ਪੱਤਰ ਪੇ੍ਰਰਕ, ਫਾਜ਼ਿਲਕਾ : ਪੰਜਾਬ ਦੇ ਸਿਹਤ ਤੇ ਪਰਿਵਾਰ ਭਲਾਈ ਮੰਤਰੀ ਬਲਬੀਰ ਸਿੰਘ ਸਿੱਧੂ 12 ਸਤੰਬਰ ਨੂੰ ਜਲਾਲਬਾਦ ਦਾ ਦੌਰਾ ਕਰਕੇ ਇੱਥੇ ਸਾਰੇ ਦਫ਼ਤਰ ਇਕੋ ਥਾਂ ਕਰਨ ਦਾ ਪ੍ਰਰਾਜੈਕਟ ਲੋਕਾਂ ਨੂੰ ਸਮਰਪਿਤ ਕਰਣਗੇ। ਇਹ ਜਾਣਕਾਰੀ ਜ਼ਿਲ੍ਹੇ ਦੇ ਡਿਪਟੀ ਕਮਿਸ਼ਨਰ ਮਨਪ੍ਰਰੀਤ ਸਿੰਘ ਛੱਤਵਾਲ ਨੇ ਦਿੱਤੀ। ਡੀਸੀ ਛੱਤਵਾਲ ਦੱਸਿਆ ਕਿ ਮੱੁਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੀ ਅਗਵਾਈ 'ਚ ਸੂਬਾ ਸਰਕਾਰ ਵੱਲੋਂ ਲੋੜਵੰਦ ਲੋਕਾਂ ਨੂੰ ਸਸਤਾ ਭੋਜਨ ਮੁਹੱਈਆ ਕਰਵਾਉਣ ਦਾ ਉਪਰਾਲਾ ਆਰੰਭਿਆ ਗਿਆ ਸੀ ਜਿਸ ਤਹਿਤ ਫਾਜ਼ਿਲਕਾ ਵਿਖੇ ਚੱਲ ਰਹੀ ਸਾਂਝੀ ਰਸੋਈ ਦੀ ਤਰਜ 'ਤੇ ਹੀ ਜਲਾਲਾਬਾਦ ਵਿਖੇ ਵੀ ਸਾਂਝੀ ਰਸੋਈ ਦੀ ਸਥਾਪਨਾ ਕੀਤੀ ਗਈ ਹੈ। ਉਨ੍ਹਾਂ ਦੱਸਿਆ ਕਿ ਕੈਬਨਿਟ ਮੰਤਰੀ ਵੀਰਵਾਰ ਨੂੰ ਬਾਅਦ ਦੁਪਹਿਰ 3 ਵਜੇ ਸਾਂਝੀ ਰਸੋਈ ਦਾ ਵੀ ਦੌਰਾ ਕਰਣਗੇ। ਡਿਪਟੀ ਕਮਿਸ਼ਨਰ ਨੇ ਦੱਸਿਆ ਕਿ ਆਪਣੇ ਦੌਰੇ ਦੌਰਾਨ ਕੈਬਨਿਟ ਮੰਤਰੀ ਵੱਲੋਂ ਸਬ ਡਵੀਜਨ ਦੇ ਇਕੋ ਥਾਂ ਸਥਾਪਿਤ ਕੀਤੇ ਸਰਕਾਰੀ ਦਫ਼ਤਰਾਂ ਦਾ ਦੌਰਾ ਵੀ ਕੀਤਾ ਜਾਵੇਗਾ ਅਤੇ ਇਸ ਪ੍ਰਰੋਜੈਕਟ ਦਾ ਉਦਘਾਟਨ ਕੀਤਾ ਜਾਵੇਗਾ। ਇਸ ਤੋਂ ਬਾਅਦ ਬਲਬੀਰ ਸਿੰਘ ਸਿੱਧੂ ਜਲਾਲਾਬਾਦ ਵਿਖੇ ਹਰਕ੍ਰਿਸ਼ਨ ਪੈਲੇਸ ਵਿਖੇ ਹਲਕੇ ਦੇ ਪੰਚਾਂ ਸਰਪੰਚਾਂ ਨਾਲ ਇਲਾਕੇ ਦੇ ਵਿਕਾਸ ਸਬੰਧੀ ਚਰਚਾ ਕਰਣਗੇ ਅਤੇ ਪਿੰਡਾਂ ਦੇ ਵਿਕਾਸ ਦੀ ਪ੍ਰਗਤੀ ਦਾ ਜਾਇਜਾ ਲੈਣਗੇ।