ਪਰਮਿੰਦਰ ਸਿੰਘ ਥਿੰਦ, ਫਿਰੋਜ਼ਪੁਰ : ਕੋਵਿਡ 19 ਕਾਰਨ ਲੱਗੇ ਲਾਕਡਾਊਨ ਤੇ ਉਸ ਤੋਂ ਬਾਅਦ ਕੇਂਦਰ ਸਰਕਾਰ ਵੱਲੋਂ ਵਰਤੇ ਅਹਿਤਿਆਤ ਦੇ ਚੱਲਦਿਆਂ ਬੀਤੇ 255 ਦਿਨਾਂ ਤੋਂ ਬੰਦ ਪਈ ਫਿਰੋਜ਼ਪੁਰ ਮੁੰਬਈ ਪੰਜਾਬ ਮੇਲ ਇਕ ਵਾਰੀ ਫਿਰ ਪੱਟੜੀਆਂ 'ਤੇ ਆ ਗਈ ਹੈ। ਮੰਗਲਵਾਰ ਮੁੰਬਈ ਤੋਂ ਚੱਲ ਕੇ ਵੀਰਵਾਰ ਤੱੜਕੇ ਫਿਰੋਜ਼ਪੁਰ ਪਹੁੰਚੀ ਇਹ ਟਰੇਨ ਵੀਰਵਾਰ ਦੇਰ ਰਾਤ ਫਿਰੋਜ਼ਪੁਰ ਤੋਂ ਰਵਾਨਾ ਹੋ ਗਈ। ਇਸ ਤੋਂ ਪਹਿਲੋਂ ਵੀਰਵਾਰ ਸਵੇਰੇ ਫਿਰੋਜ਼ਪੁਰ ਪਹੰੁਚੀ ਪੰਜਾਬ ਮੇਲ ਵੱਖਰੇ ਹੀ ਰੂਪ ਵਿਚ ਨਜ਼ਰ ਆ ਰਹੀ ਸੀ। ਇਸ ਮੌਕੇ ਸਤਨਾਮ ਸਿੰਘ ਨਾਮੀ ਅਤੇ ਗੁਰਪ੍ਰਰੀਤ ਜੋਸਨ ਨੇ ਦੱਸਿਆ ਕਿ ਫਿਰੋਜ਼ਪੁਰ ਤੋਂ ਦਿੱਲੀ ਦਾ ਕਿਰਾਇਆ ਬੱਸ ਵਿਚ ਹਜ਼ਾਰ ਰੁਪਏ ਤੋਂ ਵੀ ਜ਼ਿਆਦਾ ਪੈਂਦਾ ਸੀ, ਜੋ ਪੰਜਾਬ ਮੇਲ ਵਿਚ ਇਹ ਕਿਰਾਇਆ ਦੋ ਸੌ ਰੁਪਏ ਤੋਂ ਵੀ ਘੱਟ ਪੈਂਦਾ ਹੈ। ਦੱਸਣਯੋਗ ਹੈ ਕਿ ਫਿਰੋਜ਼ਪੁਰ ਫਰੀਦਕੋਟ, ਕੋਟਕਪੂਰਾ ,ਬਠਿੰਡਾ ਮਾਨਸਾ ਦੇ ਇਲਾਕਿਆਂ ਦੇ ਵਪਾਰੀਆਂ ਦੀ ਇਹ ਪਸੰਦੀਦਾ ਗੱਡੀ ਮੰਨੀਂ ਜਾਂਦੀ ਹੈ। ਪੰਜਾਬ ਮੇਲ ਪਹਿਲੇ ਗੇੜੇ ਵਿਚ ਮੰਗਲਵਾਰ ਨੂੰ ਮੁੰਬਈ ਤੋਂ ਚੱਲ ਕੇ ਵੀਰਵਾਰ ਨੂੰ ਫਿਰੋਜ਼ਪੁਰ ਪਹੁੰਚੀ। ਵੀਰਵਾਰ ਦੇਰ ਰਾਤ 9.40 'ਤੇ ਮੰੁਬਈ ਦੇ ਲਈ ਰਵਾਨਾ ਹੋਣ ਮੌਕੇ ਯਾਤਰੀਆਂ ਵਿਚ ਕਾਫੀ ਉਤਸ਼ਾਹ ਸੀ। ਵੀਰਵਾਰ ਪੰਜਾਬ ਮੇਲ ਦੇ ਚੱਲਣ ਤੋਂ ਪਹਿਲੋਂ ਸਟੇਸ਼ਨ 'ਤੇ ਰੇਲਵੇ ਸਟਾਫ ਵੱਲੋਂ ਯਾਤਰੀਆਂ ਦੇ ਕੋਰੋਨਾ ਜਾਂਚ ਕੀਤੀ ਜਾ ਰਹੀ ਸੀ।

..............................

ਪੰਜਾਬ ਮੇਲ ਦੀ 165 ਰੁਪੱਏ ਟਿਕਟ ਦੀ ਬਜਾਏ ਪ੍ਰਰਾਈਵੇਟ ਬੱਸਾਂ ਵਿਚ ਯਾਤਰੀ ਭਰ ਰਹੇ ਸਨ ਇਕ ਹਜ਼ਾਰ ਰੁਪਏ ਤੋਂ ਵੀ ਜ਼ਿਆਦਾ

.......................................

ਪੰਜਾਬ ਮੇਲ ਤੋਂ ਦਿੱਲੀ ਧਰਨੇ 'ਚ ਸ਼ਾਮਲ ਹੋਣ ਲਈ ਫਿਰੋਜ਼ਪੁਰ ਤੋਂ ਰਵਾਨਾ ਹੋਏ ਕਿਸਾਨ

...................................

ਖੇਤੀ ਕਾਨੂੰਨਾਂ ਨੂੰ ਰੱਦ ਕਰਵਾਉਣ ਦੇ ਲਈ ਦਿੱਲੀ ਵਿਚ ਕਿਸਾਨਾਂ ਦਾ ਧਰਨਾ ਚੱਲ ਰਿਹਾ ਹੈ। ਪੰਜਾਬ ਤੋਂ ਹੁਣ ਵੀ ਕਿਸਾਨ ਟਰੈਕਟਰ, ਬੱਸਾਂ ਅਤੇ ਟਰੇਨਾਂ ਦੇ ਜਰੀਏ ਧਰਨੇ ਵਿਚ ਸ਼ਾਮਲ ਹੋਣ ਦੇ ਲਈ ਜਾ ਰਹੇ ਹਨ। ਸ਼ੁੱਕਰਵਾਰ ਨੂੰ ਪੰਜਾਬ ਮੇਲ ਤੋਂ ਸੈਂਕੜੇ ਕਿਸਾਨ ਦਿੱਲੀ ਦੇ ਲਈ ਰਵਾਨਾ ਹੋਏ।

...................

-1 ਜੂਨ 1912 ਤੋਂ ਪਹਿਲੀ ਵਾਰੀ ਚੱਲੀ ਸੀ ਇਹ 108 ਸਾਲ ਪੁਰਾਣੀ ਟਰੇਨ

--ਇਥੇ ਇਹ ਦੱਸਣਯੋਗ ਹੈ ਕਿ ਪਹਿਲੀ ਜੂਨ 1912 ਨੂੰ ਪਿਸ਼ਾਵਰ ਤੋਂ ਬਲਾਰਡ ਪਿਅਰ ਵਾਇਆ ਫਿਰੋਜ਼ਪੁਰ ਦਿੱਲੀ ਚੱਲਣ ਵਾਲੀ ਇਹ ਟਰੇਨ ਹੁਣ 108 ਸਾਲ ਦੀ ਹੋ ਗਈ ਹੈ। ਆਜ਼ਾਦੀ ਤੋਂ ਬਾਅਦ ਵੀ ਇਹ ਟਰੇਨ ਫਿਰੋਜ਼ਪੁਰ ਤੋਂ ਮੁੰਬਈ ਲਗਾਤਾਰ ਚੱਲ ਰਹੀ ਹੈ। ਯਾਤਰੀਆਂ ਦੀ ਸਹੂਲਤ ਅਨੁਸਾਰ ਸਮੇਂ ਸਮੇਂ 'ਤੇ ਇਸ ਵਿਚ ਕਈ ਤਬਦੀਲੀਆਂ ਕੀਤੀਆਂ ਜਾਂਦੀਆਂ ਰਹੀਆਂ ਹਨ। ਹੁਣ ਵੀ ਇਹ ਦੁਬਾਰਾ ਨਵੇਂ ਰੰਗ ਰੂਪ ਵਿਚ ਐੱਲਐੱਚਐੱਸ ਕੋਚਾਂ ਨਾਲ ਚਲਾਈ ਜਾਵੇਗੀ।

.....................................................

