ਸਤਪਾਲ ਥਿੰਦ, ਗੁਰੂਹਰਸਹਾਏ : ਵਰਦੇਵ ਸਿੰਘ ਮਾਨ ਹਲਕਾ ਇੰਚਾਰਜ਼ ਦੀ ਅਗਵਾਈ ਹੇਠ ਪਿੰਡ ਕੋਹਰ ਸਿੰਘ ਵਾਲਾ ਤੋਂ ਯੂਥ ਆਗੂ ਜਗਦੇਵ ਸਿੰਘ ਜੈਲਦਾਰ ਅਤੇ ਕਰਮਜੀਤ ਸੰਧੂ ਦੀ ਪ੍ਰਰੇਰਨਾ ਸਦਕਾ ਕਾਂਗਰਸ ਪਰਿਵਾਰ ਜੋਗਿੰਦਰ ਸਿੰਘ, ਜਗਸੀਰ ਸਿੰਘ, ਗੁਰਮੀਤ ਸਿੰਘ, ਮੌਜ਼ੂਦਾ ਮੈਂਬਰ ਪੰਚਾਇਤ ਮਲੂਕ ਸਿੰਘ ਮੇਵਾਰ ਤੇ ਅਮਰਜੀਤ ਸਿੰਘ, ਕੁਲਦੀਪ ਸਿੰਘ, ਗੁਰਚਰਨ ਸਿੰਘ, ਜਸਵਿੰਦਰ ਸਿੰਘ, ਮੁਖਤਿਆਰ ਸਿੰਘ, ਅਜੈ ਸਿੰਘ, ਵਿਜੇ ਸਿੰਘ, ਸੋਨੂੰ ਅਤੇ ਜੱਜ ਸਿੰਘ ਨੇ ਕਾਂਗਰਸ ਨੂੰ ਅਲਵਿਦਾ ਆਖ ਸ਼੍ਰੋਮਣੀ ਅਕਾਲੀ ਦਲ ਦਾ ਪੱਲਾ ਫੜਿਆ। ਕਾਂਗਰਸ ਸਰਕਾਰ ਤੋਂ ਦੁਖੀ ਇਨ੍ਹਾਂ ਪਰਿਵਾਰਾਂ ਨੇ ਆਪਣੇ ਨਾਲ ਹੋਈਆਂ ਵਧੀਕੀਆ ਬਾਰੇ ਦੱਸਿਆ। ਮਾਨ ਨੇ ਵਾਅਦਾ ਕੀਤਾ ਕਿ ਉਹ ਇਨ੍ਹਾਂ ਸਾਰਿਆਂ ਨੂੰ ਪੂਰਾ ਮਾਣ ਸਨਮਾਨ ਦਿੱਤਾ ਜਾਵੇਗਾ ਤੇ ਅਸੀਂ ਇਨ੍ਹਾਂ ਦੇ ਹਰ ਅੌਖੇ ਸੌਖੇ ਸਮੇਂ ਨਾਲ ਖੜਾਂਗੇ। ਮੌਜੂਦਾ ਸਮੇਂ ਕਾਂਗਰਸ ਸਰਕਾਰ ਹੋਣ ਦੇ ਬਾਵਜੂਦ ਵੀ ਲੋਕਾਂ ਦਾ ਅਕਾਲੀ ਦਲ ਵਿਚ ਸ਼ਮੂਲੀਅਤ ਕਰਨਾ ਕਾਂਗਰਸ ਲਈ ਕੋਈ ਸ਼ੁੱਭ ਸੰਕੇਤ ਨਹੀਂ ਹੈ।