ਕੇਵਲ ਅਹੂਜਾ, ਮੱਖੂ (ਫਿਰੋਜ਼ਪੁਰ)

ਫੂਡ ਕਾਰਪੋਰੇਸ਼ਨ ਆਫ ਇੰਡੀਆ ਬ੍ਾਂਚ ਮੱਖੂ ਵੱਲੋ ਫੋਟੀਫਾਇਡ ਚੌਲਾਂ ਬਾਰੇ ਜਾਣਕਾਰੀ ਦੇਣ ਲਈ ਸੈਮੀਨਾਰ ਕਰਵਾਇਆ ਗਿਆ। ਇਸ ਮੌਕੇ ਫੂਡ ਕਾਰਪੋਰੇਸ਼ਨ ਆਫ ਇੰਡੀਆ ਬ੍ਾਂਚ ਮੱਖੂ ਦੇ ਕੁਆਲਿਟੀ ਮੈਨੇਜਰ ਰਾਜਨ ਪ੍ਰਸ਼ਾਦ ਵੱਲੋ ਫੋਟੀਫਾਇਡ ਚੌਲਾਂ ਬਾਰੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਫੋਟੀਫਾਇਡ ਚੋਲ ਖਾਣ ਨਾਲ ਸਰੀਰ ਨੂੰ ਕਈ ਤਰਾਂ੍ਹ ਦੇ ਫਾਇਦੇ ਹੁੰਦੇ ਹਨ। ਇਨਾਂ੍ਹ ਚੌਲਾਂ ਨਾਲ ਕਈ ਤਰਾਂ੍ਹ ਦੀਆਂ ਬੀਮਾਰੀਆਂ ਤੋ ਵੀ ਬਚਿਆ ਜਾ ਸਕਦਾ ਹੈ। ਇਸ ਮੌਕੇ ਫੂਡ ਕਾਰਪੋਰੇਸ਼ਨ ਆਫ ਇੰਡੀਆ ਬ੍ਾਂਚ ਮੱਖੂ ਦੇ ਮੈਨੇਜਰ ਦਿਗਵਿਜੇ ਪਟੇਲ, ਸਟਾਫ ਅਤੇ ਵੱਖ ਪੰਜਾਬ ਸਰਕਾਰ ਦੀਆਂ ਏਜੰਸੀਆਂ ਪਨਗੇ੍ਨ, ਮਾਰਕਫੈਡ, ਪਨਸਪ, ਪੰਜਾਬ ਸਟੇਟ ਵੇਅਰ ਹਾਊਸ ਦੇ ਅਧਿਕਾਰੀ ਅਤੇ ਹੋਰ ਵੱਡੀ ਗਿਣਤੀ ਵਿੱਚ ਲੋਕ ਹਾਜ਼ਰ ਸਨ।