ਜ਼ੀਰਾ/ ਮਖੂ ਗੌਰਵ ਗੌੜ ਜੌਲੀ ਜ਼ੀਰਾ : ਮਖੂ ਬਲਾਕ ਦੇ ਪਿੰਡ ਘੁੱਦੂ ਵਾਲਾ ਵਿਖੇ ਪਿਉ-ਪੁੱਤ ਦੀ ਲੜਾਈ ਵਿਚ ਪੋਤਰੇ ਦੀ ਗੋਲੀ ਲੱਗਣ ਨਾਲ ਮੌਤ ਹੋ ਜਾਣ ਦ ਖ਼ਬਰ ਹੈ। ਪ੍ਰਾਪਤ ਜਾਣਕਾਰੀ ਅਨੁਸਾਰ ਮਖੂ ਬਲਾਕ ਦੇ ਪਿੰਡ ਘੁੱਦੂ ਵਾਲਾ ਵਿਖੇ ਪਰਮਜੀਤ ਸਿੰਘ ਪੁੱਤਰ ਕੇਹਰ ਸਿੰਘ ਜਿਨ੍ਹਾਂ ਦੀ ਰਿਹਾਇਸ਼ ਪਿੰਡ ਦੇ ਬਾਹਰਵਾਰ ਹੈ। ਪਰਮਜੀਤ ਸਿੰਘ ਦਾ ਆਪਣੇ ਪਿਤਾ ਕੇਹਰ ਸਿੰਘ ਨਾਲ ਅਕਸਰ ਲੜਾਈ ਝਗੜਾ ਚੱਲਦਾ ਰਹਿੰਦਾ ਸੀ। ਅੱਜ ਸਵੇਰੇ ਦੋਵੇਂ ਪਿਉ-ਪੁੱਤ ਦਾ ਫ਼ਿਰ ਆਪਸ ਵਿਚ ਝਗੜਾ ਹੋ ਗਿਆ ਤੇ ਪੁੱਤਰ ਪਰਮਜੀਤ ਸਿੰਘ ਨੇ ਪਿਉ ਨੂੰ ਮਾਰਨ ਲਈ ਆਪਣੀ ਰਾਈਫ਼ਲ ਫੜ ਲਈ। ਪਰਮਜੀਤ ਦਾ ਪੁੱਤਰ ਮਹਿਕਪ੍ਰੀਤ ਜਿਸ ਦੀ ਉਮਰ ਕੋਈ 13 ਸਾਲ ਹੈ, ਆਪਣੇ ਪਿਤਾ ਨੂੰ ਰੋਕਣ ਲਈ ਅੱਗੇ ਆਇਆ ਤੇ ਗੋਲੀ ਉਸ ਦੇ ਵੱਜ ਗਈ, ਜਿਸ ਦੀ ਮੌਕੇ 'ਤੇ ਹੀ ਮੌਤ ਹੋ ਗਈ। ਜਵਾਨ ਪੁੱਤਰ ਦੀ ਮੌਤ ਹੋਣ 'ਤੇ ਘਰ ਵਿਚ ਔਰਤਾਂ ਵਿਰਲਾਪ ਕਰ ਰਹੀਆਂ ਸਨ। ਮਖੂ ਪੁਲਿਸ ਵਲੋਂ ਮੌਕੇ 'ਤੇ ਪਹੁੰਚ ਕੇ ਕਾਨੂੰਨੀ ਕਾਰਵਾਈ ਕੀਤੀ ਜਾ ਰਹੀ ਹੈ।

Posted By: Tejinder Thind