ਪਰਮਿੰਦਰ ਸਿੰਘ ਥਿੰਦ, ਫਿਰੋਜ਼ਪੁਰ: ਸਿੱਖਿਆ ਵਿਭਾਗ ਦੀ ਸਾਲਾਨਾ ਪੋ੍ਗਰਾਮ ਤਹਿਤ, ਜ਼ਿਲ੍ਹਾ ਸਿੱਖਿਆ ਅਫਸਰ ਐਲੀਮੈਂਟਰੀ ਸਿੱਖਿਆ ਫਿਰੋਜ਼ਪੁਰ ਰਾਜੀਵ ਛਾਬੜਾ, ਬਲਾਕ ਪ੍ਰਰਾਇਮਰੀ ਸਿੱਖਿਆ ਅਫ਼ਸਰ ਸੁਮਨਦੀਪ ਕੌਰ ਦੇ ਹੁਕਮਾਂ ਅਨੁਸਾਰ, ਸੈਂਟਰ ਹੈੱਡ ਟੀਚਰ ਰੂਹੀ ਬਜਾਜ ਦੀ ਰਹਿਨੁਮਾਈ ਹੇਠ ਸਰਕਾਰੀ ਪ੍ਰਰਾਇਮਰੀ ਸਕੂਲ ਤੂਤ ਿਫ਼ਰੋਜ਼ਪੁਰ ਵਿਖੇ ਸਾਲਾਨਾ ਇਨਾਮ ਵੰਡ ਸਮਾਰੋਹ ਅਤੇ ਗ੍ਰੈਜੂਏਸ਼ਨ ਸੈਰੇਮਨੀ ਧੂਮ-ਧਾਮ ਨਾਲ ਕਰਵਾਈ ਗਈ। ਇਸ ਇਨਾਮ ਵੰਡ ਸਮਾਰੋਹ ਵਿਚ ਮੁੱਖ ਮਹਿਮਾਨ ਵਜੋਂ ਉਪ ਜ਼ਿਲ੍ਹਾ ਸਿੱਖਿਆ ਅਫਸਰ ਸੁਖਵਿੰਦਰ ਸਿੰਘ ਉਚੇਚੇ ਤੌਰ 'ਤੇ ਪਹੁੰਚੇ ਤੇ ਵਿਦਿਆਰਥੀਆਂ ਨੂੰ ਸਨਮਾਨਿਤ ਕੀਤਾ। ਉਨਾਂ੍ਹ ਕਿਹਾ ਕਿ ਪ੍ਰਰਾਇਮਰੀ ਸਕੂਲ ਤੂਤ ਦੇ ਵਿਦਿਆਰਥੀਆਂ ਤੇ ਅਧਿਆਪਕਾਂ ਤੇ ਪੂਰੇ ਜ਼ਿਲ੍ਹਾ ਨੂੰ ਮਾਣ ਹੈ। ਵਿਦਿਆਰਥੀਆਂ ਦਾ ਪੜ੍ਹਾਈ ਦੇ ਨਾਲ-ਨਾਲ ਸੱਭਿਆਚਾਰਕ ਅਤੇ ਸਹਿ ਵਿਦਿਅਕ ਗਤੀਵਿਧੀਆਂ ਵਿਚ ਭਾਗ ਲੈਣਾ ਸਮੇਂ ਦੀ ਜ਼ਰੂਰਤ ਹੈ। ਪੋ੍ਗਰਾਮ ਦਾ ਆਗਾਜ਼ ਅੌਰਤ ਦੀ ਕੁਰਬਾਨੀ ਗੀਤ ਨਾਲ ਹੋਇਆ ਇਸ ਤੋਂ ਬਾਅਦ ਵੱਖ ਵੱਖ ਰਾਜਾਂ ਨਾਲ ਸਬੰਧਤ ਲੋਕ ਨਾਚ, ਰਾਜਸਥਾਨੀ ਨਾਚ ਘੂਮਰ, ਹਰਿਆਣਵੀ ਨਾਚ ਨੰਨਦੀ ਕੇ ਵੀਰਾ, ਪੰਜਾਬੀ ਲੋਕ ਨਾਚ ਗਿੱਧਾ ਨੇ ਦਰਸ਼ਕਾਂ ਦਾ ਮਨ ਮੋਹ ਲਿਆ। ਪ੍ਰਰੀ-ਪ੍ਰਰਾਇਮਰੀ, ਪਹਿਲੀ ਅਤੇ ਦੂਜੀ ਜਮਾਤ ਦੇ ਵਿਦਿਆਰਥੀਆਂ ਨੇ ਨੰਨਾ ਮੁੰਨਾ ਰਾਹੀ ਹੂੰ, ਪਾਪਾ ਮੇਰੇ ਪਾਪਾ, ਇਕ ਜਿੰਦੜੀ ,ਐ ਦਿਲ ਆਦਿ ਐਕਸ਼ਨ ਗੀਤਾਂ ਨੇ ਦਰਸ਼ਕਾਂ ਨੂੰ ਝੂੰਮਣ ਲਾ ਦਿੱਤਾ। ਕੋਰੀਓਗਰਾਫ਼ੀ ਮਾਂ ਅਤੇ ਉਹ ਜੱਟ ਕਿਹੜੇ ਪਿੰਡ ਰਹਿੰਦਾ ਹੈ ਨੇ ਦਰਸ਼ਕਾਂ ਦੀਆਂ ਅੱਖਾਂ ਨੂੰ ਨਮ ਕਰ ਦਿੱਤਾ। ਕੋਰੀਓਗ੍ਰਾਫੀ ਮੈਂ ਫੈਨ ਭਗਤ ਸਿੰਘ ਨੇ ਦਰਸ਼ਕਾ ਵਿੱਚ ਜੋਸ਼ ਭਰ ਦਿੱਤਾ। ਪੰਜਾਬ ਪੰਜਾਬੀ ਅਤੇ ਪੰਜਾਬੀਅਤ ਨੂੰ ਦਰਸਾਉਂਈਆ ਕੋਰੀਓਗ੍ਰਾਫੀਆ ਗੁਰਮੁਖੀ ਦਾ ਬੇਟਾ ਅਤੇ ਮੇਰਾ ਪਿੰਡ ਆਦਿ ਪੇਸ਼ ਕੀਤੀਆਂ ਗਈਆਂ। ਪੂਰਾ ਪੋ੍ਗਰਾਮ ਦੇਖ ਕੇ ਜਿਥੇ ਬੱਚਿਆਂ ਦੇ ਮਾਪੇ ਖੁਸ਼ੀ ਨਾਲ ਖੀਵੇ ਸਨ ਓਥੇ ਬਤੌਰ ਮੁੱਖ ਮਹਿਮਾਨ ਅਤੇ ਪਤਵੰਤੇ ਸੱਜਣ ਵੀ ਬਹੁਤ ਖੁਸ਼ ਸਨ। ਹੈੱਡ ਟੀਚਰ ਪੂਨਮ ਰਾਣੀ ਨੇ ਦੱਸਿਆ ਇਸ ਪੂਰੇ ਪੋ੍ਗਰਾਮ ਦੀ ਤਿਆਰੀ ਸਕੂਲ ਦੇ ਹੋਣਹਾਰ ਅਧਿਆਪਕ ਸਤਵਿੰਦਰ ਸਿੰਘ , ਰੇਸ਼ਮਾ ਰਾਣੀ, ਰੁਪਿੰਦਰ ਕੌਰ ਸੁਨੀਲ ਕੁਮਾਰ, ਚਰਨਜੀਤ ਸਿੰਘ ਚਹਿਲ, ਅਤੇ ਆਂਗਨਵਾੜੀ ਵਰਕਰ ਰਾਣੀ, ਜਸਪਾਲ ਕੌਰ, ਪ੍ਰਵੀਨ ਕੌਰ, ਮਨਦੀਪ ਕੌਰ ਵੱਲੋਂ ਕਰਵਾਈ ਗਈ।

