ਪੱਤਰ ਪੇ੍ਰਰਕ, ਜਲਾਲਾਬਾਦ : ਭਾਰਤੀਯ ਕਿਸਾਨ ਯੂਨੀਅਨ ਏਕਤਾ ਉਗਰਾਹਾਂ ਗਰੁੱਪ ਦੀ ਮੀਟਿੰਗ ਟੋਲ ਪਲਾਜ਼ਾ ਮਹਾਮੂਜੋਈਆ ਵਿਖੇ ਹੋਈ। ਮੀਟਿੰਗ ਦੀ ਪ੍ਰਧਾਨਗੀ ਜ਼ਿਲ੍ਹਾ ਮੀਤ ਪ੍ਰਧਾਨ ਗੁਰਵਿੰਦਰ ਸਿੰਘ ਮੰਨੇਵਾਲਾ ਤੇ ਜੋਗਾ ਸਿੰਘ ਭੋਡੀਪੁਰ ਨੇ ਕੀਤੀ। ਮੀਟਿੰਗ 'ਚ ਅਨਾਜ ਮੰਡੀਆਂ 'ਚ ਕਣਕ ਦੇ ਮਾੜੇ ਖਰੀਦ ਪ੍ਰਬੰਧਾਂ ਦੀ ਅਲੋਚਨਾ ਕੀਤੀ ਗਈ। ਕਿਸਾਨਾਂ ਨੇ ਸਰਕਾਰ ਤੋਂ ਮੰਗ ਕੀਤੀ ਕਿ ਕਣਕ ਦੀ ਖਰੀਦ ਸੁਚਾਰੂ ਢੰਗ ਨਾਲ ਚਲਾਈ ਜਾਵੇ ਅਤੇ ਮੰਡੀਆਂ 'ਚ ਬਾਰਦਾਨੇ ਦਾ ਪ੍ਰਬੰਧ ਕੀਤਾ ਜਾਵੇ। ਮੀਟਿੰਗ 'ਚ 21 ਅਪ੍ਰਰੈਲ ਨੂੰ ਵੱਧ ਤੋਂ ਵੱਧ ਗਿਣਤੀ 'ਚ ਦਿੱਲੀ ਦੇ ਬਾਰਡਰ ਤੇ ਕਿਸਾਨਾਂ ਦੇ ਚੱਲ ਰਹੇ ਅੰਦੋਲਨ 'ਚ ਪਹੁੰਚਣ ਦੀ ਅਪੀਲ ਕੀਤੀ ਗਈ ਅਤੇ ਕਿਸਾਨ ਆਗੂਆਂ ਦੀਆਂ ਡਿਊਟੀਆਂ ਲਗਾਈਆਂ ਗਈਆਂ ਕਿ 21 ਅਪ੍ਰਰੈਲ ਨੂੰ ਮਾਹਮੂਜੋਈਆ ਟੂਲ ਪਲਾਜਾ ਤੋਂ ਘੱਟ ਤੋਂ ਘੱਟ 50 ਗੱਡੀਆਂ ਦਾ ਕਾਫਲਾ ਗੁਰਵਿੰਦਰ ਸਿੰਘ ਮੰਨੇਵਾਲਾ, ਇਕਬਾਲ ਚੰਦ ਪਾਲਾ ਬੱਟੀ, ਜੋਗਾ ਸਿੰਘ ਭੋਡੀਪੁਰ, ਬਲਵੰਤ ਸਿੰਘ ਖਾਲਸਾ, ਕੇਵਲ ਕ੍ਰਿਸ਼ਨ ਦੀ ਅਗਵਾਈ ਹੇਠ ਰਵਾਨਾ ਹੋਵੇਗਾ। ਅਜ ਦੀ ਮੀਟਿੰਗ 'ਚ ਸੋਹਨ ਲਾਲ, ਰਾਮ ਚੰਦ, ਹਰਭਜਨ ਲਾਲ, ਮਹਿੰਦਰ ਸਿੰਘ ਰਹਿਮੇਸ਼ਾਹ, ਜਸਵੰਤ ਸਿੰਘ ਰੱਤਾਖੇੜਾ, ਸੁਰਜੀਤ ਭਲਵਾਨ, ਸੋਹਨ ਸਿੰਘ, ਜੋਗਿੰਦਰ ਸਿੰਘ, ਮੁਖਤਿਆਰ ਸਿੰਘ, ਨਰਿੰਦਰ ਸਿੰਘ, ਪ੍ਰਵੇਸ਼ ਕੁਮਾਰ ਸਮੇਤ ਸੈਕੜੇ ਕਿਸਾਨਾਂ ਅਤੇ ਬੀਬੀਆਂ ਨੇ ਹਿੱਸਾ ਲਿਆ।