ਸੁਖਚੈਨ ਸਿੰਘ ਚੰਦੜ, ਤਲਵੰਡੀ ਭਾਈ (ਫਿਰੋਜ਼ਪੁਰ) : ਤਲਵੰਡੀ ਭਾਈ ਦੀ ਬੜੀ ਹੀ ਪੁਰਾਣੀ ਮੰਗ ਕਿ ਸਾਰੀਆਂ ਬੱਸਾਂ ਮੇਨ ਚੌਕ ਦੀ ਬਜਾਏ ਅੱਡੇ ਅੰਦਰ ਆਉਣ ਨੂੰ ਅੱਜ ਹਲਕਾ ਵਿਧਾਇਕ ਰਜ਼ਨੀਸ਼ ਕੁਮਾਰ ਦਹੀਆ ਨੇ ਪੂਰਾ ਕਰਵਾਇਆ। ਜ਼ਿਕਰਯੋਗ ਹੈ ਕਿ ਦੋ ਤਿੰਨ ਦਿਨ ਪਹਿਲਾਂ ਜ਼ਿਲ੍ਹਾ ਰੋਡਵੇਜ਼ ਮੈਨੇਜਰ ਵੱਲੋਂ ਸਾਰੀਆਂ ਬੱਸਾਂ ਦੇ ਡਰਾਈਵਰਾਂ ਤੇ ਕੰਡਕਟਰਾਂ ਨੂੰ ਹਦਾਇਤਾਂ ਜਾਰੀ ਕੀਤੀਆਂ ਗਈਆਂ ਸਨ ਕਿ ਸਾਰੀਆਂ ਬੱਸਾਂ ਤਲਵੰਡੀ ਭਾਈ ਬੱਸ ਅੱਡੇ ਅੰਦਰ ਆਉਣਗੀਆਂ ਤੇ ਕੋਈ ਵੀ ਬੱਸ ਬਾਹਰੋਂ ਮੇਨ ਚੌਕ 'ਚ ਸਵਾਰੀ ਨਹੀਂ ਚੁੱਕੇਗੀ।

ਇਸ ਸਬੰਧੀ ਅੱਜ ਹਲਕਾ ਵਿਧਾਇਕ ਰਜਨੀਸ਼ ਕੁਮਾਰ ਦਹੀਆ ਉਚੇਚੇ ਤੌਰ 'ਤੇ ਬੱਸ ਸਟੈਂਡ ਵਿਖੇ ਪਹੁੰਚੇ ਅਤੇ ਉਨ੍ਹਾਂ ਕਿਹਾ ਕਿ ਅਸੀਂ ਸਬੰਧਿਤ ਮਹਿਕਮੇ ਨੂੰ ਸਖ਼ਤ ਹਦਾਇਤਾਂ ਜਾਰੀ ਕਰ ਦਿੱਤੀਆਂ ਹਨ ਕਿ ਜੇਕਰ ਕੋਈ ਵੀ ਬੱਸ ਤਲਵੰਡੀ ਭਾਈ ਦੇ ਬੱਸ ਸਟੈਂਡ ਦੇ ਅੰਦਰ ਨਹੀਂ ਆਵੇਗੀ ਤਾਂ ਉਸ ਬੱਸ ਦੇ ਡਰਾਈਵਰ ਅਤੇ ਕੰਡਕਟਰ ਖ਼ਿਲਾਫ਼ ਸਖ਼ਤ ਕਾਰਵਾਈ ਕੀਤੀ ਜਾਵੇਗੀ।

ਇਸ ਸਬੰਧੀ ਪੰਜਾਬ ਰੋਡਵੇਜ਼ ਦੇ ਫਿਰੋਜ਼ਪੁਰ ਡਿਪੂ ਦੇ ਜ਼ਿਲ੍ਹੇ ਵਿਚੋਂ ਵੱਖ-ਵੱਖ ਅਧਿਕਾਰੀ ਸਮੇਂ-ਸਮੇਂ 'ਤੇ ਚੈਕਿੰਗ ਕਰਦੇ ਰਹਿਣਗੇ। ਦਹੀਆ ਨੇ ਕਿਹਾ ਕਿ ਇਸ ਤੋਂ ਇਲਾਵਾ ਉਹ ਵੀ ਘੱਟੋ ਘੱਟ ਮਹੀਨੇ 'ਚ ਇਕ ਦੋ ਵਾਰੀ ਇੱਥੇ ਲਗਾਤਾਰ ਚੈਕਿੰਗ ਕਰਨਗੇ। ਉਨ੍ਹਾਂ ਕਿਹਾ ਕਿ ਕਿਸੇ ਵੀ ਅੱਡੇ 'ਤੇ ਸਵਾਰੀਆਂ ਜਾਂ ਵਿਦਿਆਰਥੀਆਂ ਨੂੰ ਕੋਈ ਵੀ ਪਰੇਸ਼ਾਨੀ ਨਹੀਂ ਆਉਣ ਦਿੱਤੀ ਜਾਵੇਗੀ। ਅੱਜ ਦਹੀਆ ਦੇ ਨਾਲ ਐੱਸਡੀਐੱਮ ਫਿਰੋਜ਼ਪੁਰ, ਹਰਪ੍ਰਰੀਤ ਸਿੰਘ ਕਲਸੀ ਕੌਂਸਲਰ, ਗੁਰਦੀਪ ਸਿੰਘ ਗਿੱਲ ਚੇਅਰਮੈਨ ਮਾਰਕੀਟ ਕਮੇਟੀ ਤਲਵੰਡੀ ਭਾਈ, ਬੇਅੰਤ ਸਿੰਘ ਹਕੂਮਤਵਾਲਾ, ਮੈਡਮ ਅਮਰਜੀਤ ਕੌਰ ਜ਼ਿਲ੍ਹਾ ਵਾਈਸ ਪ੍ਰਧਾਨ ਆਮ ਆਦਮੀ ਪਾਰਟੀ, ਗੁਰਮੀਤ ਸਿੰਘ ਕੰਡਾ, ਸੁਰੇਸ਼ ਕੁਮਾਰ ਆਹੂਜਾ, ਗੁਰਮੰਦਰ ਸਿੰਘ ਮੰਦਰ, ਦਰਸ਼ਨ ਸਿੰਘ ਬੱਬਰ, ਅਮਰਜੀਤ ਸਿੰਘ ਘਾਰੂ ਮਾਰਸ਼ਲ, ਰਣਜੀਤ ਠਾਕੁਰ ਨੇਤਾ, ਮੈਡਮ ਸੁਲੱਕਸ਼ਨਾ ਦੇਵੀ, ਬਲਵੰਤ ਸਿੰਘ ਭੰਗੂ, ਪਰਮਜੀਤ ਸਿੰਘ ਪੰਮਾ, ਜਗਰਾਜ ਸਿੰਘ ਜੁਗਰਾ ਤੋਂ ਇਲਾਵਾ ਮਿਊਂਸਪਲ ਕਮੇਟੀ ਦੇ ਇੰਸਪੈਕਟਰ ਮੋਹਿਤ ਲਾਲ ਹੋਰ ਵੀ ਕਈ ਅਧਿਕਾਰੀ ਅਤੇ ਆਮ ਆਦਮੀ ਪਾਰਟੀ ਦੇ ਕਾਫੀ ਵਰਕਰ ਮੌਜ਼ੂਦ ਸਨ।