ਪਰਮਿੰਦਰ ਸਿੰਘ ਥਿੰਦ, ਫਿਰੋਜ਼ਪੁਰ

ਸ਼ਹਿਰ ਦੇ ਗੁਰੂ ਨਗਰ 'ਚ ਜ਼ਿਲ੍ਹਾ ਭਾਜਪਾ ਪ੍ਰਧਾਨ ਸੁਰਿੰਦਰ ਸਿੰਘ ਬੱਗੇ ਕੇ ਪਿੱਪਲ ਦੇ ਘਰ ਦੇ ਬਾਹਰ ਤੇ ਸਾਬਕਾ ਭਾਜਪਾ ਪ੍ਰਧਾਨ ਦਵਿੰਦਰ ਬਜਾਜ ਦੀ ਡੇਅਰੀ ਦੇ ਬਾਹਰ ਕਿਸਾਨ ਸੰਗਠਨਾਂ ਵੱਲੋਂ ਐਤਵਾਰ ਨੂੰ ਘੰਟਿਆਂਬੱਧੀ ਿਘਰਾਓ ਕੀਤਾ ਗਿਆ। ਇਸ ਮੌਕੇ ਕਿਸਾਨਾਂ ਨੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਤੇ ਕੇਂਦਰ ਦੀ ਭਾਜਪਾ ਸਰਕਾਰ ਖ਼ਿਲਾਫ਼ ਨਾਅਰੇਬਾਜ਼ੀ ਕੀਤੀ ਗਈ। ਇਕੱਠੇ ਹੋਏ ਸੈਂਕੜੇ ਕਿਸਾਨਾਂ, ਮਜ਼ਦੂਰਾਂ ਤੇ ਛੋਟੇ ਬੱਚਿਆਂ ਵੱਲੋਂ ਜਿਥੇ ਹੱਥਾਂ ਵਿਚ ਝੰਡੇ ਫੱੜ ਕੇ ਰੋਸ ਜਾਹਰ ਕਰਦਿਆਂ ਕੇਂਦਰ ਸਰਕਾਰ ਤੇ ਕਿਸਾਨ ਵਿਰੋਧੀ ਕਾਨੂੰਨਾਂ ਦੇ ਖ਼ਿਲਾਫ਼ ਨਾਅਰੇਬਾਜ਼ੀ ਕੀਤੀ ਜਾ ਰਹੀ ਸੀ, ਉਥੇ ਕਿਸਾਨਾਂ ਦੀ ਗਿਣਤੀ ਤੇ ਲਗਾਤਾਰ ਵੱਧ ਰਹੇ ਇਕੱਠ ਨੂੰ ਕੰਟਰੋਲ ਕਰਨ ਵਾਸਤੇ ਜ਼ਿਲ੍ਹਾ ਪੁਲਿਸ ਪ੍ਰਸ਼ਾਸਨ ਵੱਲੋਂ ਵੀ ਦੋ ਐੱਸਪੀ ਤੇ ਸੈਂਕੜਿਆਂ ਦੀ ਗਿਣਤੀ ਵਿਚ ਪੁਲਿਸ ਮੁਲਾਜ਼ਮਾਂ ਨੂੰ ਤਾਇਨਾਤ ਕੀਤਾ ਗਿਆ ਸੀ।

ਇਸ ਮੌਕੇ ਸਿਵਲ ਪ੍ਰਸ਼ਾਸਨ ਵੱਲੋਂ ਐੱਸਡੀਐੱਮ ਅਮਿਤ ਗੁੱਪਤਾ ਪੂਰਾ ਸਮਾਂ ਮੌਕੇ ''ਤੇ ਮੌਜੂਦ ਰਹੇ। ਮੁਜ਼ਾਹਰਾਕਾਰੀ ਕਿਸਾਨਾਂ ਦਾ ਇੱਕੋ ਹੀ ਕਹਿਣਾ ਸੀ ਕਿ ਜਦੋਂ ਤਕ ਕਿਸਾਨ ਵਿਰੋਧੀ ਕਾਨੂੰਨਾਂ ਨੂੰ ਰੱਦ ਨਹੀਂ ਕੀਤਾ ਜਾਂਦਾ, ਉਦੋਂ ਤਕ ਸੰਯੁਕਤ ਕਿਸਾਨ ਮੋਰਚਾ ਭਾਜਪਾ ਦਾ ਜ਼ੋਰਦਾਰ ਵਿਰੋਧ ਕਰੇਗਾ ਅਤੇ ਜਿਥੇ ਵੀ ਭਾਜਪਾ ਆਗੂ ਆਉਣਗੇ, ਉਨਾਂ੍ਹ ਦਾ ਕਾਲੇ ਝੰਡੇ ਵਿਖਾ ਕੇ ਿਘਰਾਓ ਕਰਦੇ ਰਹਾਂਗੇ।

