ਦੀਪਕ ਵਧਾਵਨ, ਗੁਰੂਹਰਸਹਾਏ (ਫਿਰੋਜ਼ਪੁਰ) : ਸੰਯੁਕਤ ਕਿਸਾਨ ਮੋਰਚੇ ਦੇ ਸੱਦੇ ਤੇ ਹਰਿਆਣਾ ਸਰਕਾਰ ਦੇ ਵਹਿਸ਼ੀ ਕਾਰੇ ਵਿਰੁੱਧ 12 ਤੋਂ 2 ਵਜੇ ਤਕ ਚੱਕਾ ਜਾਮ ਕਰਨ ਦਾ ਸੱਦਾ ਦਿੱਤਾ ਗਿਆ, ਜਿਸ ਤਹਿਤ ਮਾਹਮੂਜੋਈਆ ਟੋਲ ਪਲਾਜ਼ਾ 'ਤੇ ਚੱਲ ਰਹੇ ਪੱਕੇ ਧਰਨੇ ਨੂੰ 330 ਦਿਨ ਹੋ ਚੁੱਕੇ ਹਨ, ਜੋ ਕਿ ਸਫਲਤਾਪੂਰਵਕ ਚੱਲ ਰਿਹਾ ਹੈ। ਉਸ ਦੇ ਤਹਿਤ ਚੱਲ ਰਹੇ ਪੱਕੇ ਮੋਰਚੇ ਮਾਹਮੂਜੋਈਆਂ ਟੋਲ ਪਲਾਜ਼ਾ 'ਤੇ ਵੀ 12 ਤੋਂ 2 ਵਜੇ ਤਕ ਆਵਾਜਾਈ ਠੱਪ ਕਰਕੇ ਕੇਂਦਰ ਸਰਕਾਰ ਖ਼ਿਲਾਫ਼ ਰੋਸ ਮੁਜ਼ਾਹਰਾ ਕੀਤਾ ਗਿਆ।

ਐਤਵਾਰ ਨੂੰ ਧਰਨੇ ਦੀ ਅਗਵਾਈ ਨਰਿੰਦਰ ਸਿੰਘ ਭੋਡੀਪੁਰ ਬੀਕੇਯੂ ਡਕੌਂਦਾ ਤੇ ਗੁਰਵਿੰਦਰ ਸਿੰਘ ਜ਼ਿਲ੍ਹਾ ਮੀਤ ਪ੍ਰਧਾਨ ਫਾਜ਼ਿਲਕਾ ਕਾਦੀਆਂ ਨੇ ਕੀਤੀ। ਧਰਨੇ 'ਚ ਕਿਸਾਨਾਂ ਨੇ ਹਰਿਆਣਾ ਦੇ ਮੁੱਖ ਮੰਤਰੀ ਖੱਟੜ ਦੇ ਪੈਰ ਜਮਾਉਣ ਲਈ ਹਰਿਆਣਾ ਪੁਲਿਸ ਵੱਲੋਂ ਘਰੋਂਡਾ ਟੋਲ ਪਲਾਜ਼ਾ ਵਿਖੇ ਬਿਨਾਂ ਕਿਸੇ ਭੜਕਾਹਟ ਤੇ ਕਿਸਾਨਾਂ ਤੇ ਵਹਿਸ਼ਆਨਾ ਲਾਠੀਚਾਰਜ ਕਰਨ ਦੀ ਤਿੱਖੇ ਸ਼ਬਦਾਂ 'ਚ ਨਿਖੇਧੀ ਕੀਤੀ ਗਈ।

ਕਿਸਾਨ ਆਗੂਆਂ ਨੇ ਗੰਭੀਰ ਜ਼ਖਮੀਂ ਕਿਸਾਨਾਂ ਦਾ ਮੁਫਤ ਇਲਾਜ ਅਤੇ ਇਸ ਅਣਮਨੁੱਖੀ ਜਬਰ ਦੇ ਦੋਸ਼ੀ ਅਫ਼ਸਰਾਂ ਵਿਰੁੱਧ ਸਖ਼ਤ ਕਾਨੂੰਨੀ ਕਾਰਵਾਈ ਕਰਨ ਦੀ ਮੰਗ ਕੀਤੀ ਗਈ।

ਹਰਿਆਣਾ ਪੁਲਿਸ ਵੱਲੋਂ ਕਿਸਾਨਾਂ ਨਾਲ ਕੀਤੀ ਦਰਿੰਗੀ ਦੀ ਨਿਖੇਧੀ ਕਰਦਿਆਂ ਗੁਰਵਿੰਦਰ ਸਿੰਘ ਮੰਨੇਵਾਲਾ ਨੇ ਕਿਹਾ ਕਿ ਲੋਕ ਰਾਜ ਵਿਚ ਹਰ ਨਾਗਰਿਕ ਨੂੰ ਆਪਣੀ ਆਵਾਜ਼ ਉਠਾਉਣ ਦਾ ਹੱਕ ਹਾਸਲ ਹੈ, ਪਰ ਖੱਟੜ ਸਰਕਾਰ ਜਨਤਾ ਦੀ ਅਵਾਜ਼ ਡੰਡੇ ਦੇ ਜ਼ੋਰ ਨਾਲ ਦਬਾਉਣ ਦੇ ਰਾਹ 'ਤੇ ਤੁਰ ਪਈ ਹੈ।

ਉਨਾਂ੍ਹ ਦੋਸ਼ ਲਾਇਆ ਕਿ ਆਰਐੱਸਐੱਸ ਦੇ ਇਸ਼ਾਰੇ ਤਹਿਤ ਭਾਜਪਾ ਹਾਕਮ ਅਮਨ ਕਾਨੂੰਨ ਨੂੰ ਕਾਇਮ ਕਰਨ ਵਾਲੀ ਪੁਲਿਸ ਨੂੰ ਆਪਣੇ ਨਿੱਜੀ ਦਸਤਿਆਂ ਦੀ ਤਰਾਂ੍ਹ ਵਰਤਣ ਲੱਗ ਪਏ ਹਨ। ਧਰਨੇ ਵਿਚ ਬਲਦੇਵ ਰਾਜ, ਮਿੰਦਰ ਸਿੰਘ ਸਰਪੰਚ, ਇਕਬਾਲ ਸਿੰਘ, ਕੇਵਲ ਕ੍ਰਿਸ਼ਨ, ਸੁਖਦੇਵ ਢੋਟ ਪ੍ਰਧਾਲ ਪੰਜੇ ਕੇ ਉਤਾੜ, ਮਨਪ੍ਰਰੀਤ ਸਿੰਘ ਮੀਤ ਪ੍ਰਧਾਨ, ਹਰਮੀਤ ਸਿੰਘ, ਸਾਵਨ ਸਿੰਘ ਢਾਬਾਂ, ਅਸ਼ੋਕ ਕੁਮਾਰ, ਓਮ ਪ੍ਰਕਾਸ਼, ਰਜਿੰਦਰ ਕੁਮਾਰ, ਰਮਨ ਕੁਮਾਰ, ਬਲਵਿੰਦਰ ਕੁਮਾਰ ਆਦਿ ਨੇ ਵੀ ਧਰਨੇ ਨੂੰ ਸੰਬੋਧਨ ਕੀਤਾ।