ਹੈਪੀ ਕਾਠਪਾਲ, ਜਲਾਲਾਬਾਦ : ਸਮਾਜ ਸੇਵੀ ਸੰਸਥਾ ਪਰਸਵਾਰਥ ਸਭਾ ਵੱਲੋਂ ਸੰਚਾਲਿਤ ਮੁਫਤ ਡਿਸਪੈਂਸਰੀ 'ਚ ਐਤਵਾਰ ਨੂੰ ਲਾਏ ਗਏ ਕੈਂਪ ਦੌਰਾਨ ਡਾ. ਤਿਲਕ ਰਾਜ ਕੁਮਾਰ ਵੱਲੋਂ ਸੇਵਾ ਭਾਵਨਾ ਨਾਲ 90 ਮਰੀਜ਼ਾਂ ਦਾ ਚੈੱਕਅਪ ਕੀਤਾ ਗਿਆ ਹੈ ਉਥੇ ਇਸਦੇ ਨਾਲ ਹੀ ਰੋਬਿਨ ਵਾਟਸ ਵੱਲੋਂ ਅੱਖਾਂ ਦਾ ਨਿਰੀਖਣ ਕੀਤਾ ਗਿਆ ਹੈ। ਲੋੜਵੰਦ ਮਰੀਜ਼ਾਂ ਨੂੰ ਪਰਸਵਾਰਥ ਸਭਾ ਵੱਲੋਂ ਮੁਫਤ ਦਵਾਈਆਂ ਵੀ ਦਿੱਤੀਆਂ ਗਈਆਂ ਹਨ। ਇਸ ਮੌਕੇ ਹੋਰਨਾਂ ਤੋਂ ਇਲਾਵਾ ਵਿਜੇ ਬਾਘਲਾ, ਗੁਰਚਰਨ ਸਿੰਘ ਕਮੀਰੀਆ, ਸਟੇਟ ਐਵਾਰਡੀ ਪਵਨ ਮਨਚੰਦਾ, ਮੈਡਮ ਕਿਰਤੀ ਵਾਰਸ, ਸੁਰੇਸ਼ ਚੌਹਾਨ, ਮੋਹਨ ਲਾਲ ਕੁੱਕੜ, ਪਰਮਜੀਤ ਕੌਰ ਵੀ ਹਾਜਰ ਸਨ। ਇਥੇ ਜਿਕਰਯੋਗ ਹੈ ਕਿ ਪਰਸਵਾਰਥ ਸਭਾ ਵੱਲੋਂ ਚਲਾਈ ਜਾ ਰਹੀ ਫ੍ਰੀ ਡਿਸਪੈਂਸਰੀ ਵਿਚ ਹਫਤੇ ਵਿਚ ਦੋ ਦਿਨ ਐਤਵਾਰ ਅਤੇ ਬੁੱਧਵਾਰ ਕੈਂਪ ਲਗਾ ਕੇ ਮਰੀਜ਼ਾਂ ਦਾ ਸੇਵਾ ਭਾਵਨਾ ਨਾਲ ਇਲਾਜ ਕੀਤਾ ਜਾ ਰਿਹਾ ਹੈ ਅਤੇ ਪਿਛਲੇ ਕਈ ਸਾਲਾਂ ਤੋਂ ਹਜਾਰਾਂ ਦੀ ਗਿਣਤੀ ਵਿਚ ਮਰੀਜ਼ ਆਪਣਾ ਆਪਣਾ ਇਲਾਜ ਕਰਵਾ ਵੀ ਚੁੱਕੇ ਹਨ।