ਜ਼ਿਕਰਯੋਗ ਹੈ ਕਿ ਐਤਵਾਰ ਨੂੰ ਦੇਸ਼ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਵੱਲੋਂ ਮਨ ਦੀ ਬਾਤ ਰਾਹੀਂ ਭਾਜਪਾਈਆਂ ਤੇ ਦੇਸ਼ ਦੇ ਲੋਕਾਂ ਨੂੰ ਸੰਦੇਸ਼ ਦਿੱਤਾ ਜਾਣਾ ਸੀ। ਇਸ ਮੌਕੇ ਜ਼ਲਿ੍ਹਾ ਫਿਰੋਜ਼ਪੁਰ ਭਾਜਪਾ ਕਾਰਜਕਾਰਨੀ ਦੀ ਇਕ ਜ਼ਿਲ੍ਹਾ ਪੱਧਰੀ ਮੀਟਿੰਗ ਜ਼ਿਲ੍ਹਾ ਭਾਜਪਾ ਪ੍ਰਧਾਨ ਸੁਰਿੰਦਰ ਸਿੰਘ ਬੱਗੇ ਕੇ ਪਿੱਪਲ ਦੇ ਘਰ ਰੱਖੀ ਗਈ ਸੀ, ਜਿਸ ਵਿਚ ਸੇਵਾਮੁਕਤ ਏਡੀਜੀਪੀ ਪੰਜਾਬ ਆਰਪੀ ਮਿੱਤਲ ਨੇ ਵਿਸ਼ੇਸ਼ ਤੌਰ 'ਤੇ ਸ਼ਿਰਕਤ ਕਰਨੀ ਸੀ। ਜਿਵੇਂ ਹੀ ਸੰਯੁਕਤ ਮਿਸਾਨ ਮੋਰਚਾ ਨੂੰ ਇਸ ਬਾਰੇ ਪਤਾ ਲੱਗਿਆ ਤਾਂ ਸੈਂਕੜੇ ਕਿਸਾਨ ਹੱਥਾਂ ਵਿਚ ਝੰਡੇ ਲੈ ਕੇ ਸਥਾਨਕ ਗੁਰੂ ਨਗਰ ਕਲੋਨੀ ਪਹੁੰਚੇ, ਪਰ ਪੁਲਿਸ ਨੇ ਪਹਿਲੋਂ ਹੀ ਗੇਟ ਬੰਦ ਕਰਵਾ ਕੇ ਬੈਰੀਕੇਡਿੰਗ ਕੀਤੀ ਹੋਈ ਸੀ। ਕਿਸਾਨਾਂ ਨੇ ਗੇਟ ਮੂਹਰੇ ਹੀ ਭਾਜਪਾ ਖ਼ਿਲਾਫ਼ ਰੋਸ ਮੁਜ਼ਾਹਰਾ ਕੀਤਾ। ਇਕ ਪਾਸੇ ਜਿੱਥੇ ਸੈਂਕੜਿਆਂ ਦੀ ਗਿਣਤੀ ਵਿਚ ਕਿਸਾਨਾਂ ਤੇ ਮਜ਼ਦੂਰਾਂ ਵੱਲੋਂ ਰੋਹ ਭਰਪੂਰ ਮੁਜ਼ਾਹਰਾ ਕੀਤਾ ਜਾ ਰਿਹਾ ਸੀ, ਉਥੇ ਦੂਜੇ ਪਾਸੇ ਗੁਰੂ ਨਗਰ ਏਰੀਆ ਨੂੰ ਜ਼ਿਲ੍ਹਾ ਫਿਰੋਜ਼ਪੁਰ ਪੁਲਿਸ ਵੱਲੋਂ ਪੁਲਿਸ ਛਾਉਣੀ ਵਿਚ ਤਬਦੀਲ ਕਰ ਦਿੱਤਾ ਗਿਆ ਸੀ। ਐੱਸਪੀ ਹੈੱਡ ਕੁਆਰਟਰ ਤੇ ਐੱਸਪੀ ਇੰਨਵੈਸਟੀਗੇਸ਼ਨ ਦੀ ਅਗਵਾਈ ਵਿਚ ਵੱਡੇ ਪੱਧਰ ''ਤੇ ਪੁਲਿਸ ਮੁਲਾਜ਼ਮ ਪਹਿਲੋਂ ਹੀ ਮੌਕੇ 'ਤੇ ਤਾਇਨਾਤ ਕੀਤੇ ਹੋਏ ਸਨ ਗਏ।

ਪੁਲਿਸ ਵੱਲੋਂ ਸਥਿਤੀ ਨੂੰ ਕਾਬੂ ਹੇਠ ਰੱਖਣ ਲਈ ਕਿਸਾਨ ਆਗੂਆਂ ਨਾਲ ਗੱਲਬਾਤ ਕੀਤੀ ਗਈ, ਪਰ ਕਿਸਾਨਾਂ ਵਿਚ ਬਹੁਤ ਭਾਰੀ ਰੋਸ ਵੇਖਿਆ ਜਾ ਰਿਹਾ ਸੀ। ਪੁਲਿਸ ਵੱਲੋਂ ਸੁਰੱਖਿਆ ਨੂੰ ਲੈ ਕੇ ਗੁਰੂ ਨਗਰ ਦਾ ਮੇਨ ਬੇਟ ਬੰਦ ਕਰ ਦਿੱਤਾ ਗਿਆ, ਪਰ ਕਈ ਕਿਸਾਨ ਬੰਦ ਗੇਟ ਦੇ ਉਪਰੋਂ ਗੁਰੂ ਨਗਰ ਵਿਚ ਦਾਖਲ ਹੋ ਗਏ ਅਤੇ ਜ਼ਿਲ੍ਹਾ ਭਾਜਪਾ ਪ੍ਰਧਾਨ ਦੇ ਘਰ ਪਹੁੰਚੇ, ਜਿਥੇ ਉਨਾਂ੍ਹ ਨੇ ਘਰ ਦੇ ਬਾਹਰ ਕੇਂਦਰ ਸਰਕਾਰ ਖਿਲਾਫ ਪ੍ਰਦਰਸ਼ਨ ਕੀਤਾ ਅਤੇ ਵਾਰ ਵਾਰ ਮੰਗ ਕੀਤੀ ਕਿ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਵੱਲੋਂ ਬਣਾਏ ਕਿਸਾਨ ਵਿਰੋਧੀ ਕਾਲੇ ਕਾਨੂੰਨਾਂ ਨੂੰ ਤੁਰੰਤ ਰੱਦ ਕੀਤਾ ਜਾਵੇ।