ਪੱਤਰ ਪ੍ਰੇਰਕ, ਜਲਾਲਾਬਾਦ : ਥਾਣਾ ਵੈਰੋਕਾ ਪੁਲਿਸ ਨੇ ਗੁਮਾਨੀ ਵਾਲਾ ਖੂਹ (ਚੱਕ ਬਲੋਚਾ ਮਹਾਲਮ) 'ਚ ਇਕ ਵਿਅਕਤੀ ਨੂੰ ਘਰ 'ਚ ਵੜ੍ਹ ਕੇ ਕੁੱਟਮਾਰ ਕਰਨ ਦੇ ਦੋਸ਼ 'ਚ ਇਕ ਅੌਰਤ ਸਮੇਤ 5 ਲੋਕਾਂ ਖ਼ਿਲਾਫ਼ ਮਾਮਲਾ ਦਰਜ ਕੀਤਾ ਹੈ। ਮੁਲਜ਼ਮਾਂ 'ਚ ਰਮੇਸ਼ ਸਿੰਘ, ਗੁਰਜੰਟ ਸਿੰਘ, ਜਗਦੀਸ਼ ਸਿੰਘ, ਕਰਨੈਲ ਸਿੰਘ ਤੇ ਬਚਨੋ ਬਾਈ ਵਾਸੀਆਨ ਗੁਮਾਨੀ ਵਾਲਾ ਖੂਹ (ਚੱਕ ਬਲੋਚਾ ਮਹਾਲਮ) ਸ਼ਾਮਲ ਹਨ। ਪੁਲਿਸ ਨੂੰ ਦਿੱਤੇ ਬਿਆਨਾਂ 'ਚ ਕੁਲਵੰਤ ਸਿੰਘ ਨੇ ਦੱਸਿਆ ਕਿ ਮਿਤੀ 4 ਨਵੰਬਰ ਨੂੰ ਰਾਤ ਕਰੀਬ 9.30 ਵਜੇ ਉਕਤਾਨ ਦੋਸ਼ੀਆਂ ਨੇ ਹਮਮਸ਼ਵਰਾ ਹੋ ਕੇ ਉਸ ਨਾਲ ਕੁੱਟਮਾਰ ਕੀਤੀ ਅਤੇ ਗੰਭੀਰ ਰੂਪ 'ਚ ਜ਼ਖ਼ਮੀ ਕਰ ਦਿੱਤਾ। ਉਧਰ ਜਾਂਚ ਅਧਿਕਾਰੀ ਪ੍ਰਮੋਦ ਕੁਮਾਰ ਦਾ ਕਹਿਣਾ ਹੈ ਕਿ ਜ਼ਖ਼ਮੀ ਵਿਅਕਤੀ ਸਿਵਲ ਹਸਪਤਾਲ ਫਰੀਦਕੋਟ ਦਾਖ਼ਲ ਹੈ ਜਿੱਥੇ ਮੈਡੀਕਲ ਰਿਪੋਰਟ ਲੈਣ ਤੋਂ ਬਾਅਦ ਮੁਲਜ਼ਮਾਂ ਖ਼ਿਲਾਫ਼ ਮੁਕੱਦਮਾ ਦਰਜ ਕਰ ਲਿਆ ਹੈ।