ਅੰਗਰੇਜ਼ ਭੁੱਲਰ, ਫਿਰੋਜ਼ਪੁਰ: ਡੀਏਵੀ ਪ੍ਰਬੰਧਕ ਕਮੇਟੀ ਅਤੇ ਪ੍ਰਦੇਸਿਕ ਪ੍ਰਤੀਨਿਧੀ ਸਭਾ ਦੇ ਚੇਅਰਮੈਨ ਡਾ. ਪੂਨਮ ਸੂਰੀ ਨੇ ਕੋਰੋਨਾ ਪੀੜ੍ਹਤਾਂ ਸਹਾਇਤਾ ਲਈ, ਪ੍ਰਧਾਨ ਮੰਤਰੀ ਕੇਅਰ ਫੰਡ ਵਿਚ ਸਾਰੇ ਡੀਏਵੀ ਸੰਸਥਾਵਾਂ ਦੇ ਸਹਿਯੋਗ ਨਾਲ ਪੰਜ ਕਰੋੜ ਰੁਪਏ ਦੀ ਰਾਸ਼ੀ ਭੇਜੀ ਹੈ। ਡਾ. ਪੂਨਮ ਸੂਰੀ ਨੇ ਪ੍ਰਧਾਨ ਮੰਤਰੀ ਨੂੰ ਭੇਜੇ ਸੁਨੇਹੇ ਵਿਚ ਦੇਸ਼ ਦੇ ਇਸ ਕਠਿਨ ਦੌਰ ਵਿਚ ਕਿਹਾ ਕਿ ਕੋਰੋਨਾ ਵਰਗੀ ਮਹਾਂਮਾਰੀ ਦੇ ਸੰਕਟ ਦੇ ਸਮੇਂ ਡੀਏਵੀ ਦੇ ਦੇਸ਼ ਭਰ ਦੇ ਸਾਰੇ ਸਿੱਖਿਅਕ ਸੰਸਥਾਵਾਂ ਤੇ ਕੰਮ ਕਰ ਰਹੇ ਕਰਮਚਾਰੀਆਂ ਨੇ ਆਪਣੇ ਇਕ ਦਿਨ ਦੀ ਤਨਖਾਹ ਰਾਸ਼ਟਰ ਨੂੰ ਇਸ ਭਿਆਨਕ ਸਥਿਤੀ ਤੋਂ ਬਾਹਰ ਕੱਢਣ ਲਈ ਆਪਣੀ ਸਵੈ ਇੱਛਾ ਨਾਲ ਯੋਗਦਾਨ ਦਿੱਤਾ। ਉਨ੍ਹਾਂ ਨੇ ਇਸ ਸੰਦੇਸ਼ ਨਾਲ ਪ੍ਰਧਾਨ ਮੰਤਰੀ ਦੀ ਲੰਮੀ ਉਮਰ ਅਤੇ ਚੰਗੀ ਸਿਹਤ ਦੀ ਸ਼ੁਭਕਾਮਨਾ ਦਿੰਦੇ ਹੋਏ ਸਾਰੀਆਂ ਡੀਏਵੀ ਸੰਸਥਾਵਾਂ ਅਤੇ ਆਰੀਆਂ ਸਮਾਜ ਦੇ ਭਰਪੂਰ ਸਹਿਯੋਗ ਦਾ ਭਰੋਸਾ ਦਿੱਤਾ। ਡਾ. ਸੀਮਾ ਅਰੋੜਾ ਪਿ੍ਰੰਸੀਪਲ ਡੀਏਵੀ ਕਾਲਜ ਫਾਰ ਫੂਮੈਨ ਫਿਰੋਜ਼ਪੁਰ ਛਾਉਣੀ ਨੇ ਆਰੀਆ ਰਤਨ ਡਾ. ਪੂਨਮ ਸੂਰੀ ਦੇ ਆਦੇਸ਼ ਨੂੰ ਜਨ ਜਨ ਵਿਚ ਪਹੁੰਚਾਉਣ ਦੇ ਲਈ ਸਾਰੇ ਸਿੱਖਿਅਕ ਅਤੇ ਗੈਰ ਸਿੱਖਿਅਕ ਅਤੇ ਆਰੀਆ ਸਮਾਜ ਸੰਸਥਾਵਾਂ ਦਾ ਧੰਨਵਾਦ ਕੀਤਾ।