਘ, ਸੁਖਵਿੰਦਰ ਸਿੰਘ ਨਾਗਪਾਲ, ਸ਼ਿਵਾ, ਬਾਜ ਸਿੰਘ, ਲਵਪ੍ਰਰੀਤ, ਗੁਰਮੀਤ ਸਿੰਘ ਜਲਾਬਾਦ, ਹਰਜੀਤ ਸਿੰਘ ਲਾਹੌਰੀਆਂ, ਜਸਬੀਰ ਸਿੰਘ ਲਾਹੌਰੀਆ ਅਤੇ ਹੋਰ ਸਮਾਜ ਸੇਵੀ ਹਾਜ਼ਰ ਸਨ।