ਸਟਾਫ ਰਿਪੋਰਟਰ, ਸ੍ਰੀ ਮੁਕਤਸਰ ਸਾਹਿਬ : ਜ਼ਿਲ੍ਹਾ ਕਚਹਿਰੀ 'ਚ ਕੰਮ ਕਰਨ ਵਾਲੇ ਵਕੀਲ ਨਾਲ ਉਸੇ ਨਾਲ ਹੀ ਕੰਮ ਕਰਨ ਵਾਲੇ ਇਕ ਵਕੀਲ ਨੇ ਆਪਣੇ ਦੋਸਤਾਂ ਨਾਲ ਮਿਲਕੇ ਵਿਦੇਸ਼ ਭੇਜਣ ਦੇ ਨਾਂ 'ਤੇ ਛੇ ਲੱਖ ਰੁਪਏ ਦੀ ਠੱਗੀ ਮਾਰੀ। ਅੰਮਿ੍ਤਪਾਲ ਸਿੰਘ ਨਿਵਾਸੀ ਦਸਮੇਸ਼ ਨਗਰ ਸ੍ਰੀ ਮੁਕਤਸਰ ਸਾਹਿਬ ਨੇ ਦੱਸਿਆ ਕਿ ਉਹ ਸ਼ੈਸ਼ਨ ਕੋਰਟ 'ਚ ਬਤੌਰ ਕਲਰਕ ਐਡਵੋਕੇਟ ਲੱਗਾ ਹੋਇਆ ਹੈ। ਉਸਦੀ ਨਵੰਬਰ 2017 'ਚ ਸੁਖਜਿੰਦਰ ਸਿੰਘ ਉਰਫ਼ ਹੈਪੀ ਤੇ ਸਤਨਾਮ ਸਿੰਘ ਉਰਫ਼ ਸ਼ੰਮਾ ਨਾਲ ਜਾਣ-ਪਛਾਣ ਗੁਰਜਿੰਦਰ ਸਿੰਘ ਉਰਫ਼ ਗੋਸ਼ਾ ਨੇ ਕਰਵਾਈ ਸੀ। ਗੋਸ਼ਾ ਨੇ ਉਸਨੂੰ ਦੱਸਿਆ ਕਿ ਉਸਦਾ ਭਰਾ ਸੁਖਜਿੰਦਰ ਸਿੰਘ ਤੇ ਸ਼ੰਮਾ ਇਮੀਗ੍ਰੇਸ਼ਨ ਦਾ ਕੰਮ ਕਰਦੇ ਹਨ। ਗੋਸ਼ਾ ਵੀ ਵਕੀਲ ਹੈ ਅਤੇ ਉਨ੍ਹਾਂ ਦੀ ਪਹਿਲਾਂ ਹੀ ਜਾਣ-ਪਛਾਣ ਸੀ। ਇਸ ਤਰ੍ਹਾਂ ਉਹ ਲਗਾਤਾਰ ਉਸ ਕੋਲ ਆਉਣ ਲੱਗੇ। ਇਕ ਦਿਨ ਉਹ ਉਸਨੂੰ ਪੁੱਛਣ ਲੱਗੇ ਕਿ ਜੇਕਰ ਉਹ ਵਿਦੇਸ਼ ਜਾਣਾ ਚਾਹੁੰਦਾ ਹੈ ਤਾਂ ਉਹ ਉਸਦਾ ਆਸਟਰੇਲੀਆ ਦਾ ਵੀਜਾ ਲਗਵਾ ਦੇਣਗੇ, ਜਿਸਦਾ ਖਰਚ ਪੰਜ ਲੱਖ ਰੁਪਏ ਹੈ। ਜਿਸ ਤੋਂ ਬਾਅਦ ਉਸਨੇ ਹੌਲੀ-ਹੌਲੀ ਉਨ੍ਹਾਂ ਦੇ ਖਾਤੇ 'ਚ ਪੈਸੇ ਪਵਾਉਣੇ ਸ਼ੁਰੂ ਕਰ ਦਿੱਤੇ। ਜਿਸ 'ਤੇ 19 ਮਈ 2018 ਨੂੰ ਉੂਨ੍ਹਾਂ ਜਲਦ ਹੀ ਉਸਦਾ ਵੀਜ਼ਾ ਲਗਵਾਉਣ ਦੀ ਗੱਲ ਆਖੀ। ਜਦ ਉਸਨੇ ਉਕਤ ਲੋਕਾਂ ਤੋਂ ਫਾਇਲ ਨੰਬਰ ਪੁੱਿਛਆ ਤਾਂ ਕਿ ਉਹ ਫਾਇਲ ਦਾ ਸਟੇਟਸ ਜਾਣ ਸਕੇ ਪਰ ਉਸਦੇ ਵੀਹ ਦਿਨ ਦੇ ਬੀਤ ਜਾਣ ਦੇ ਬਾਅਦ ਵੀ ਉਹ ਉਸਨੂੰ ਚੱਕਰ ਮਾਰਨ ਦੇ ਵਾਰ-ਵਾਰ ਨਹੀਂ ਮਿਲੇ ਅਤੇ ਨਾ ਹੀ ਉਸਦਾ ਫੋਨ ਚੁੱਕਿਆ ਤੇ ਬਾਅਦ 'ਚ ਉਹ ਉਸਨੂੰ ਲਾਰੇ ਲਗਾਉਣ ਲੱਗੇ ਅਤੇ ਕਿਸੇ ਵੀ ਤਰ੍ਹਾਂ ਨਾਲ ਪੈਸੇ ਵਾਪਸ ਨਾ ਕੀਤੇ ਤਾਂ ਉਸਨੇ ਪੁਲਿਸ ਨੂੰ ਸ਼ਿਕਾਇਤ ਦਿੱਤੀ। ਓਧਰ ਥਾਣਾ ਸਿਟੀ ਪੁਲਿਸ ਨੇ ਮਾਮਲੇ ਦੀ ਜਾਂਚ ਕਰਦਿਆਂ ਹੋਇਆਂ ਗੁਰਜਿੰਦਰ ਸਿੰਘ ਉਰਫ਼ ਗੋਸ਼ਾ, ਸੁਖਜਿੰਦਰ ਸਿੰਘ ਉਰਫ਼ ਹੈਪੀ ਨਿਵਾਸੀ ਕੋਟਕਪੂਰਾ ਰੋਡ ਤੇ ਸਤਨਾਮ ਸਿੰਘ ਉਰਫ਼ ਸ਼ੰਮਾ ਨਿਵਾਸੀ ਸੰਗੂਧੌਣ ਦੇ ਖਿਲਾਫ਼ ਧੋਖਾਧੜੀ ਦਾ ਮਾਮਲਾ ਦਰਜ਼ ਕਰ ਲਿਆ ਹੈ।