ਇਸ ਸਮਾਰੋਹ ਵਿਚ ਵਿਦਿਆਰਥੀਆਂ ਦੇ ਨਾਲ-ਨਾਲ ਦਾਨੀ ਸੱਜਣਾਂ ਨੂੰ ਵੀ ਸਨਮਾਨਿਤ ਕੀਤਾ ਗਿਆ। ਇਹ ਪੋ੍ਗਰਾਮ ਸਰਪੰਚ ਰਵਿੰਦਰ ਸਿੰਘ, ਐੱਸਐੱਮਸੀ ਕਮੇਟੀ ਦੇ ਚੇਅਰਮੈਨ ਹਰਜੀਤ ਸਿੰਘ, ਸਮੂਹ ਪੰਚਾਇਤ, ਸਮੂਹ ਐੱਸਐੱਮਸੀ ਕਮੇਟੀ, ਜਗਜੀਤ ਸਿੰਘ ਅਤੇ ਸਮੂਹ ਸਤਿਕਾਰ ਕਮੇਟੀ, ਹੌਲਦਾਰ ਅਵਤਾਰ ਸਿੰਘ, ਸਾਬਕਾ ਸਰਪੰਚ ਗੁਰਤੇਜ ਸਿੰਘ, ਜਗਸੀਰ ਸਿੰਘ, ਜਗਦੇਵ ਸਿੰਘ ਬਾਠ, ਜਸਵੀਰ ਸਿੰਘ, ਹਰਪ੍ਰਰੀਤ ਸਿੰਘ ਬਾਠ, ਜਤਿੰਦਰ ਸਿੰਘ ਬਾਠ ਕੈਪਟਨ ਆਤਮਾ ਸਿੰਘ,ਆਮ ਆਦਮੀ ਪਾਰਟੀ ਦੀ ਪਿੰਡ ਤੂਤ ਦੀ ਸਮੂਹ ਲੀਡਰਸ਼ਪਿ, ਮਿਡ-ਡੇ-ਮੀਲ ਵਰਕਰ ਵੀਰਪਾਲ ਕੌਰ ਮਨਪ੍ਰਰੀਤ ਕੌਰ ਤੇ ਬੱਚਿਆਂ ਦੇ ਮਾਪਿਆਂ ਦੇ ਸਹਿਯੋਗ ਨਾਲ ਪੂਰਾ ਹੋਇਆ। ਇਸ ਪੋ੍ਗਰਾਮ ਵਿੱਚ ਡੀਈਓ ਦਫ਼ਤਰ ਤੋਂ ਸੁਪਰਡੈਂਟ ਅਮਨ ਸ਼ਰਮਾ, ਆਂਗਨਵਾੜੀ ਸੁਪਰਵਾਈਜ਼ਰ ਦਰਸ਼ਨ ਕੌਰ, ਸੈਂਟਰ ਰੁਕਨਾ ਬੇਗੁ ਸੈਂਟਰ ਹੈੱਡ ਟੀਚਰ ਰੂਹੀ ਬਜਾਜ, ਸੁਰਿੰਦਰ ਕੌਰ, ਜਸਪ੍ਰਰੀਤ ਕੌਰ, ਅੰਕੁਸ਼ ਕੁਮਾਰ, ਸੰਦੀਪ ਕੌਰ, ਬੇਅੰਤ ਕੌਰ, ਬੋਹੜ ਸਿੰਘ, ਹੀਰਾ ਸਿੰਘ, ਕੁਲਵਿੰਦਰ ਨੰਦਾ, ਲੱਖਾ ਸਿੰਘ ਬਿੱਕਰ ਸਿੰਘ ਆਜ਼ਾਦ, ਪ੍ਰਥਮ ਟੀਮ ਤੋਂ ਪੂਨਮ ਰਾਣੀ ਤੇ ਗੁਰਦੁਆਰਾ ਛਾਪੜੀ ਸਾਹਿਬ ਤੋਂ ਸਿੰਘ ਉਚੇਚੇ ਤੌਰ 'ਤੇ ਪਹੁੰਚੇ।