ਨਵਨੀਤ ਕੰਬੋਜ, ਫਾਜ਼ਿਲਕਾ : ਭਾਰਤੀ ਕਿਸਾਨ ਯੂਨੀਅਨ ਏਕਤਾ ਸਿੱਧੂਪੁਰ ਜ਼ਿਲ੍ਹਾ ਫਾਜ਼ਿਲਕਾ ਜ਼ਿਲ੍ਹਾ ਪ੫ਧਾਨ ਉਦੈ ਸਿੰਘ ਘੁੜਿਆਣਾ ਦੀ ਅਗਵਾਈ ਹੇਠ ਅਬੋਹਰ ਫਾਜਿਲਕਾ ਮੁੱਖ ਮਾਰਗ ਨੂੰ ਤਿੰਨ ਘੰਟੇ ਲਈ ਜਾਮ ਕੀਤਾ ਗਿਆ¢ ਇਸ ਮੌਕੇ ਜਿਲ੍ਹਾ ਪ੫ਧਾਨ ਉਦੈ ਸਿੰਘ ਘੁੜਿਆਣਾ ਨੇ ਦੱਸਿਆ ਕਿ ਪੰਜਾਬ ਪੁਲਿਸ ਵੱਲੋਂ ਮਾਨਸਾ ਜਿਲ੍ਹੇ ਦੇ ਥਾਣਾ ਭਿੱਖੀਵਿੰਡ ਵਿਖੇ ਕੰਬਾਈਨ ਮਾਲਕਾਂ ਤੇ ਐਸਐਮਐਸ ਨਾ ਲਾਉਣ ਕਾਰਨ ਪਰਚੇ ਦਰਜ਼ ਕੀਤੇ ਹਨ¢ ਉਨ੍ਹਾਂ ਕਿਹਾ ਜਿੰਨ੍ਹਾਂ ਕੰਬਾਈਨ ਮਾਲਕਾਂ 'ਤੇ ਪਰਚੇ ਹੋਏ ਹਨ ਉਹ ਬਿਨ੍ਹਾਂ ਕਿਸੇ ਸ਼ਰਤ ਰੱਦ ਕੀਤੇ ਜਾਣ ਕਿਉਂਕਿ ਇਹ ਪਰਚੇ ਬਿਲਕੁਲ ਇੱਕ ਪਾਸੜ ਅਤੇ ਨਜਾਇਜ਼ ਹਨ¢ ਉਧਰ ਧਰਨੇ ਨੂੰ ਸੰਬੋਧਨ ਕਰਦਿਆਂ ਜ਼ਿਲ੍ਹਾ ਪ੫ਧਾਨ ਨੇ ਕਿਸਾਨਾਂ ਨੂੰ ਜੋਰ ਦੇ ਕੇ ਕਿਹਾ ਕਿ 30 ਜਨਵਰੀ ਨੂੰ ਡਾ. ਸਵਾਮੀਨਾਥਨ ਕਮਿਸ਼ਨ ਦੀ ਰਿਪੋਰਟ ਨੂੰ ਪੂਰਨ ਤੌਰ ਤੇ ਲਾਗੂ ਕਰਵਾਉਣ ਅਤੇ ਸੰਪੂਰਨ ਕਿਸਾਨੀ ਨੂੰ ਕਰਜਾ ਮੁਕਤ ਕਰਵਾਉਣ ਲਈ ਭਾਰਤ ਭਰ ਵਿੱਚ ਕਿਸਾਨ ਆਗੂ ਮਰਨ ਵਰਤ ਤੇ ਬੈਠਣਗੇ। ਇਸ ਮੌਕੇ ਓਮ ਪ੫ਕਾਸ਼ ਬਲਾਕ ਪ੫ਧਾਨ ਫਾਜਿਲਕਾ ਨੇ ਵੀ ਕਿਸਾਨਾਂ ਨੂੰ ਸੰਬੋਧਨ ਕੀਤਾ¢ ਧਰਨੇ ਦੌਰਾਨ ਕਾਸ਼ੀ ਰਾਮ ਕੇਰੀਆਂ ਜਿਲ੍ਹਾ ਮੀਤ ਪ੫ਧਾਨ, ਨਵਨੀਤ ਫਾਜਿਲਕਾ ਜਿਲ੍ਹਾ ਪ੫ੈੱਸ ਸਕੱਤਰ, ਸ਼ਿਵਰਾਜ ਸਿੰਘ ਜ਼ਿਲ੍ਹਾ ਖਜਾਨਚੀ, ਦਵਿੰਦਰ ਸਹਾਰਨ ਜ਼ਿਲ੍ਹਾ ਪ੫ਚਾਰ ਸਕੱਤਰ, ਲਖਵਿੰਦਰ ਸਿੰਘ ਜੰਡਵਾਲਾ ਬਲਾਕ ਪ੫ਧਾਨ ਅਰਨੀਵਾਲਾ, ਬਲਦੇਵ ਸਿੰਘ ਜੋਧਪੁਰ, ਮਹਿਲ ਸਿੰਘ ਿਢੱਪਾਂਵਾਲੀ, ਸੁਖਰਾਜ ਸਿੰਘ, ਪ੫ੀਤਮ ਚੰਦ, ਅਮਨਦੀਪ, ਸੁਰੇਸ਼ ਕੰਬੋਜ ਤੋਂ ਇਲਾਵਾ ਹੋਰ ਕਿਸਾਨ ਮੌਜੂਦ ਸਨ¢