Ferozepur News : ਸਮਾਣਾ ਤੋਂ ਬਰਾਤ ਲੈ ਕੇ ਆਈ ਗੱਡੀ ਜ਼ੀਰਾ ਨੇੜੇ ਹਾਦਸਾਗ੍ਰਸਤ, ਟਰੈਕਟਰ ਟਰਾਲੀ ਦੀ ਫੇਟ ਵੱਜਣ ਨਾਲ ਇੱਕ ਮੌਤ; ਤਿੰਨ ਜਣੇ ਜ਼ਖ਼ਮੀ
ਇੱਥੋਂ ਦੇ ਕੋਟ ਈਸੇ ਖਾਂ ਰੋਡ 'ਤੇ ਸੇਵਾ ਕੇਂਦਰ ਦੇ ਨਜ਼ਦੀਕ ਸਮਾਣਾ ਜ਼ਿਲ੍ਹਾ ਪਟਿਆਲਾ ਤੋਂ ਬਰਾਤ ਨਾਲ ਆਏ ਇੱਕ ਵਿਅਕਤੀ ਦੀ ਟਰੈਕਟਰ-ਟਰਾਲੀ ਦੀ ਫੇਟ ਵੱਜਣ ਨਾਲ ਮੌਤ ਅਤੇ ਤਿੰਨ ਵਿਅਕਤੀਆਂ ਦੇ ਜ਼ਖ਼ਮੀ ਹੋ ਜਾਣ ਦਾ ਸਮਾਚਾਰ ਮਿਲਿਆ ਹੈ।
Publish Date: Wed, 12 Nov 2025 08:19 PM (IST)
Updated Date: Wed, 12 Nov 2025 08:24 PM (IST)
ਗੌਰਵ ਗੌੜ ਜੌਲੀ, ਪੰਜਾਬੀ ਜਾਗਰਣ, ਜ਼ੀਰਾ : ਇੱਥੋਂ ਦੇ ਕੋਟ ਈਸੇ ਖਾਂ ਰੋਡ 'ਤੇ ਸੇਵਾ ਕੇਂਦਰ ਦੇ ਨਜ਼ਦੀਕ ਸਮਾਣਾ ਜ਼ਿਲ੍ਹਾ ਪਟਿਆਲਾ ਤੋਂ ਬਰਾਤ ਨਾਲ ਆਏ ਇੱਕ ਵਿਅਕਤੀ ਦੀ ਟਰੈਕਟਰ-ਟਰਾਲੀ ਦੀ ਫੇਟ ਵੱਜਣ ਨਾਲ ਮੌਤ ਅਤੇ ਤਿੰਨ ਵਿਅਕਤੀਆਂ ਦੇ ਜ਼ਖ਼ਮੀ ਹੋ ਜਾਣ ਦਾ ਸਮਾਚਾਰ ਮਿਲਿਆ ਹੈ।
ਪ੍ਰਾਪਤ ਜਾਣਕਾਰੀ ਅਨੁਸਾਰ, ਪਟਿਆਲਾ ਜ਼ਿਲ੍ਹੇ ਦੇ ਸਮਾਣਾ ਤੋਂ ਅੱਜ ਜ਼ੀਰਾ ਦੇ ਕੋਟ ਈਸੇ ਖਾਂ ਰੋਡ 'ਤੇ ਸਥਿੱਤ ਸਮਰਾਟ ਮੈਰਿਜ ਪੈਲੇਸ ਵਿਖੇ ਸਮਾਣਾ ਵਸਨੀਕ ਲੜਕੇ ਦੀ ਬਰਾਤ ਆਈ ਹੋਈ ਸੀ। ਵਿਆਹ ਹੋਣ ਉਪਰੰਤ ਲਖਵਿੰਦਰ ਸਿੰਘ ਪੁੱਤਰ ਕਰਨੈਲ ਸਿੰਘ,
ਰਛਪਾਲ ਸਿੰਘ ਪੁੱਤਰ ਮਹਿੰਦਰ ਸਿੰਘ ਵਾਸੀਅਨ ਸਮਾਣਾ, ਮੋਹਿਤ ਢੀਂਗਰਾ ਪੁੱਤਰ ਸੰਜੀਵ ਢੀਂਗਰਾ ਵਾਸੀ ਜ਼ੀਰਾ ਮਨਪ੍ਰੀਤ ਸਿੰਘ ਪੁੱਤਰ ਰਛਪਾਲ ਸਿੰਘ ਵਾਸੀ ਸਮਾਣਾ ਨਾਲ ਸਵਿਫਟ ਡਿਜਾਇਰ ਕਾਰ ਨੰਬਰ ਪੀਬੀ25ਬੀ-8792 ਤੇ ਸਵਾਰ ਹੋ ਕੇ ਲੜਕੀ ਦੇ ਘਰ ਫੇਰਾ ਪਾਉਣ ਜਾ ਰਹੇ ਸਨ ਤਾਂ ਕੋਟ ਈਸੇ ਖਾਂ ਰੋਡ ਜ਼ੀਰਾ 'ਤੇ ਸਾਂਝ ਕੇਂਦਰ ਨਜ਼ਦੀਕ ਟਰੈਕਟਰ ਟਰਾਲੀ ਦੀ ਫੇਟ ਵੱਜਣ ਨਾਲ ਗੱਡੀ ਦੀ ਡਰਾਇਵਰ ਸੀਟ ਦੇ ਮਗਰ ਬੈਠੇ ਰਛਪਾਲ ਸਿੰਘ (54 ) ਪੁੱਤਰ ਮਹਿੰਦਰ ਸਿੰਘ ਵਾਸੀ ਸਮਾਣਾ ਦੇ ਗੰਭੀਰ ਸੱਟਾਂ ਲੱਗੀਆਂ, ਜਿਸਨੂੰ ਇਲਾਜ ਲਈ ਸਿਵਲ ਹਸਪਤਾਲ ਜ਼ੀਰਾ ਵਿਖੇ ਲਿਆਂਦਾ ਗਿਆ, ਜਿੱਥੇ ਇਲਾਜ ਦੌਰਾਨ ਉਸ ਦੀ ਮੌਤ ਹੋ ਗਈ,ਜਦਕਿ ਬਾਕੀ ਤਿੰਨ ਸਵਾਰਾਂ ਦੇ ਮਾਮੂਲੀ ਸੱਟਾਂ ਲੱਗੀਆਂ।ਟਰੈਕਟਰ ਟਰਾਲੀ ਡਰਾਇਵਰ ਮੌਕੇ ਤੋਂ ਫਰਾਰ ਹੋ ਗਿਆ। ਥਾਣਾ ਸਿਟੀ ਜ਼ੀਰਾ ਪੁਲੀਸ ਵੱਲੋਂ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ ।