v> ਪਰਮਿੰਦਰ ਸਿੰਘ ਥਿੰਦ , ਫਿਰੋਜ਼ਪੁਰ; ਸਥਾਨਕ ਹਾਊਸਿੰਗ ਬੋਰਡ ਇਲਾਕੇ ਵਿਚ ਸੇਲ ਪ੍ਰਚੇਜ ਕਰਨ ਵਾਲੇ ਡੀਲਰ ਦੀ ਜਗ੍ਹਾ ਵਿਚ ਖੜੀਆਂ ਪੁਰਾਣੀਆਂ ਕਾਰਾਂ ਨੂੰ ਅਚਾਨਕ ਅੱਗ ਲੱਗਣ ਨਾਲ ਇਲਾਕੇ ਵਿਚ ਹਫੜਾ ਦਫੜੀ ਮੱਚ ਗਈ । ਉਥੇ ਮੌਜ਼ੂਦ ਲੋਕਾਂ ਨੇ ਫਾਇਰ ਬ੍ਰਿਗੇਡ ਵਾਲਿਆਂ ਨੂੰ ਫੋਨ ਕੀਤਾ ਅਤੇ ਸੂਚਨਾ ਮਿਲਣ 'ਤੇ ਅੱਗ ਬੁਝਾਉਣ ਵਾਲੀਆਂ ਗੱਡੀਆਂ ਪਹੁੰਚ ਕੇ ਅੱਗ 'ਤੇ ਕਾਬੂ ਪਾਉਣਾ ਸ਼ੁਰੂ ਕਰ ਦਿੱਤਾ।

ਅੱਗ ਐਨੀ ਭਿਆਨਕ ਸੀ ਕਿ ਕਰੀਬ ਘੰਟੇ 2 ਦੀ ਜੱਦੋ ਜਹਿਦ ਤੋਂ ਬਾਅਦ ਅੱਗ 'ਤੇ ਕਾਬੂ ਪਾਇਆ ਗਿਆ ਅਤੇ ਇਸੇ ਦੌਰਾਨ 4-5 ਪੁਰਾਣੀਆਂ ਕਾਰਾਂ ਸੜ ਸੁਆਹ ਹੋ ਗਈਆਂ ਦੱਸੀਆਂ ਜਾ ਰਹੀਆਂ ਹਨ। ਅੱਗ ਲੱਗਣ ਦਾ ਕਾਰਨ ਅਜੇ ਤੱਕ ਪਤਾ ਨਹੀਂ ਲੱਗ ਸਕਿਆ। ਮੌਕੇ 'ਤੇ ਪਹੁੰਚੇ ਫਾਇਰ ਬ੍ਰਿਗੇਡ ਦੇ ਅਧਿਕਾਰੀਆਂ ਨੇ ਦੱਸਿਆ ਕਿ ਅੱਗ ਕਾਫੀ ਭਿਆਨਕ ਸੀ , ਸਾਨੂੰ ਜਿਵੇਂ ਹੀ ਸੂਚਨਾ ਮਿਲੀ ਅਸੀਂ ਮੌਕੇ 'ਤੇ ਪਹੁੰਚ ਕੇ ਅੱਗ 'ਤੇ ਕਾਬੁ ਪਾਉਣਾ ਸ਼ੁਰੂ ਕਰ ਦਿੱਤਾ, ਪਰ ਇਸੇ ਦੌਰਾਨ ਕਈ ਗੱਡੀਆਂ ਸੜ ਕੇ ਸੁਆਹ ਗਈਆਂ। ਅੱਗ ਦੇ ਕਾਰਨਾਂ ਦਾ ਅਜੇ ਤੱਕ ਕੋਈ ਪਤਾ ਨਹੀਂ ਲੱਗ ਸਕਿਆ।

Posted By: Jagjit Singh