ਬਗੀਚਾ ਸਿੰਘ, ਮਮਦੋਟ : ਪਿਛਲੇ ਹਫਤੇ ਤੋਂ ਚੱਲ ਰਹੇ ਖਰਾਬ ਮੌਸਮ ਨੇ ਕਿਸਾਨਾਂ ਨੂੰ ਰੌਣ ਹਾਕੇ ਕਰ ਛੱਡਿਆ ਹੈ। ਕਿਸਾਨਾਂ ਨੂੰ ਪੂਰੇ ਛੇ ਮਹੀਨੇ ਹੋ ਗਏ ਨੇ ਕਣਕ ਦਾ ਪਾਲਣ ਪੋਛਣ ਕਰਦਿਆਂ ਨੂੰ, ਪਰ ਜਦੋਂ ਪੱਕ ਕੇ ਤਿਆਰ ਹੋਈ ਹੈ। ਉਸ ਸਮਂੇ ਮੌਸਮ ਨੇ ਫੜ ਕੇ ਥੱਲੇ ਸੁੱਟ ਦਿੱਤੀ ਹੈ। ਕੇਂਦਰ ਸਰਕਾਰ ਦੇ ਕੇਂਦਰੀ ਖੇਤੀ ਮੰਤਰੀ ਨਰਿੰਦਰ ਤੋਮਰ ਇਸ ਨੂੰ ਹਲਕੇ 'ਚ ਲੈਣ ਦੀ ਗੱਲ ਕਰ ਰਹੇ ਹਨ, ਜੋ ਕਿ ਗਲਤ ਗੱਲ ਹੈ। ਭਗਵੰਤ ਮਾਨ ਦੀ ਸਰਕਾਰ ਨੂੰ ਚਾਹੀਦਾ ਹੈ ਕਿ ਤੁਰੰਤ ਡਿੱਗੀਆਂ ਕਣਕਾਂ ਤੇ ਸਰੋਂ ਦਾ ਗਿਰਦਾਵਰੀ ਕਰਨ ਦਾ ਜਲਦੀ ਤੋਂ ਜਲਦੀ ਨੋਟੀਫਿਕੇਸ਼ਨ ਜਾਰੀ ਕਰਕੇ ਪਟਵਾਰੀਆਂ ਨੂੰ ਹੁਕਮ ਦਿੱਤੇ ਜਾਣ। ਪਟਵਾਰੀਆਂ ਨੂੰ ਚਾਹੀਦਾ ਹੈ ਕਿ ਉਹ ਮੌਕੇ ਉਤੇ ਆ ਕੇ ਜਿਸ ਨੇ ਜ਼ਮੀਨ ਬੀਜ਼ੀ ਹੈ ਉਸ ਦੇ ਨਾਂ ਉਤੇ ਗਿਰਦਾਵਰੀ ਕੀਤੀ ਜਾਵੇ |ਭਾਰਤੀ ਕਿਸਾਨ ਯੂਨੀਅਨ ਪੰਜਾਬ ਦੇ ਸੂਬਾ ਪ੍ਰਧਾਨ ਫੁਰਮਾਨ ਸਿੰਘ ਸੰਧੂ ਦੀ ਦਿਸ਼ਾ ਨਿਰਦੇਸ਼ ਅਨੁਸਾਰ ਸੂਬੇਦਾਰ ਜਸਵਿੰਦਰ ਸਿੰਘ ਭੁਲੇਰੀਆ ਪ੍ਰਰੈੱਸ ਸਕੱਤਰ ਬੀਕੇਯੂ ਪੰਜਾਬ ਦੇ ਗ੍ਹਿ ਵਿਖੇ ਮੀਟਿੰਗ ਕੀਤੀ। ਜਿਸ ਵਿੱਚ ਸ਼ਾਮਲ ਸੁਖਦੇਵ ਸਿੰਘ ਸੋਢੀ ਲਖਮੀਰ ਕੇ ,ਜਥੇਦਾਰ ਹੀਰਾ ਸਿੰਘ, ਜਗਤਾਰ ਸਿੰਘ, ਹਰਪ੍ਰਰੀਤ ਸਿੰਘ ਸੋਢੀ ਤੇ ਹੋਰ ਬਹੁਤ ਸਾਰੇ ਕਿਸਾਨ ਸ਼ਾਮਲ ਹੋਏ।