ਦੋ ਸਾਲ ਬਾਅਦ ਹੀ ਇਸ ਦਾ ਸਟੇਸ਼ਨ ਬਦਲ ਕੇ ਬਾਂਬੇ ਵੀ ਟੀ ਤੋਂ ਪਿਸ਼ਾਵਰ ਕਰ ਦਿੱਤਾ ਗਿਆ ਸੀ

--ਬਿ੍ਟਿਸ਼ ਅਧਿਕਾਰੀਆਂ ਤੇ ਅੱਪਰ ਕਲਾਸ ਮੁਲਾਜ਼ਮਾਂ ਲਈ ਵਿਸ਼ੇਸ਼ ਤੌਰ 'ਤੇ ਚਲਾਈ ਗਈ ਸੀ ਇਸ ਰੇਲ ਦਾ ਮੁੱਢਲਾ ਸਟੇਸ਼ਨ ਦੋ ਸਾਲ ਬਾਅਦ 1914 ਵਿਚ ਹੀ ਬਾਂਬੇ ਵੀ ਟੀ (ਵਿਕਟੋਰੀਆ ਟਰਮੀਨਲਸ ) ਕਰ ਦਿੱਤਾ ਗਿਆ ਸੀ। ਇਸ ਸਟੇਸ਼ਨ ਨੂੰ ਹੁਣ ਮੁੰਬਈ ਦਾ ਛੱਤਰਪਤੀ ਸ਼ਿਵਾਜੀ ਸਟੇਸ਼ਨ ਵੀ ਆਖਿਆ ਜਾਂਦਾ ਹੈ। ਇਹ ਟਰੇਨ ਬਿ੍ਟਿਸ਼ ਅਧਿਕਾਰੀਆਂ ਅਤੇ ਅੱਪਰ ਕਲਾਸ ਮੁਲਾਜ਼ਮਾਂ ਨੂੰ ਮੁੰਬਈ ਤੋਂ ਵਾਇਆ ਦਿੱਲੀ ਸਰਹੱਦੀ ਸੂਬਿਆਂ ਵੱਲ ਲੈ ਜਾਣ ਦੇ ਮੱਕਸਦ ਨਾਲ ਹੀ ਚਲਾਈ ਗਈ ਸੀ।

.........................................................

1930 ਤੋਂ ਆਮ ਲੋਕਾਂ ਦੀ ਸਵਾਰੀ ਬਣੀ ਇਹ ਟਰੇਨ

--ਪੰਜਾਬ ਮੇਲ ਦਾ ਪਹਿਲਾ ਨਾਂਅ ਪੰਜਾਬ ਲਿਮਟਿਡ ਐਕਸਪ੍ਰਰੈਸ ਹੁੰਦਾ ਸੀ। ਇਸ ਟਰੇਨ ਵਿਚ 6 ਕੋਚ ਹੁੰਦੇ ਸਨ ਜਿਸ 'ਚੋਂ ਤਿੰਨ ਕੋਚ ਸਵਾਰੀ ਅਤੇ ਤਿੰਨ ਡਾਕ ਲਈ ਹੁੰਦੇ ਸਨ। 1930 ਵਿਚ ਇਸ ਦੇ ਨਾਲ ਆਮ ਲੋਕਾਂ ਦੇ ਸਵਾਰ ਹੋਣ ਲਈ ਕੋਚ ਜੋੜੇ ਗਏ ਸਨ। ਕੋਲੇ ਦੇ ਇੰਜਨ ਅਤੇ ਲੱਕੜ ਦੇ ਡੱਬਿਆਂ ਨਾਲ ਪਿਸ਼ਾਵਰ ਤੋਂ ਮੁੰਬਈ ਦਰਮਿਆਨ 2496 ਕਿਲੋਮੀਟਰ ਦਾ ਸਫਰ ਇਹ ਟਰੇਨ 47 ਘੰਟਿਆਂ ਵਿਚ ਕਰਦੀ ਹੁੰਦੀ ਸੀ। ਪਹਿਲੋਂ ਪਹਿਲ ਇਸ ਵਿਚ ਸਿਰਫ 96 ਯਾਤਰੀ ਹੀ ਸਫਰ ਕਰਦੇ ਹੁੰਦੇ ਸਨ, ਜੋ ਸਿਰਫ ਅੰਗਰੇਜ਼ ਹੀ ਹੁੰਦੇ ਸਨ।

........................................................

1945 ਤੋਂ ਪੰਜਾਬ ਮੇਲ 'ਚ ਲੱਗਾ ਏਸੀ ਕੋਚ

1945 ਵਿਚ ਇਸ ਟਰੇਨ ਵਿਚ ਪਹਿਲੀ ਵਾਰ ਏਸੀ ਕੋਚ ਜੋੜੇ ਗਏ ਸਨ। ਮੋਜੂਦਾ ਸਮੇਂ ਇਸ ਵਿਚ 12 ਸਲੀਪਰ ਕਲਾਸ,ਚਾਰ ਜਨਰਲ ਡੱਬੇ ਜਦਕਿ ਏਸੀ ਦੀਆਂ ਵੱਖ ਵੱਖ ਸ਼੍ਰੇਣੀਆਂ ਦੇ ਅੱਠ ਡੱਬੇ ਜੋੜੇ ਜਾਂਦੇ ਹਨ।