ਸੁਖਵਿੰਦਰ ਥਿੰਦ ਆਲਮਸ਼ਾਹ, ਫਾਜ਼ਿਲਕਾ : ਪਾਕਿਸਤਾਨ ਤੋਂ ਆਏ ਪ੍ਰਵਾਸੀ ਟਿੱਡੀਆਂ ਦੇ ਦਲ ਨੇ ਰਾਜਸਥਾਨ ਦੇ 10 ਜ਼ਿਲਿ੍ਹਆਂ 'ਚ ਤਬਾਹੀ ਮਚਾਉਣ ਤੋਂ ਬਾਅਦ ਹੁਣ ਪੰਜਾਬ ਦੇ ਜ਼ਿਲ੍ਹੇ ਫਾਜ਼ਿਲਕਾ ਦੇ ਅਬੋਹਰ, ਪਿੰਡ ਚੱਕ ਡਬ ਵਾਲਾ, ਚੱਕ ਬਨੰਵਾਲਾ, ਲਾਧੂਕਾ, ਘੁਰਕਾ, ਬਹਿਕ, ਖਾਸ, ਸੰਤੋਖ ਸਿੰਘ ਵਾਲਾ, ਸਜਰਾਣਾ, ਬਹਿਕ ਖਾਸ 'ਚ ਟਿੱਡੀਆਂ ਦੇ ਪ੍ਰਕੋਪ ਤੋਂ ਪਰੇਸ਼ਾਨ ਕਿਸਾਨ ਆਪਣੀਆਂ ਅੱਖਾਂ ਦੇ ਸਾਹਮਣੇ ਹੱਡਤੋੜ ਮਿਹਨਤ ਨਾਲ ਤਿਆਰ ਫ਼ਸਲਾਂ ਨੂੰ ਬਰਬਾਦ ਹੁੰਦੇ ਦੇਖ ਰਹੇ ਹਨ। ਇਸ ਸਬੰਧੀ ਜਾਣਕਾਰੀ ਦਿੰਦੇ ਹੋਏ ਪਰਗਟ ਸਿੰਘ ਨੇ ਦੱਸਿਆ ਕਿ ਪ੍ਰਵਾਸੀ ਟਿੱਡੀਆਂ ਦੇ ਦਲ ਨੇ ਰਾਜਸਥਾਨ ਦੇ 'ਚ ਤਬਾਹੀ ਮਚਾਉਣ ਤੋਂ ਬਾਅਦ ਹੁਣ ਫਾਜ਼ਿਲਕਾ 'ਚ ਦੇ ਕਿਸਾਨਾਂ ਦੀ ਫਸਲਾਂ 'ਤੇ ਹਮਲਾ ਕਰ ਦਿੱਤਾ ਹੈ। ਉਨ੍ਹਾਂ ਕਿਹਾ ਕਿ ਸ਼ੁੱਕਰਵਾਰ ਜਦੋਂ ਇਲਾਕੇ ਦੇ ਕਿਸਾਨ ਆਪਣੇ ਖੇਤਾਂ 'ਚ ਗਏ ਤਾਂ ਉਨ੍ਹਾਂ ਵੇਖਿਆ ਕਿ ਟਿੱਡੀ ਦਲ ਉਨ੍ਹਾਂ ਦੀ ਫਸਲ ਨੂੰ ਤਬਾਹ ਕਰ ਰਿਹਾ ਸੀ ਤੇ ਕਿਸਾਨਾਂ ਨੇ ਆਸੇ-ਪਾਸੇ ਦੇ ਪਿੰਡਾਂ 'ਚ ਜਾਣੂ ਕਰਵਾਇਆ ਅਤੇ ਕਿਸਾਨਾਂ ਨੇ ਭਾਂਡਿਆਂ ਦੀ ਆਵਾਜ਼ ਨਾਲ ਟਿੱਡੀ ਦਲ ਨੂੰ ਭਜਾ ਦਿੱਤਾ। ਇਲਾਕੇ ਦੇ ਕਿਸਾਨਾਂ ਨੇ ਕਿਹਾ ਕਿ ਟਿੱਡੀ ਦਲ ਦਾ ਹਮਲਾ ਕਾਮਯਾਬ ਨਹੀਂ ਹੋਇਆ ਪਰ ਫਿਰ ਵੀ ਟਾਂਵਾ-ਟਾਂਵਾ ਫਸਲਾ ਦਾ ਨੁਕਸਾਨ ਹੋਇਆ ਵੀ ਹੈ।

