ਕੇਵਲ ਅਹੂਜਾ, ਮੱਖੂ (ਫਿਰੋਜ਼ਪੁਰ): ਚੇਤ ਮਹੀਨੇ ਦੇ ਨਰਾਤਿਆਂ ਦੌਰਾਨ ਅਸ਼ਟਮੀ ਵਾਲੇ ਦਿਨ ਸਰਵਹਿੱਤਕਾਰੀ ਵਿੱਦਿਆ ਮੰਦਰ ਹਾਈ ਸਕੂਲ ਮੱਖੂ ਦੇ ਸਟਾਫ ਵੱਲੋਂ ਸਕੂਲ ਦੇ ਪਿੰ੍ਸੀਪਲ ਅਮਨਦੀਪ ਕੌਰ ਦੀ ਅਗਵਾਈ ਹੇਠ ਸਕੂਲ ਵਿੱਚ ਕੰਜਕਾਂ ਦਾ ਪੂਜਨ ਕੀਤਾ ਗਿਆ। ਇਸ ਮੌਕੇ ਸਮੂਹ ਸਟਾਫ ਵੱਲੋ ਕੰਜਕਾਂ ਦਾ ਪੂਜਨ ਕਰਕੇ ਮਹਾਮਾਈ ਦਾ ਅਸ਼ੀਰਵਾਦ ਪ੍ਰਰਾਪਤ ਕੀਤਾ ਅਤੇ ਬਾਅਦ ਵਿਚ ਪਿੰ੍ਸੀਪਲ ਅਮਨਦੀਪ ਕੌਰ ਦੀ ਅਗਵਾਈ ਵਿੱਚ ਝੁੱਗੀਆਂ ਝੌਂਪੜੀਆਂ ਵਿਚ ਜਾ ਕੇ ਛੋਟੀਆਂ ਛੋਟੀਆਂ ਬੱਚੀਆਂ ਨੂੰ ਫਲਾਂ ਦੇ ਨਾਲ ਕਾਪੀਆਂ ਪੈਨਸਲਾਂ ਵੰਡ ਕੇ ਛੋਟੀਆਂ ਬੱਚੀਆਂ ਅਤੇ ਉਨਾਂ੍ਹ ਦੇ ਮਾਤਾ ਪਿਤਾ ਦਾ ਅਸ਼ੀਰਵਾਦ ਪ੍ਰਰਾਪਤ ਕੀਤਾ। ਅਸ਼ਟਮੀ ਵਾਲੇ ਦਿਨ ਇਸ ਤਰਾਂ੍ਹ ਅਚਾਨਕ ਝੁੱਗੀ ਝੌਂਪੜੀ ਵਿਚ ਪਹੁੰਚ ਕੇ ਬੱਚਿਆਂ ਨੂੰ ਉਨਾਂ੍ਹ ਦੀਆਂ ਜ਼ਰੂਰਤ ਵਾਲੀਆਂ ਚੀਜਾਂ ਵੰਡਣ ਨਾਲ ਬੱਚਿਆਂ ਦੇ ਚੇਹਰੇ 'ਤੇ ਵੱਖਰੀ ਹੀ ਖੁਸ਼ੀ ਦੇਖਣ ਨੂੰ ਮਿਲੀ। ਝੁੱਗੀ ਝੌਂਪੜੀ ਵਿਚ ਰਹਿੰਦੇ ਬੱਚਿਆਂ ਦੇ ਮਾਪਿਆਂ ਵੱਲੋ ਸਕੂਲ ਦੇ ਸਟਾਫ ਦਾ ਧੰਨਵਾਦ ਕੀਤਾ।