ਪੱਤਰ ਪ੍ਰਰੇਰਕ, ਫਾਜ਼ਿਲਕਾ : ਮੁੱਖ ਖੇਤੀਬਾੜੀ ਅਫ਼ਸਰ ਡਾ. ਮਨਜੀਤ ਸਿੰਘ ਦੇ ਦਿਸ਼ਾ-ਨਿਰਦੇਸ਼ਾਂ ਅਤੇ ਬਲਾਕ ਖੇਤੀਬਾੜੀ ਅਫ਼ਸਰ ਡਾ. ਗੁਰਮੀਤ ਸਿੰਘ ਦੀ ਅਗਵਾਈ ਹੇਠ ਪਿੰਡ ਬਖੂਸ਼ਾਹ ਵਿਖੇ ਕਿਸਾਨ ਜਾਗਰੂਕਤਾ ਕੈਂਪ ਲਾ ਕੇ ਕਿਸਾਨਾਂ ਨੂੰ ਸਰਕਾਰ ਵੱਲੋਂ ਬੈਨ ਕੀਤੀਆਂ ਦਵਾਈਆਂ ਦੀ ਵਰਤੋਂ ਨਾ ਕਰਨ ਲਈ ਪੇ੍ਰਿਆ ਗਿਆ। ਜਲ ਸ਼ਕਤੀ ਅਭਿਆਨ ਤੇ ਮਿਸ਼ਨ ਤੰਦਰੁਸਤ ਪੰਜਾਬ ਤਹਿਤ ਲਾਏ ਗਏ ਇਸ ਕੈਂਪ ਵਿੱਚ ਕਿਸਾਨਾਂ ਨੂੰ ਬਾਸਮਤੀ ਦੀ ਫਸਲ 'ਤੇ ਸਿਫਾਰਸ਼ ਕੀਤੀਆਂ ਗਈਆਂ ਦਵਾਈਆਂ ਦੀ ਨਿਰਧਾਰਤ ਮਾਤਰਾ ਮੁਤਾਬਕ ਵਰਤੋਂ ਕਰਨ ਬਾਰੇ ਵਿਸਥਾਰਪੂਰਕ ਜਾਣਕਾਰੀ ਦਿੰਦਿਆਂ ਡਾ. ਗੁਰਮੀਤ ਸਿੰਘ ਚੀਮਾ ਨੇ ਦੱਸਿਆ ਕਿ ਬਾਸਮਤੀ ਦੀ ਫਸਲ 'ਤੇ ਵਿਭਾਗ ਵੱਲੋਂ ਬੈਨ ਕੀਤੀਆਂ ਦਵਾਈਆਂ ਦੀ ਬਜਾਏ ਸਿਫ਼ਾਰਸ਼ ਕੀਤੀਆਂ ਹੋਈਆਂ ਦਵਾਈਆਂ ਦੀ ਹੀ ਵਰਤੋਂ ਕੀਤੀ ਜਾਵੇ ਤਾਂ ਹੀ ਫ਼ਸਲ ਚੰਗੀ ਹੋਣ ਦੇ ਨਾਲ-ਨਾਲ ਕਿਸਾਨਾਂ ਨੂੰ ਫ਼ਸਲ ਦਾ ਵੱਧ ਭਾਅ ਪ੍ਰਰਾਪਤ ਹੋ ਸਕੇਗਾ। ਉਨ੍ਹਾਂ ਕਿਹਾ ਕਿ ਫ਼ਸਲ 'ਤੇ ਐਸੀਫ਼ੇਟ, ਕਾਰਬੈਂਡਾਜਿਮ, ਥਾਇਆਮਿਥੌਕਸਮ, ਟਾਈਜੋਫਾਸ, ਟਰਾਈਸਾਈਕਲਾਜ਼ੋਲ, ਬੁਪਰੋਫੇਜ਼ਿਨ, ਕਾਰਬੋਫਿਊਰਨ, ਪ੍ਰਰੋਪੀਕੋਨਾਜੋਲ ਅਤੇ ਥਾਇਉਫਿਨੇਟ ਮਿਥਾਈਲ ਦੀ ਵਰਤੋਂ ਨਾ ਕੀਤੀ ਜਾਵੇ, ਕਿਉਂਕਿ ਇਨ੍ਹਾਂ ਦਵਾਈਆਂ ਦਾ ਅੰਸ਼ ਬਾਸਮਤੀ ਵਿੱਚ ਆਉਣ ਕਰਕੇ ਫ਼ਸਲ ਨੂੰ ਐਕਸਪੋਰਟ ਕਰਨ ਵਿੱਚ ਦਿੱਕਤ ਆਉਂਦੀ ਹੈ। ਬੀ.ਟੀ.ਐਸ. ਡਾ. ਰਾਜਵਿੰਦਰ ਸਿੰਘ ਨੇ ਦੱਸਿਆ ਕਿ ਬਾਸਮਤੀ ਦੀ ਫ਼ਸਲ 'ਤੇ 55 ਕਿਲੋ ਯੂਰੀਆ ਅਤੇ 25 ਕਿਲੋ ਜਿੰਕ (21 ਫ਼ੀਸਦੀ) ਪ੍ਰਤੀ ਏਕੜ ਪਾਈ ਜਾਵੇ। ਉਨ੍ਹਾਂ ਦੱਸਿਆ ਕਿ ਲੋਹੇ ਦੀ ਘਾਟ ਹੋਣ 'ਤੇ ਅੱਧਾ ਕਿਲੋ ਫੈਰਸ ਸਲਫੇਟ ਦਾ ਿਛੜਕਾਅ 100 ਲੀਟਰ ਪਾਣੀ ਵਿੱਚ ਘੋਲ ਕੇ ਪ੍ਰਤੀ ਏਕੜ ਸਪਰੇਅ ਕੀਤਾ ਜਾਵੇ। ਖੇਤੀਬਾੜੀ ਵਿਭਾਗ ਵੱਲੋਂ ਸਰਕਲ ਇੰਚਾਰਜ ਕਰਨੀਖੇੜਾ ਏ.ਐਸ.ਆਈ. ਸ. ਸੁਖਦੀਪ ਸਿੰਘ ਨੇ ਕਿਹਾ ਕਿ ਕੈਂਪ ਵਿੱਚ ਪਹੁੰਚੇ ਕਿਸਾਨ ਵੀਰ ਕਿਸੇ ਵੀ ਤਰ੍ਹਾਂ ਦੀ ਜਾਣਕਾਰੀ ਲੈਣ ਲਈ ਖੇਤੀਬਾੜੀ ਵਿਭਾਗ ਦੇ ਨਜ਼ਦੀਕੀ ਦਫ਼ਤਰ ਨਾਲ ਸੰਪਰਕ ਕਰ ਸਕਦੇ ਹਨ।