ਆਪ ਸਰਕਾਰ ਦੀਆਂ ਲੋਕ ਮਾਰੂ ਨੀਤੀਆਂ ਤੋਂ ਹਰ ਵਰਗ ਨਿਰਾਸ਼ : ਕੁਲਬੀਰ ਜ਼ੀਰਾ
ਆਪ ਸਰਕਾਰ ਦੀਆਂ ਲੋਕ ਮਾਰੂ ਨੀਤੀਆਂ ਤੋਂ ਹਰ ਵਰਗ ਨਿਰਾਸ਼ : ਕੁਲਬੀਰ ਜ਼ੀਰਾ
Publish Date: Tue, 09 Dec 2025 05:51 PM (IST)
Updated Date: Tue, 09 Dec 2025 05:54 PM (IST)

ਕੇਵਲ ਆਹੂਜਾ, ਪੰਜਾਬੀ ਜਾਗਰਣ ਮਖੂ: ਜ਼ਿਲ੍ਹਾ ਪ੍ਰੀਸ਼ਦ ਚੋਣਾਂ ਵਿਚ ਕਾਂਗਰਸ ਪਾਰਟੀ ਲਈ ਚੋਣ ਲੜ ਰਹੇ ਜੋਨ ਅਕਬਰ ਵਾਲਾ ਤੋਂ ਕਾਂਗਰਸ ਪਾਰਟੀ ਦੇ ਉਮੀਦਵਾਰ ਸਾਬਕਾ ਸਰਪੰਚ ਅੰਗਰੇਜ਼ ਸਿੰਘ ਅਕਬਰ ਵਾਲਾ ਵਿਚ ਕਾਂਗਰਸ ਪਾਰਟੀ ਜ਼ਿਲ੍ਹਾ ਫਿਰੋਜ਼ਪੁਰ ਦੇ ਪ੍ਰਧਾਨ ਕੁਲਬੀਰ ਸਿੰਘ ਜ਼ੀਰਾ ਸਾਬਕਾ ਵਿਧਾਇਕ ਦੇ ਅਗਵਾਈ ਵਿਚ ਮਖੂ ਵਿਖੇ ਮੀਟਿੰਗ ਕੀਤੀ ਗਈ। ਮੀਟਿੰਗ ਨੂੰ ਸੰਬੋਧਨ ਕਰਦਿਆਂ ਸਾਬਕਾ ਵਿਧਾਇਕ ਕੁਲਬੀਰ ਸਿੰਘ ਜ਼ੀਰਾ ਨੇ ਕਿਹਾ ਕਿ ਆਮ ਆਦਮੀ ਪਾਰਟੀ ਦੇ ਵਿਧਾਇਕ ਅਤੇ ਉਸ ਦੇ ਸਪੁੱਤਰ ਤੋਂ ਹਲਕਾ ਜ਼ੀਰਾ ਦੇ ਹਲਕਾ ਨਿਵਾਸੀ ਬਹੁ ਗਿਣਤੀ ਵਿਚ ਦੁੱਖੀ ਹਨ। ਕਿਉਂਕਿ ਉਨ੍ਹਾਂ ਵੱਲੋਂ ਆਪਣੀਆਂ ਮਨਮਰਜ਼ੀਆਂ ਕੀਤੀਆਂ ਜਾ ਰਹੀਆਂ ਹਨ। ਉਨ੍ਹਾਂ ਕਿਹਾ ਕਿ ਸਰਕਾਰ ਦੀਆਂ ਲੋਕ ਮਾਰੂ ਨੀਤੀਆਂ ਤੋਂ ਹਰ ਵਰਗ ਨਿਰਾਸ਼ ਚੱਲ ਰਿਹਾ ਹੈ ਉਹ ਚਾਹੇ ਕਿਸਾਨ ਵਰਗ ਜਾਂ ਵਪਾਰੀ ਵਰਗ ਹੋਵੇ ਕਿਉਂਕਿ ਸਰਕਾਰ ਪੰਜਾਬ ਦੇ ਹਰ ਮੁੱਦੇ ’ਤੇ ਫੇਲ੍ਹ ਨਜ਼ਰ ਆ ਰਹੀ ਹੈ। ਉਨ੍ਹਾਂ ਕਿਹਾ ਕਿ ਹਲਕਾ ਜ਼ੀਰਾ ਵਿਚ ਜੋ ਵੀ ਵਿਕਾਸ ਕਾਰਜ ਹੋਏ ਉਹ ਕਾਂਗਰਸ ਪਾਰਟੀ ਦੀ ਸਰਕਾਰ ਦੌਰਾਨ ਹੀ ਹੋਏ ਹਨ। ਵਿਧਾਨ ਸਭਾ ਹਲਕਾ ਜ਼ੀਰਾ ਦੇ ਵਾਸੀ ਜ਼ਿਲ੍ਹਾ ਪ੍ਰੀਸ਼ਦ ਦੀਆਂ ਚੋਣਾਂ ਦੇ ਸਬੰਧੀ ਵਰਕਰਾਂ ਅਤੇ ਵਾਲੰਟੀਅਰਾਂ ਨਾਲ ਵਿਚਾਰ ਵਟਾਂਦਰਾ ਕੀਤਾ ਗਿਆ। ਇਸ ਮੌਕੇ ਸਾਬਕਾ ਵਿਧਾਇਕ ਕੁਲਬੀਰ ਸਿੰਘ ਜ਼ੀਰਾ ਪ੍ਰਧਾਨ ਕਾਂਗਰਸ ਕਮੇਟੀ ਜ਼ਿਲ੍ਹਾ ਫਿਰੋਜ਼ਪੁਰ ਤੋਂ ਇਲਾਵਾ ਸਾਬਕਾ ਸਰਪੰਚ ਅੰਗਰੇਜ਼ ਸਿੰਘ ਅਕਬਰ ਵਾਲਾ ਉਮੀਦਵਾਰ ਜ਼ਿਲ੍ਹਾ ਪ੍ਰੀਸ਼ਦ ਫਿਰੋਜ਼ਪੁਰ, ਸ਼ਿਵ ਸਾਗਰ ਸ਼ਰਮਾ ਬਲਾਕ ਪ੍ਰਧਾਨ ਕਾਂਗਰਸ ਕਮੇਟੀ ਮੱਖੂ (ਸ਼ਹਿਰੀ), ਸਰਪੰਚ ਡਾ: ਜਗੀਰ ਸਿੰਘ ਮੱਲ੍ਹੀ ਮੀਤ ਪ੍ਰਧਾਨ ਜ਼ਿਲ੍ਹਾ ਫਿਰੋਜ਼ਪੁਰ ਕਾਂਗਰਸ ਕਮੇਟੀ, ਚੇਅਰਮੈਨ ਰਸ਼ਪਾਲ ਸਿੰਘ ਦੀਨੇ ਕੇ, ਸਾਬਕਾ ਸਰਪੰਚ ਸੁਖਵਿੰਦਰ ਸਿੰਘ ਬਲਾਕ ਪ੍ਰਧਾਨ ਮਖੂ (ਦਿਹਾਤੀ), ਸਰਪੰਚ ਰਸ਼ਪਾਲ ਸਿੰਘ ਲਾਡਾ ਭੂਤੀਵਾਲਾ, ਨੰਬਰਦਾਰ ਨਸੀਬ ਸਿੰਘ ਵਿੰਝੋਕੇ, ਅਜੇਦੀਪ ਸਿੰਘ ਸਿਆਲ ਵਿੰਝੋਕੇ, ਰਵੀ ਚੋਪੜਾ ਸਾਬਕਾ ਐਮਸੀ ਮਖੂ, ਸਾਬਕਾ ਸਰਪੰਚ ਬੋਹੜ ਸਿੰਘ ਸੱਧਰਵਾਲਾ, ਸਾਬਕਾ ਸਰਪੰਚ ਜੋਰਾਵਾਰ ਸਿੰਘ ਅਮੀਰ ਸ਼ਾਹ, ਸੀਨੀਅਰ ਕਾਂਗਰਸੀ ਆਗੂ ਨਿਸ਼ਾਨ ਸਿੰਘ ਜੋਗੇਵਾਲਾ, ਸਾਬਕਾ ਸਰਪੰਚ ਮਨਪ੍ਰੀਤ ਸਿੰਘ ਚੁਰੀਆਂ, ਸਰਪੰਚ ਕਾਰਜ ਸਿੰਘ ਢਿੱਲੋ ਪੱਧਰੀ, ਸਰਪੰਚ ਸੁਖਜਿੰਦਰ ਸਿੰਘ ਸਰਹਾਲੀ, ਸੀਨੀਅਰ ਕਾਂਗਰਸੀ ਆਗੂ ਗੁਰਮੀਤ ਸਿੰਘ ਗਿੱਲ ਨਿਜ਼ਾਮਦੀਨ ਵਾਲਾ, ਜੱਸਾ ਸਿੰਘ ਸਰਪੰਚ ਜੋਗੇਵਾਲਾ, ਸਰਪੰਚ ਗੁਰਮੇਲ ਸਿੰਘ ਬੁਰਜ, ਦਵਿੰਦਰ ਸਿੰਘ ਸਰਪੰਚ, ਤਰਸੇਮ ਸਿੰਘ ਮੁੰਡੀ ਛੁਰੀਮਾਰ, ਕਿਸ਼ੋਰ ਸਰਪੰਚ ਮਮਦੂਦ ਵਾਲਾ, ਗੁਰਦੀਪ ਸਿੰਘ ਸਰਪੰਚ ਮੰਝਵਾਲਾ, ਦਰਸ਼ਨ ਸਿੰਘ ਸਰਪੰਚ ਮੰਨੂ ਮਾਛੀ, ਸਰਪੰਚ ਸੁਰਜੀਤ ਸਿੰਘ ਬੁਰਜ, ਬਲਵਿੰਦਰ ਸਿੰਘ ਸਰਪੰਚ ਚੱਕੀਆਂ, ਪ੍ਰਗਟ ਸਿੰਘ ਸਰਪੰਚ ਪੱਲੂ ਵਾਲਾ, ਸੁਰਜੀਤ ਸਿੰਘ ਸਰਪੰਚ ਲੱਲੇ, ਗੁਰਨਾਮ ਸਿੰਘ ਸਰਪੰਚ ਸਿਲੇਵਿੰਡ, ਮੁਖਤਿਆਰ ਸਿੰਘ ਸਰਪੰਚ ਮਹਲੇਵਾਲਾ, ਸਾਬਕਾ ਸਰਪੰਚ ਜਰਨੈਲ ਸਿੰਘ, ਮਲੂਕ ਸਿੰਘ ਵਾੜਾ ਕਾਲੀ ਰਾਉਨ, ਅਜਮੇਰ ਸਿੰਘ ਖੰਨਾ, ਬਲਰਾਜ ਸਿੰਘ ਲੱਲੇ, ਗੁਰਦੀਪ ਸਿੰਘ ਸ਼ੇਰਾ ਮੰਡਾਰ, ਯਾਦਵਿੰਦਰ ਸਿੰਘ ਵਾਰਸਵਾਲਾ, ਹੈਪੀ ਪੀਰ ਮੁਹੰਮਦ ਆਦਿ ਵੱਡੀ ਗਿਣਤੀ ਵਿਚ ਹਾਜ਼ਰ ਸਨ।