--------------

ਟਿੱਡੀ ਦਲ ਦੇ ਹਮਲੇ ਨੂੰ ਰੋਕਣ 'ਚ ਪ੍ਰਸਾਸ਼ਨ ਫੇਲ੍ਹ

ਕਿਸਾਨ ਯੂਨੀਅਨ ਦੇ ਆਗੂ ਪਰਗਟ ਸਿੰਘ ਨੇ ਦੱਸਿਆ ਕਿ ਫਾਜ਼ਿਲਕਾ ਜ਼ਿਲ੍ਹੇ 'ਤੇ ਟਿੱਡੀ ਦਲ ਨੇ ਹੱਮਲਾ ਕਰ ਦਿੱਤਾ, ਉਨ੍ਹਾਂ ਕਿਹਾ ਕਿ ਹਾਲੇ ਤਾਂ ਟਿੱਡੀਆਂ ਬਹੁਤ ਘੱਟ ਮਾਤਰਾ 'ਚ ਹਨ, ਜੇਕਰ ਪ੍ਰਸ਼ਾਸਨ ਵੱਲੋਂ ਇਸਦਾ ਕੋਈ ਠੋਸ ਹੱਲ ਨਾ ਕੀਤਾ ਗਿਆ ਤਾਂ ਟਿੱਡੀ ਦਲ ਕਿਸਾਨ ਦੀ ਫਸਲ ਨੂੰ ਤਬਾਹ ਕਰ ਦੇਵੇਗਾ। ਉਨ੍ਹਾਂ ਕਿਹਾ ਕਿ ਕਿਸਾਨ ਯੂਨੀਅਨ ਨੇ ਟਿੱਡੀ ਦਲ ਦੀ ਸੂਚਨਾ ਪ੍ਰਸ਼ਾਸਨ ਨੂੰ ਪਹਿਲਾਂ ਹੀ ਦੇ ਦਿੱਤੀ ਸੀ, ਪਰ ਪ੍ਰਸ਼ਾਸਨ ਵੱਲੋਂ ਇਸ ਸਬੰਧੀ ਕੋਈ ਠੋਸ ਕਦਮ ਨਹੀ ਚੁੱਕੇ ਤੇ ਨਾ ਹੀ ਕਿਸਾਨਾਂ ਨੂੰ ਕੋਈ ਕੀਟਨਾਸ਼ਕ ਦਵਾਈਆਂ ਮੁਹੱਇਆ ਕਰਵਾਈ। ਕਿਸਾਨਾਂ ਨੇ ਦੱਸਿਆ ਕਿ ਪ੍ਰਸ਼ਾਸਨ ਵੱਲੋਂ ਟਿੱਡੀ ਦਲ ਨੂੰ ਭਜਾਉਣ ਲਈ ਕਿਸਾਨ ਨੂੰ ਕਿਸੇ ਤਰ੍ਹਾਂ ਦੀ ਕੋਈ ਟ੍ਰੇਨਿੰਗ ਵੀ ਨਹੀਂ ਦਿੱਤੀ।

-------------------

ਕੀ ਕਹਿਣਾ ਹੈ ਖੇਤੀਬਾੜੀ ਬਲਾਕ ਅਫਸਰ ਗੁਰਮੀਤ ਸਿੰਘ ਦਾ

ਇਸ ਸਬੰਧੀ ਜਦੋਂ ਖੇਤੀਬਾੜੀ ਬਲਾਕ ਅਫਸਰ ਗੁਰਮੀਤ ਸਿੰਘ ਕੋਲੋ ਇਸ ਸਬੰਧੀ ਜਾਣਕਾਰੀ ਲੈਣੀ ਚਾਹੀ ਤਾਂ ਉਨ੍ਹਾਂ ਕਿਹਾ ਕਿ ਉਹ ਕੋਈ ਕੰਮ ਕਰ ਰਹੇ ਹਨ ਤੇ ਉਨ੍ਹਾਂ ਕੋਈ ਜਵਾਬ ਨਹੀਂ ਦਿੱਤਾ। ਇਸ ਤੋਂ ਇਹ ਸਿੱਧ ਹੁੰਦਾ ਹੈ ਕਿ ਖੇਤੀਬਾੜੀ ਪ੍ਰਸ਼ਾਸਨ ਨੂੰ ਕਿਸਾਨਾਂ ਦੀ ਕੋਈ ਫਿਕਰ ਨਹੀ ਹੈ।