ਸਟਾਫ ਰਿਪੋਰਟਰ, ਗੁਰੂਹਰਸਹਾਏ (ਫਿਰੋਜ਼ਪੁਰ): ਹਲਕਾ ਗੁਰੂਹਰਸਹਾਏ ਦੇ ਵਿਧਾਇਕ ਫੌਜ਼ਾ ਸਿੰਘ ਸਰਾਰੀ ਖਿਲਾਫ ਫੇਸਬੁੱਕ ਪੇਜ 'ਤੇ ਭੱਦੀ ਸ਼ਬਦਾਵਲੀ ਵਰਤਣ ਦੇ ਦੋਸ਼ ਵਿਚ ਥਾਣਾ ਗੁਰੂਹਰਸਹਾਏ ਪੁਲਿਸ ਨੇ ਸ਼ਮਨਪਰੀਤ ਖੱਤਰੀ ਸਮੇਤ ਦੋ ਜਣਿਆਂ ਖਿਲਾਫ ਮਾਮਲਾ ਦਰਜ ਕੀਤਾ ਹੈ। ਪੁਲਿਸ ਨੂੰ ਦਿੱਤੇ ਬਿਆਨਾਂ ਵਿਚ ਬਲਵੰਤ ਸਿੰਘ ਪੁੱਤਰ ਸੁਰਜੀਤ ਸਿੰਘ ਵਾਸੀ ਰਾਣਾ ਪੰਜ ਗਰਾਈਂ ਨੇ ਦੱਸਿਆ ਕਿ ਉਸ ਦਾ ਮਾਮਾ ਵਿਧਾਇਕ ਫੌਜ਼ਾ ਸਿੰਘ ਸਰਾਰੀ ਦਾ ਹਮਾਇਤੀ ਹੈ ਤੇ ਅਕਸਰ ਹੀ ਵਿਧਾਇਕ ਸਰਾਰੀ ਨਾਲ ਬਾਹਰ ਅੰਦਰ ਆਉਂਦਾ ਜਾਂਦਾ ਹੈ। ਮੁਲਜ਼ਮ ਸ਼ਮਨਪ੍ਰਰੀਤ ਖੱਤਰੀ ਜੋ ਆਪਣੀ ਫੇਸਬੁੱਕ ਆਈਡੀ ਅਤੇ ਫੇਸਬੁੱਕ ਪੇਜ ਗੁਰੂਹਰਸਹਾਏ ਸੱਚ 'ਤੇ ਉਸ ਦੇ ਤੇ ਵਿਧਾਇਕ ਫੌਜ਼ਾ ਸਿੰਘ ਖ਼ਿਲਾਫ਼ ਭੱਦੀ ਸ਼ਬਦਾਵਲੀ ਵਰਤਦਾ ਹੈ। ਬੀਤੀ 26 ਅਪ੍ਰਰੈਲ 2022 ਨੂੰ ਮੁਲਜ਼ਮ ਸ਼ਮਨਪ੍ਰਰੀਤ ਖੱਤਰੀ ਪੁੱਤਰ ਬਾਬੂ ਰਾਮ ਉਸ ਨੂੰ ਮਿਲਿਆ ਅਤੇ ਵਿਧਾਇਕ ਫੌਜਾ ਸਿੰਘ ਸਰਦਾਰੀ ਖ਼ਿਲਾਫ਼ ਜਾਤੀ ਸੂਚਕ ਅਪ ਸ਼ਬਦ ਬੋਲੇ। ਇਸ ਮਾਮਲੇ ਦੀ ਜਾਂਚ ਕਰ ਰਹੇ ਇੰਸਪੈਕਟਰ ਜਤਿੰਦਰ ਸਿੰਘ ਨੇ ਦੱਸਿਆ ਕਿ ਪੁਲਿਸ ਨੇ ਸ਼ਿਕਾਇਤਕਰਤਾ ਦੇ ਬਿਆਨਾਂ 'ਤੇ ਉਕਤ ਮੁਲਜ਼ਮਾਂ ਖਿਲਾਫ ਮਾਮਲਾ ਦਰਜ ਕਰ ਲਿਆ ਹੈ।