ਪਰਮਿੰਦਰ ਸਿੰਘ ਥਿੰਦ, ਫਿਰੋਜ਼ਪੁਰ : ਕੋਰੋਨਾ ਦੇ ਵੱਧ ਰਹੇ ਕਹਿਰ ਤੋਂ ਆਮ ਲੋਕਾਂ ਨੂੰ ਛੁਟਕਾਰਾ ਦਿਵਾਉਣ ਦੇ ਉਦੇਸ ਨਾਲ, ਸਿਹਤ ਵਿਭਾਗ ਅਤੇ ਜ਼ਿਲ੍ਹਾ ਪ੍ਰਸਾਸਨ ਦੇ ਸਹਿਯੋਗ ਨਾਲ ਐਨਜੀਓ ਸਮੂਹ ਦੁਆਰਾ ਕੋਰੋਨਾ ਮੁਕਤ ਫਿਰੋਜ਼ਪੁਰ ਮੁਹਿੰਮ ਦੀ ਸ਼ੁਰੂਆਤ ਕੀਤੀ ਗਈ ਹੈ। ਜਿਸ ਦੇ ਤਹਿਤ ਲਾਇਨਜ ਕਲੱਬ ਫਿਰੋਜ਼ਪੁਰ ਬਾਰਡਰ ਨੇ ਫਿਰੋਜ਼ਪੁਰ ਛਾਵਣੀ ਵਿਖੇ ਆਮੰਤਰਨ ਬੈਂਕਵਟ ਹਾਲ 'ਚ ਕੋਰੋਨਾ ਟੀਕਾਕਰਨ ਕੈਂਪ ਲਗਾਇਆ। ਜਿਸ ਵਿਚ 120 ਲੋਕਾਂ ਨੇ ਕੋਵਾਸੀਲਾਡ ਦੀ ਪਹਿਲੀ ਅਤੇ ਦੂਜੀ ਖੁਰਾਕ ਪ੍ਰਰਾਪਤ ਕੀਤੀ। ਸਿਵਲ ਸਰਜਨ ਡਾ. ਰਾਜਿੰਦਰ ਰਾਜ ਨੇ ਕੈਂਪ ਦਾ ਨਿਰੀਖਣ ਕੀਤਾ ਅਤੇ ਟੀਮ ਨੂੰ ਚੰਗੇ ਪ੍ਰਬੰਧਨ ਲਈ ਵਧਾਈ ਦਿੱਤੀ। ਐਡਵੋਕੇਟ ਡਾ. ਰੋਹਿਤ ਗਰਗ, ਪ੍ਰਧਾਨ ਲਾਇਨਜ ਕਲੱਬ ਨੇ ਦੱਸਿਆ ਕੀ ਦੇਸ਼ ਵਿਚ ਕੋਰੋਨਾ ਦੇ ਵੱਧ ਰਹੇ ਮਾਮਲਿਆਂ ਦੇ ਮੱਦੇਨਜਰ ਲੋਕਾਂ ਨੂੰ ਇਸ ਮਹਾਂਮਾਰੀ ਤੋਂ ਬਾਹਰ ਕੱਢਣ ਲਈ ਇਸ ਕੈਂਪ ਦਾ ਆਯੋਜਨ ਕੀਤਾ ਗਿਆ ਹੈ। ਕੈਂਪ ਦੇ ਕਨਵੀਨਰ ਅਸੀਸ ਅਗਰਵਾਲ ਨੇ ਦੱਸਿਆ ਕੀ ਐੱਨਜੀਓ ਸਮੂਹ ਸਾਂਝੇ ਤੌਰ 'ਤੇ ਮਯੰਕ ਫਾਉਂਡੇਸਨ ਦੀ ਅਗਵਾਈ ਹੇਠ 100 ਟੀਕਾਕਰਨ ਕੈਂਪ ਲਗਾਏਗਾ ਅਤੇ ਫਿਰੋਜ਼ਪੁਰ ਨੂੰ ਕੋਰੋਨਾ ਮੁਕਤ ਬਣਾਉਣ ਵਿਚ ਕੋਈ ਕਸਰ ਬਾਕੀ ਨਹੀਂ ਛੱਡੇਗਾ। ਸਿਹਤ ਵਿਭਾਗ ਦੀ ਟੀਮ ਨੇ ਸਾਰਿਆਂ ਨੂੰ ਮਾਸਕ ਲਗਾਉਣ, ਸੈਨੇਟਾਈਜ਼ਰ ਦੀ ਵਰਤੋਂ ਕਰਨ ਅਤੇ ਸਮਾਜਿਕ ਦੂਰੀ ਬਣਾਈ ਰੱਖਣ ਲਈ ਉਤਸਾਹਿਤ ਕੀਤਾ। ਇਸ ਮੌਕੇ ਦੀਪਕ ਗਰੋਵਰ, ਵਿਪੁਲ ਨਾਰੰਗ, ਅਮਿਤ ਫਾਉਂਡੇਸਨ, ਐਡਵੋਕੇਟ ਅਸੀਸ ਸਰਮਾ ਸੈਕਟਰੀ, ਸੌਰਭ ਪੁਰੀ, ਮੋਹਿਤ ਗਰਗ, ਵਿਪੁਲ ਗੋਇਲ ਅਤੇ ਗੁਰੂਸਵਕ ਸਿੰਘ ਨੇ ਕੈਂਪ ਨੂੰ ਸਫਲ ਬਣਾਉਣ ਲਈ ਯੋਗਦਾਨ ਪਾਇਆ।