ਸਟਾਫ ਰਿਪੋਰਟਰ, ਫਿਰੋਜ਼ਪੁਰ : ਸਰਬੱਤ ਦਾ ਭਲਾ ਚੈਰੀਟੇਬਲ ਟਰੱਸਟ ਪਟਿਆਲਾ ਯੂਨਿਟ ਫਿਰੋਜ਼ਪੁਰ ਸਿਟੀ, ਭਾਈ ਦਿਆਲ ਸਿੰਘ ਯਾਦਗਾਰੀ ਹਾਲ, ਮੁੱਖ ਮਹਿਮਾਨ ਐਡਵੋਕੇਟ ਜੇਐੱਸ ਸੋਢੀ ਅਤੇ ਐੱਨਜੀਓ ਮੁਖਤਿਆਰ ਮਸੀਹ ਦੀ ਮੌਜ਼ੂਦਗੀ ਵਿਚ 22 ਲੋੜਵੰਦਾਂ ਨੂੰ ਹਰ ਮਹੀਨੇ ਵਿਧਵਾ ਅੰਗਹੀਣਾਂ ਨੂੰ ਪੈਨਸ਼ਨ ਵੰਡੀ ਗਈ। ਪ੍ਰਰੇਮ ਕੁਮਾਰ ਕੁਮਾਰ ਜਨਰਲ ਸਕੱਤਰ ਨੇ ਪੈਨਸ਼ਨਰਾਂ ਨੂੰ ਸੰਬੋਧਨ ਕਰਦਿਆਂ ਕਿਹਾ ਕਿ ਜਲਦੀ ਹੀ ਫਿਰੋਜ਼ਪੁਰ ਵਾਸੀਆਂ ਨੂੰ ਮੁਫਤ ਕਲੀਨਿਕ ਲੈਬ ਦਾ ਲਾਭ ਉਠਾਉਣਾ ਚਾਹੀਦਾ ਹੈ। ਇਸਦਾ ਕੰਮ ਫਰਵਰੀ ਮਹੀਨੇ 'ਚ ਸ਼ੁਰੂ ਕੀਤਾ ਜਾਵੇਗਾ। ਦੂਜਾ ਟਰੱਸਟ ਕਿਸੇ ਵੀ ਲੋੜਵੰਦ ਪੈਨਸ਼ਨ ਨੂੰ ਪ੍ਰਰਾਪਤ ਕਰ ਸਕਦਾ ਹੈ। ਇਸ ਮੌਕੇ ਹਰੀ ਰਾਮ ਖਿੰਦੜੀ, ਕੰਵਲਜੀਤ ਸਿੰਘ, ਮੈਡਮ ਤਲਵਿੰਦਰ, ਟਰੱਸਟ ਦੇ ਉਪ ਪ੍ਰਧਾਨ ਹਾਜ਼ਰ ਸਨ।